channel punjabi
International News North America

ਭਾਰਤੀ ਮੂਲ ਦੇ ਅਮਰੀਕੀ ਹਰੀਸ਼ ਕੋਟੇਚਾ ਨੇ ਸੰਯੁਕਤ ਰਾਜ ‘ਚ ਜਿਤਿਆ ਸੈਂਡਰਾ ਨੀਜ਼ ਲਾਈਫਟਾਈਮ ਅਚੀਵਮੈਂਟ ਐਵਾਰਡ

ਵਾਸ਼ਿੰਗਟਨ: ਭਾਰਤੀ ਮੂਲ ਦੇ ਅਮਰੀਕੀ ਹਰੀਸ਼ ਕੋਟੇਚਾ ਨੂੰ ਬੱਚਿਆਂ , ਬੇਘਰਿਆਂ ਅਤੇ ਨੌਜਵਾਨਾਂ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਸੰਯੁਕਤ ਰਾਜ ਵਿੱਚ ਉਨ੍ਹਾਂ ਦੇ ਕੰਮ ਦੇ ਸਨਮਾਨ ਵਿੱਚ ਸੈਂਡਰਾ ਨੀਜ਼ ਲਾਈਫਟਾਈਮ ਅਚੀਵਮੈਂਟ ਐਵਾਰਡ ਦਿੱਤਾ ਗਿਆ ਹੈ।

ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਨੈਸ਼ਨਲ ਐਸੋਸੀਏਸ਼ਨ ਫਾਰ ਐਜੁਕੇਸ਼ਨ ਆਫ਼ ਹੋਮਲੈੱਸ ਚਿਲਡਰਨ ਐਂਡ ਯੂਥ (NAEHCY) ਨੇ ਇਹ ਸਨਮਾਨ 9 ਅਕਤੂਬਰ ਨੂੰ ਆਪਣੀ 32 ਵੀਂ ਸਾਲਾਨਾ ਸੰਮੇਲਨ ਵਿਚ ਕੋਟੇਚਾ ਨੂੰ ਦਿੱਤਾ, ਜੋ ਕਿ ਹਿੰਦੂ ਚੈਰੀਟੀਜ਼ ਫਾਰ ਅਮੈਰਿਕਾ (HC4A) ਦੇ ਸੰਸਥਾਪਕ ਅਤੇ ਪ੍ਰਧਾਨ ਹਨ।

ਸੈਂਡਰਾ ਨੀਜ਼ ਲਾਈਫ ਟਾਈਮ ਅਚੀਵਮੈਂਟ ਐਵਾਰਡ ਉਨ੍ਹਾਂ ਲੋਕਾਂ ਨੂੰ ਹਰ ਸਾਲ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਅਣਥੱਕ ਮਿਹਨਤ ਕਰਕੇ ਬੱਚਿਆਂ ਲਈ ਸੁਰੱਖਿਆ ਅਤੇ ਸਹਾਰਾ ਦੇਣ ਦਾ ਕੰਮ ਕੀਤਾ ਹੋਵੇ। NAEHCY ਦਾ ਨਿਰਦੇਸ਼ਕ ਮੰਡਲ ਕੋਟੇਚਾ ਦੇ ਕੰਮ ਤੋਂ ਪ੍ਰਭਾਵਿਤ ਰਿਹਾ ਉਨ੍ਹਾਂ ਦੀ ਸੰਸਥਾ ਚਾਰ ਅਮਰੀਕੀ ਸ਼ਹਿਰਾਂ ‘ਚ ਇਹ ਸੇਵਾ ਦੇ ਰਹੀ ਹੈ।

ਅਮਰੀਕਾ ਵਿੱਚ ਹਿੰਦੂ ਚੈਰਿਟੀ ਦੇ ਤਹਿਤ ਇਹ ਪ੍ਰੋਗਰਾਮ ਸਕੂਲ ਦੇ ਸਾਲ ਦੀ ਸ਼ੁਰੂਆਤ ਵਿੱਚ ਹੀ ਬੇਘਰ ਵਿਦਿਆਰਥੀਆਂ ਲਈ ਸਕੂਲੀ ਜ਼ਰੂਰਤਾਂ ਦੀ ਪੂਰਤੀ ਕਰਦਾ ਹੈ। ਹੁਣ ਤੱਕ 11,000 ਤੋਂ ਘੱਟ ਕਮਾਈ ਵਾਲੇ ਬੱਚਿਆਂ ਨੂੰ ਕੋਟੇਚਾ ਦੀ ਸੰਸਥਾ ਸਹਾਇਤਾ ਦੇ ਚੁੱਕੀ ਹੈ ਤੇ 550 ਤੋਂ ਵੱਧ ਵਿਦਿਆਰਥੀਆਂ ਨੇ ਕਿੱਤਾਮੁਖੀ ਸਿਖਲਾਈ ਸਕਾਲਰਸ਼ਿਪ ਪ੍ਰਾਪਤ ਕੀਤੀ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਗਰੀਬੀ ਤੋਂ ਬਾਹਰ ਤਨਖਾਹ ਅਤੇ ਅਰਥਪੂਰਨ ਕਰੀਅਰ ਵੱਲ ਲਿਆਦਾਂ ਹੈ।

We are infinitely proud to share that our Founder and President, Mr. Harish Kotecha, has been awarded the Sandra Neese…

Posted by Hindu Charities for America on Sunday, October 11, 2020

Related News

BIG NEWS : ਟਰੰਪ ਦੀ ਸਿਹਤ ‘ਚ ਹੋਇਆ ਸੁਧਾਰ, ਜਲਦੀ ਹੀ ਮਿਲੇਗੀ ਹਸਪਤਾਲ ਤੋਂ ਛੁੱਟੀ

Vivek Sharma

ਕੈਨੇਡਾ ‘ਚ ਜਲਦ ਲਾਂਚ ਹੋਵੇਗਾ ਕੋਰੋਨਾ ਟ੍ਰੇਸਿੰਗ ਸਮਾਰਟ ਫੋਨ ਐਪ

team punjabi

ਐਬਟਸਫੋਰਡ ਤੋਂ ਪੰਜਾਬੀ ਨੌਜਵਾਨ ਲਾਪਤਾ, ਪੁਲਿਸ ਨੇ ਭਾਲ ਲਈ ਮੰਗੀ ਮਦਦ

Vivek Sharma

Leave a Comment