channel punjabi
Canada International News North America

ਕੈਨੇਡਾ ਵਿੱਚ ਬੀਤੇ ਦਿਨ ‘ਚਾਇਨਾ ਵਾਇਰਸ’ ਦੇ 7471 ਮਾਮਲੇ ਹੋਏ ਦਰਜ

ਓਟਾਵਾ : ਕੈਨੇਡਾ ਵਿੱਚ ਕੋਰੋਨਾ ਤੋਂ ਬਚਾਅ ਲਈ ਵੈਕਸੀਨ ਵੰਡੇ ਜਾਣ ਦਾ ਕੰਮ ਜਾਰੀ ਹੈ, ਬਾਵਜੂਦ ਇਸ ਦੇ ‘ਚਾਇਨਾ ਵਾਇਰਸ’ ਦੇ ਪ੍ਰਭਾਵਿਤਾਂ ਦਾ ਅੰਕੜਾ ਕਾਬੂ ਵਿੱਚ ਨਹੀਂ ਆ ਰਿਹਾ, ਇਹ ਲਗਾਤਾਰ ਉੱਤੇ ਵੱਲ ਹੀ ਜਾ ਰਿਹਾ ਹੈ।। ਸ਼ਨੀਵਾਰ ਨੂੰ ਨਾਵਲ ਕੋਰੋਨਾ ਵਾਇਰਸ ਦੇ ਰਿਕਾਰਡ 7,471 ਕੇਸ ਕੈਨੇਡਾ ਵਿਚ ਪਾਏ ਗਏ, ਜੋ ਕਿ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਇਕ ਦਿਨ ਵਿਚ ਹੁਣ ਤੱਕ ਦੇ ਇੱਕ ਹੋਰ ਵੱਡੇ ਵਾਧੇ ਨੂੰ ਦਰਸਾਉਂਦਾ ਹੈ । ਕੋਰੋਨਾ ਦੇ ਨਵੇਂ ਸੰਕਰਮਣ ਦੀ ਕੁੱਲ ਸੰਖਿਆ 5 ਲੱਖ 72 ਹਜ਼ਾਰ 525 ਤੱਕ ਪਹੁੰਚ ਗਈ ਹੈ। 26 ਦਸੰਬਰ ਨੂੰ 8,000 ਤੋਂ ਵੱਧ ਨਵੇਂ ਕੇਸ ਸਾਹਮਣੇ ਆਏ, ਹਾਲਾਂਕਿ, ਕਈ ਸੂਬਿਆਂ ਵਿੱਚ ਕ੍ਰਿਸਮਿਸ ਦੀ ਛੁੱਟੀ ਹੋਣ ਕਾਰਨ 48 ਘੰਟਿਆਂ ਵਿੱਚ ਕੇਸ ਪਾਏ ਜਾਣ ਦੀ ਖ਼ਬਰ ਮਿਲੀ।

ਸੂਬਾਈ ਸਿਹਤ ਅਥਾਰਟੀਆਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕੈਨੇਡਾ ਵਿੱਚ ਮਰਨਾਨ ਗਵਾਊਣ ਵਾਲਿਆਂ ਦੀ ਗਿਣਤੀ 15,472 ਹੋ ਗਈ ਹੈ। ਹਾਲਾਂਕਿ, ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ, 4 ਲੱਖ 83 ਹਜ਼ਾਰ 583 ਵਿਅਕਤੀ ਕੋਵਿਡ-19 ਲਾਗਾਂ ਤੋਂ ਠੀਕ ਹੋਏ ਹਨ, ਅਤੇ ਵਾਇਰਸ ਦੇ ‘1 ਕਰੋੜ 83 ਲੱਖ 32 ਹਜ਼ਾਰ 176’ ਟੈਸਟ ਕਰਵਾਏ ਗਏ ਹਨ ।

ਉਧਰ ਸੰਘੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਹੁਣ ਸਾਰੇ ਹਵਾਈ ਯਾਤਰੀਆਂ ਨੂੰ ਦੇਸ਼ ਪਹੁੰਚਣ ਤੋਂ ਤਿੰਨ ਦਿਨ ਪਹਿਲਾਂ ਨਕਾਰਾਤਮਕ COVID-19 ਟੈਸਟ ਕਰਵਾਉਣ ਦੀ ਜ਼ਰੂਰਤ ਹੋਏਗੀ। ਨਵੇਂ ਨਿਯਮ ਅਗਲੇ ਦਿਨਾਂ ਵਿਚ ਲਾਗੂ ਹੋਣ ਦੀ ਉਮੀਦ ਹੈ।

ਕੈਨੇਡਾ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਨਕਾਰਾਤਮਕ ਕੋਵਿਡ ਟੈਸਟ ਰਿਪੋਰਟ ਦਿਖਾਉਣੀ ਜ਼ਰੂਰੀ

Related News

ਵੱਡੀ ਖ਼ਬਰ : ਭਾਰਤ ਨੇ ਬਣਾਈ ਕੋਰੋਨਾ ਦੀ ਸਵਦੇਸ਼ੀ ਵੈਕਸੀਨ, ਪਹਿਲੇ ਪੜਾਅ ਦਾ ਮਨੁੱਖੀ ਟ੍ਰਾਇਲ ਰਿਹਾ ਸ਼ਾਨਦਾਰ !

Vivek Sharma

ਪੰਜਾਬੀ ਗਾਇਕ ਸ਼੍ਰੀ ਬਰਾੜ ਨੂੰ ਪਟਿਆਲਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਹਥਿਆਰ ਕਲਚਰ ਨੂੰ ਪ੍ਰਮੋਟ ਕਰਨ ਦਾ ਇਲਜਾਮ

Vivek Sharma

ਉੱਘੇ ਅਦਾਕਾਰ ਸੰਜੇ ਦੱਤ ਨੂੰ ਫੇਫੜਿਆਂ ਦਾ ਕੈਂਸਰ, ਇਲਾਜ ਲਈ ਗਏ ਅਮਰੀਕਾ

Vivek Sharma

Leave a Comment