channel punjabi
Canada International News North America

ਨਿਊਯਾਰਕ ਦੀ ਸੁਪਰੀਮ ਕੋਰਟ ਨੇ ਟਰੰਪ ਦੀ ਭਤੀਜੀ ਦੀ ਕਿਤਾਬ ‘Tell-all’ ‘ਤੇ ਲਗਾਈ ਰੋਕ

ਨਿਊਯਾਰਕ: ਨਿਊਯਾਰਕ ਦੀ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਟਰੰਪ ਦੀ ਭਤੀਜੀ ਮੈਰੀ ਐੱਲ ਟਰੰਪ ਦੀ ਪਰਿਵਾਰ ਬਾਰੇ ਖੁਲਾਸੇ ਤੇ ਇੱਕ ਬੇਮਿਸਾਲ ਦੱਸਣ ਵਾਲੀ ਕਿਤਾਬ ਦੇ ਪ੍ਰਕਾਸ਼ਨ ਨੂੰ ਅਸਥਾਈ ਤੌਰ ਤੇ ਰੋਕ ਲਗਾ ਦਿਤੀ ਹੈ।

ਸੁਪਰੀਮ ਕੋਰਟ, ਜੱਜ ਹਾਲ ਬੀ ਗਰੀਨਵਾਲਡ ਦੁਆਰਾ ਜਾਰੀ ਕੀਤੇ ਇਸ ਫੈਸਲੇ ਨਾਲ ਰਾਸ਼ਟਰਪਤੀ ਦੇ ਛੋਟੇ ਭਰਾ ਰਾਬਰਟ ਐਸ ਟਰੰਪ ਦੀ ਪਹਿਲੀ ਕਾਨੂੰਨੀ ਜਿੱਤ ਹੈ। ਰਾਬਰਟ ਟਰੰਪ ਨੇ ਰਾਸ਼ਟਰਪਤੀ ਦੀ ਭਤੀਜੀ ਮੈਰੀ ਟਰੰਪ ਦੀ ਕਿਤਾਬ ਨੂੰ ਬਲੋਕ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਇਸ ਵਿੱਚ ਰਾਸ਼ਟਰਪਤੀ ਦੇ ਪਿਤਾ ਫਰੈਡ ਟਰੰਪ ਦੀ ਜਾਇਦਾਦ ਨਾਲ ਸਬੰਧਤ ਗੁਪਤ ਸਮਝੌਤੇ ਦੀ ਉਲੰਘਣਾ ਕੀਤੀ ਗਈ ਹੈ।

ਜੱਜ ਨੇ ਮੰਗਲਵਾਰ ਨੂੰ ਆਦੇਸ਼ ਜਾਰੀ ਕਰਦੇ ਹੋਏ ਮੈਰੀ ਟਰੰਪ ਅਤੇੇ ਉਨ੍ਹਾਂ ਦੇ ਪ੍ਰਕਾਸ਼ਕ ਨੂੰ ਇਹ ਸਪੱਸ਼ਟ ਕਰਨ ਨੂੰ ਕਿਹਾ ਕਿ ਉਨ੍ਹਾਂ ਨੂੰ ਕਿਤਾਬ ‘ਟੂ ਮਚ ਐਂਡ ਨੈਵਰ ਇਨਫ: ਹਾਓ ਮਾਏ ਫੈਮਿਲੀ ਕ੍ਰਿਏਟਿਡ ਦਿ ਵਰਲਡ ਡੇਂਜਰਸ ਮੈਨ’ ਪ੍ਰਕਾਸ਼ਿਤ ਕਰਨ ਤੋਂ ਕਿਉਂ ਨਾ ਰੋਕਿਆ ਜਾਵੇ। ਪ੍ਰਕਾਸ਼ਕ ਦਾ ਕਹਿਣਾ ਹੈ ਕਿ ਇਹ ਕਿਤਾਬ ‘ਉਨ੍ਹਾਂ ਦੇ ਪਰਿਵਾਰ ਦੇ ਕਾਲੇ ਇਤਿਹਾਸ ‘ਤੇ ਇਕ ਰੋਸ਼ਨੀ ਪਾਵੇਗੀ ਤਾਂ ਜੋ ਇਹ ਸਮਝਾਇਆ ਜਾ ਸਕੇ ਕਿ ਉਸਦਾ ਚਾਚਾ ਉਹ ਆਦਮੀ ਕਿਵੇਂ ਬਣ ਗਿਆ ਜੋ ਹੁਣ ਵਿਸ਼ਵ ਦੀ ਸਿਹਤ,ਆਰਥਿਕ ਸੁਰੱਖਿਆ ਅਤੇ ਸਮਾਜਿਕ ਤਾਣੇ ਬਾਣੇ ਨੂੰ ਖਤਰਾ ਹੈ ।
ਇਸ ਮਾਮਲੇ ‘ਤੇ ਅਗਲੀ ਸੁਣਵਾਈ 10 ਜੁਲਾਈ ਨੂੰ ਹੋਵੇਗੀ।

Related News

ਭਾਰਤੀਆਂ ਦਾ ਅਮਰੀਕਾ ਵਿੱਚ ਚੀਨ ਖਿਲਾਫ਼ ਤਿੱਖਾ ਰੋਸ ਪ੍ਰਦਰਸ਼ਨ, ਤਾਇਵਾਨੀ ਮੂਲ ਦੇ ਲੋਕਾਂ ਨੇ ਕੀਤੀ ਹਮਾਇਤ

Vivek Sharma

ਟਵਿਟਰ ਨੇ ਮੁੜ ਤੋਂ ਟਰੰਪ ਦੀ ਪੋਸਟ ‘ਤੇ ਲਾਇਆ ਝੰਡਾ!

Vivek Sharma

ਭਾਰਤੀ ਮੂਲ ਦੇ ਅਮਰੀਕੀ ਹਰੀਸ਼ ਕੋਟੇਚਾ ਨੇ ਸੰਯੁਕਤ ਰਾਜ ‘ਚ ਜਿਤਿਆ ਸੈਂਡਰਾ ਨੀਜ਼ ਲਾਈਫਟਾਈਮ ਅਚੀਵਮੈਂਟ ਐਵਾਰਡ

Rajneet Kaur

Leave a Comment