channel punjabi
Canada International News North America

ਬੀ.ਸੀ : ਕੋਵਿਡ 19 ਐਕਸਪੋਜਰ ਚਿਤਾਵਨੀ ਜਾਰੀ , 9 ਉਡਾਣਾਂ ‘ਚ ਆਏ ਕੋਵਿਡ ਮਰੀਜ਼

ਬੀ.ਸੀ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਨੇ ਸ਼ਨੀਵਾਰ ਨੂੰ ਮੈਟਰੋ ਵੈਨਕੂਵਰ ਨਾਲ ਜੁੜੀਆਂ ਨੌ ਉਡਾਣਾਂ ਲਈ ਕੋਵਿਡ 19 ਐਕਸਪੋਜਰ ਚਿਤਾਵਨੀ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਤਿੰਨ ਉਡਾਣਾਂ ਜਾਂ ਤਾਂ ਐਬਸਫੋਰਡ ਤੋਂ ਉਤਰੀਆਂ ਹਨ ਜਦੋਂਕਿ ਬਾਕੀ ਦੀਆਂ ਛੇ ਉਡਾਣਾਂ ਵੈਨਕੂਵਰ  ਪਹੁੰਚੀਆਂ ਜਾਂ ਰਵਾਨਾ ਹੋਈਆਂ ਹਨ । ਏਅਰ ਕੈਨੇਡਾ ਸਵੂਪ ਤੇ ਵੈਸਟਜੈਟ ਏਅਰਲਾਈਨਜ਼ ਕੋਵਿਡ 19 ਨਾਲ ਪ੍ਰਭਾਵਿਤ ਹੋਈਆਂ ਹਨ।

ਇਹ ਉਡਾਨਾਂ 14 ਜਾਂ 24 ਅਗਸਤ ਦੇ ਵਿਚਕਾਰ ਪਹੁੰਚੀਆਂ ਸਨ। ਇਨਾਂ ਵਿਚੋਂ ਕਿਸੇ ਵੀ ਇੱਕ ਉਡਾਣ ਵਿੱਚ ਖਾਸਕਰ ਪ੍ਰਭਾਵਿਤ ਕਤਾਰਾਂ ਵਿਚ ਬੈਠੇ ਵਿਅਕਤੀਆਂ ਨੂੰ ਦੋ ਹਫਤਿਆਂ ਲਈ ਆਈਸੋਲੇਟ ਰਹਿਣ ਲਈ ਕਿਹਾ ਗਿਆ ਹੈ।

ਤੁਹਾਨੂੰ ਜਾਣਕਾਰੀ ਦੇ ਦਈਏ ਉਨਾਂ ਨੌ ਫਲਾਈਟਾਂ ਦੀ ਜਿਹੜੀਆਂ ਕੋਵਿਡ 19 ਨਾਲ ਪ੍ਰਭਾਵਿਤ ਮੰਨੀਆਂ ਜਾ ਰਹੀਆਂ ਹਨ।

1..14 ਅਗਸਤ ਸਵੂਪ, 200, ਐਬਸਫੋਰਡ ਤੋਂ ਐਡਮਿੰਟਨ ਪ੍ਰਭਾਵਿਤ ਕਤਾਰ ਹੋ ਸਕਦੀ ਹੈ 25 ਤੋਂ 31 ਤੱਕ

2..ਅਗਸਤ 17, ਸਵੂਪ 235, ਐਡਮਿੰਟਨ ਤੋਂ ਐਬਸਫੋਰਡ,ਕਤਾਰ 3ਤੋਂ 9

3..ਅਗਸਤ 23,ਸਵੂਪ ਫਲਾਈਟ 141,ਹੈਮਲਿਟਨ ਤੋਂ ਐਬਸਫੋਰਡ,ਕਤਾਰ 17 ਤੋਂ 23

4..ਅਗਸਤ 16, ਏਅਰ ਕੈਨੇਡਾ 303,ਮੋਟਰੀਅਲ ਤੋਂ ਵੈਨਕੂਵਰ,ਕਤਾਰ 35 ਤੋਂ 41

5..ਅਗਸਤ 17 ਅਲਾਸਕਾ ਏਅਰਲਾਈਨ 3304,ਮੋਟਰੀਅਲ ਤੋਂ ਵੈਨਕੂਵਰ,ਕਤਾਰ 12 ਤੋਂ 18

6..ਅਗਸਤ 18,ਵੈਸਟਜੈਟ 3355.ਵੈਨਕੂਵਰ ਤੋਂ ਵਿਕਟੋਰੀਆ,ਕਤਾਰ 8ਤੋਂ14

7..ਅਗਸਤ 21,ਏਅਰ ਕੈਨੇਡਾ ਫਲਾਈਟ 8212,ਪਰਿੰਸ ਜੋਰਜ ਤੋਂ ਵੈਨਕੂਵਰ,ਕਤਾਰ,6 ਤੋਂ 12

8..ਅਗਸਤ 23, ਏਅਰ ਕੈਨੇਡਾ ਫਲਾਈਟ 128, ਵੈਨਕੂਵਰ ਤੋਂ ਟੋਰਾਂਟੋ, ਕਤਾਰ 19 ਤੋਂ 25

9..ਅਗਸਤ 24, ਵੈਸਜੈਟ ਫਲਾਈਟ 138, ਵੈਨਕੂਵਰ ਤੋਂ ਐਡਮਿੰਟਨ,ਕਤਾਰ, 12 ਤੋਂ 18

ਇਹ ਹੈ ਇਨਾਂ 9 ਫਲਾਈਟਾਂ ਦੀ ਲਿਸਟ, ,ਜਿਥੇ ਬ੍ਰਿਟੀਸ਼ ਕੋਲੰਬੀਆ ਪਹੁੰਚਣ ਵਾਲੀਆਂ ਹਰ ਫਲਾਈਟਾਂ ਦੀ ਕੋਵਿਡ ਟੈਸਟ ਨਿਗਰਾਨੀ ਰਖੀ ਜਾ ਰਹੀ ਹੈ। ਜਿਹੜੀ ਨੌ ਉਡਾਣਾਂ ਦੀ ਲਿਸਟ ਨਸ਼ਰ ਕੀਤੀ ਗਈ ਹੈ ਉਸ ਮੁਤਾਬਕ ਜਿਨਾਂ ਨੇ ਇਨਾਂ ਉਡਾਨਾਂ ਚ ਸਫਰ ਕੀਤਾ ਹੈ ਉਨ੍ਹਾਂ ਨੁੰ ਖੁਦ ਨੂੰ ਆਈਸੋਲੇਟ ਕਰਨ ਲਈ ਕਿਹਾ ਗਿਆ ਹੈ।

Related News

US ELECTION : ਮੈਂ ਇੱਕ ਦੇਸ਼ਭਗਤ ਅਮਰੀਕੀ ਨਾਗਰਿਕ, ਰਿਪਬਲਿਕਨ ਪਾਰਟੀ ਦੇ ਦੋਸ਼ ਝੂਠੇ: ਕਮਲਾ ਹੈਰਿਸ

Vivek Sharma

ਭਾਰਤ ਅਤੇ ਕੈਨੇਡਾ ਦਰਮਿਆਨ ਏਅਰ ਬੱਬਲ ਸਮਝੌਤੇ ਤਹਿਤ ਉਡਾਣਾਂ 15 ਅਗਸਤ ਤੋਂ ਹੋਣਗੀਆਂ ਸ਼ੁਰੂ

Rajneet Kaur

ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਦਾ ਜ਼ੋਰ ਜਾਰੀ, ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਹੋਰ ਸਖਤੀ ਦੇ ਦਿੱਤੇ ਸੰਕੇਤ

Vivek Sharma

Leave a Comment