channel punjabi
International News

ਟਵਿਟਰ ਨੇ ਮੁੜ ਤੋਂ ਟਰੰਪ ਦੀ ਪੋਸਟ ‘ਤੇ ਲਾਇਆ ਝੰਡਾ!

ਵਾਸ਼ਿੰਗਟਨ : ਦੁਨੀਆ ਦੇ ਤਾਕਤਵਰ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਆਪਣੀ ਸਿਹਤਯਾਬੀ ਨੂੰ ਲੈ ਕੇ ਚਾਹੇ ਜੋ ਮਰਜ਼ੀ ਦਾਅਵੇ ਕਰਨ, ਪਰ ਟਵਿਟਰ ਨੂੰ ਉਹਨਾਂ ‘ਤੇ ਯਕੀਨ ਨਹੀਂ। ਟਵਿਟਰ ਨੇ ਇਕ ਵਾਰ ਫਿਰ ਤੋਂ ਰਾਸ਼ਟਰਪਤੀ ਟਰੰਪ ਵਲੋਂ ਕੀਤੇ ਗਏ ਇੱਕ ਟਵੀਟ ‘ਤੇ ਝੰਡਾ ਲਗਾ ਕੇ ਇਸ ਨੂੰ ਕਵਰ ਕਰ ਦਿੱਤਾ।
ਟਰੰਪ ਅਤੇ ਟਵਿੱਟਰ ਵਿਚਕਾਰ ਇਹ ਜੰਗ ਕਾਫੀ ਲੰਮੇ ਸਮੇਂ ਤੋਂ ਚਲਦੀ ਆ ਰਹੀ ਹੈ । ਹੁਣ ਤਕ ਟਵਿੱਟਰ ਵੱਲੋਂ ਡੋਨਾਲਡ ਟਰੰਪ ਦੇ ਕਈ ਟਵੀਟ ਹਟਾਏ ਜਾ ਚੁੱਕੇ ਹਨ। ਹੁਣ ਇਕ ਵਾਰ ਫਿਰ ਤੋਂ ਇਹੀ ਹੋਇਆ ਹੈ। ਦਰਅਸਲ ਇੱਕ ਟਵੀਟ ਵਿੱਚ ਡੋਨਾਲਡ ਟਰੰਪ ਨੇ ਆਪਣੇ ਆਪ ਨੂੰ ਕੋਰੋਨਾ ਵਾਇਰਸ ਤੋਂ ਮੁਕਤ ਘੋਸ਼ਿਤ ਕੀਤਾ ਅਤੇ ਕਿਹਾ ਕਿ ਹੁਣ ਉਨ੍ਹਾਂ ਤੋਂ ਇਹ ਵਾਇਰਸ ਕਿਸੇ ਹੋਰ ਨੂੰ ਨਹੀਂ ਹੋ ਸਕਦਾ। ਟਵਿੱਟਰ ਨੇ ਇਸ ਟਵੀਟ ਨੂੰ ਤੱਥ ਪੱਖੋਂ ਗਲਤ ਪਾਇਆ ਅਤੇ ਇਸ ‘ਤੇ ਫਲੈਗ ਲਗਾ ਦਿੱਤਾ।

ਦਰਅਸਲ, ਐਤਵਾਰ ਨੂੰ ਡੋਨਾਲਡ ਟਰੰਪ ਨੇ ਇੱਕ ਟਵੀਟ ਕੀਤਾ ਸੀ । ਜਿਸ ਵਿੱਚ ਉਨ੍ਹਾਂ ਨੇ ਲਿਖਿਆ ਕਿ ਵ੍ਹਾਈਟ ਹਾਊਸ ਦੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਠੀਕ ਕਰਾਰ ਦਿੱਤਾ ਗਿਆ ਹੈ। ਹੁਣ ਉਹ ਕਿਸੇ ਹੋਰ ਨੂੰ ਕੋਰੋਨਾ ਵਾਇਰਸ ਪੀੜਤ ਨਹੀਂ ਕਰ ਸਕਦੇ। ਅਜਿਹੀ ਸਥਿਤੀ ਵਿੱਚ ਉਹ ਹੁਣ ਰੈਲੀਆਂ ਵਿੱਚ ਸ਼ਾਮਿਲ ਹੋਣ ਲਈ ਪੂਰੀ ਤਰ੍ਹਾਂ ਤਿਆਰ ਹਨ। ਪਿਛਲੇ ਲੰਮੇ ਸਮੇਂ ਤੋਂ ਟਰੰਪ ਨੂੰ ਝਟਕੇ ਦਿੰਦੇ ਆ ਰਹੇ ਟਵਿੱਟਰ ਦੇ ਇਸ ਟਵੀਟ ਨੂੰ ਨਿਯਮਾਂ ਦੇ ਵਿਰੁੱਧ ਮੰਨਿਆ । ਜਿਸ ਤੋਂ ਬਾਅਦ ਟਵਿੱਟਰ ਨੇ ਇਸ ਟਵੀਟ ‘ਤੇ ਫਲੈਗ ਲਗਾਉਂਦਿਆਂ ਕਿਹਾ ਹੈ ਕਿ ਇਹ ਟਵੀਟ ਗਲਤ ਜਾਣਕਾਰੀ ਨਾਲ ਭਰਿਆ ਹੋਇਆ ਹੈ,ਅਜਿਹੇ ਵਿੱਚ ਇੱਕ ਚੇਤਾਵਨੀ ਲਗਾਈ ਜਾ ਰਹੀ ਹੈ, ਤਾਂ ਜੋ ਆਮ ਲੋਕ ਉਲਝਣ ਵਿੱਚ ਨਾ ਪੈਣ।

ਇੱਥੇ ਦੱਸਣਾ ਬਣਦਾ ਹੈ ਕਿ ਡੋਨਾਲਡ ਟਰੰਪ ਅਮਰੀਕੀ ਚੋਣਾਂ ਵਿੱਚ ਪਛੜਦੇ ਹੋਏ ਦਿਖਾਈ ਦੇ ਰਹੇ ਹਨ। ਅਜਿਹੀ ਸਥਿਤੀ ਵਿੱਚ ਉਨ੍ਹਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਵਾਪਿਸ ਆਪਣੀ ਮੁਹਿੰਮ ਅਤੇ ਰੈਲੀਆਂ ਨੂੰ ਸੰਬੋਧਿਤ ਕਰਨ ।
ਲੋਕਾਂ ਨਾਲ ਵੱਧ ਤੋਂ ਵੱਧ ਰਾਬਤਾ ਕਾਇਮ ਕਰਨ ਲਈ ਟਰੰਪ ਸੋਸ਼ਲ ਮੀਡੀਆ ਪਲੇਟਫਾਰਮ ਦਾ ਸਹਾਰਾ ਲੈ ਰਹੇ ਹਨ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਟਰੰਪ ਵੱਲੋਂ ਆਕ੍ਰਾਮਕ ਢੰਗ ਨਾਲ ਆਪਣੀ ਚੋਣ ਮੁਹਿੰਮ ਨੂੰ ਚਲਾਇਆ ਜਾ ਰਿਹਾ ਹੈ। ਆਪਣੇ ਵਿਰੋਧੀ ਜੋਅ ਬਿਡੇਨ ਦੇ ਦਾਅਵਿਆਂ ਨੂੰ ਉਹ ਝੂਠੀਆਂ ਖਬਰਾਂ ਦਾ ਪ੍ਰਚਾਰ ਦੱਸ ਰਹੇ ਹਨ।

Related News

30 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਕੈਨੇਡੀਅਨ ਵੀ ਲਗਵਾ ਸਕਦੇ ਹਨ ਐਸਟ੍ਰਾਜ਼ੈਨੇਕਾ ਵੈਕਸੀਨ : ਨੈਸ਼ਨਲ ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜ਼ੇਸ਼ਨ

Vivek Sharma

ਕੈਨੇਡਾ ‘ਚ ਸਟਾਰਬਕਸ ਸਟੋਰ ‘ਤੇ ਜਾਣ ਲਈ ਮਾਸਕ ਪਹਿਨਣਾ ਹੋਵੇਗਾ ਲਾਜ਼ਮੀ

Rajneet Kaur

ਵੈਸਟ ਕੈਲੋਨਾ ਵਿੱਚ ਜਾਨਲੇਵਾ ਗੋਲੀਬਾਰੀ ਦੀ ਜਾਂਚ ਸ਼ੁਰੂ :RCMP

Rajneet Kaur

Leave a Comment