channel punjabi
Canada International News North America

ਟੋਰਾਂਟੋ ਤੇ ਪੀਲ ਰੀਜਨ ਵੀ ਹੋਏ ਪੜਾਅ ਤਿੰਨ ‘ਚ ਸ਼ਾਮਿਲ

ਟੋਰਾਂਟੋ ਤੇ ਪੀਲ ਰੀਜਨ ਜੋ ਕੋਵਿਡ 19 ਕਰਕੇ ਪਿਛਲੇ ਕੁਝ ਸਮੇਂ ਤੋਂ ਕਾਫੀ ਪ੍ਰਭਾਵਿਤ ਸਨ ਪਰ ਹੁਣ ਇਨਾਂ ਨੂੰ ਪੜਾਅ ਤਿੰਨ ‘ਚ ਸ਼ਾਮਿਲ ਹੋਣ ਦੀ ਇਜਾਜ਼ਤ ਸ਼ੁਕਰਵਾਰ ਨੂੰ ਮਿਲ ਚੁਕੀ ਹੈ।  ਜਿਸ ਤਰਾਂ ਕੋਵਿਡ ਮਾਮਲਿਆਂ ‘ਚ ਕਮੀ ਆਈ ਹੈ ਇਸ ਨੂੰ ਧਿਆਨ ਚ ਰਖਦਿਆਂ  ਮੁਖ ਮੈਡੀਕਲ ਅਧਿਕਾਰੀ ਤੇ ਸਥਾਨਕ ਸਿਹਤ ਮੈਡੀਕਲ ਅਫਸਰਾਂ ਦੀ ਸਲਾਹ ਨਾਲ ਇਹ ਫੈਸਲਾ ਲਿਆ ਗਿਆ ਹੈ। ਦੋਵੇਂ ਖੇਤਰ ਸ਼ੁਕਰਵਾਰ ਸਵੇਰੇ 12 ਵਜੇ ਅਧਿਕਾਰਤ ਸਟੇਜ 3 ‘ਚ ਦਾਖਲ ਹੋਣਗੇ।

ਦਸ ਦਈਏ ਹੁਣ  ਸਿਰਫ ਵਿੰਡਸਰ ਐਸੇਕਸ ਇਕੋ ਇਕ ਖੇਤਰ ਹੈ ਜੋ ਇਸ ਸਟੇਜ ‘ਚ ਸ਼ਾਮਿਲ ਹੋਣਾ ਬਾਕੀ ਹੈ। ਸਟੇਜ 3 ‘ਚ ਬਾਰ ਤੇ ਰੈਸਟੋਰੈਂਟਾਂ ‘ਚ ਇਨਡੋਰ ਡਾਇਨਿੰਗ ਦੁਬਾਰਾ ਸ਼ੁਰੂ ਹੋ ਸਕਦੀ ਹੈ। ਇਸ ਦੇ ਨਾਲ ਹੀ ਇਨਡੋਰ ‘ਚ 50 ਲੋਕਾਂ ਦੇ ਇਕਠ ਤੇ ਬਾਹਰ ਖੁਲੇ ‘ਚ 100 ਲੋਕਾਂ ਦੇ ਇਕੱਠ ਨੂੰ ਇਜਾਜਤ ਦਿੱਤੀ ਜਾ ਸਕਦੀ ਹੈ। ਜਿਸ ਵਿਚ ਸਰੀਰਕ ਦੂਰੀ ਲਾਜਮੀ ਹੋਵੇਗੀ, ਬਿਨਾਂ ਸਰੀਰਕ ਦੂਰੀ ਦੇ ਕਿਸੇ ਵੀ ਤਰਾਂ ਦਾ ਇਕੱਠ ਹੋਣ ਦੀ ਢਿਲ ਹਾਲਾਂਕਿ ਨਹੀਂ ਦਿਤੀ ਗਈ।

ਕੈਨੇਡਾ ਦੇ ਸਭ ਤੋਂ ਵਡੇ ਸ਼ਹਿਰ ਟੋਰਾਂਟੋ ‘ਚ ਮੰਗਲਵਾਰ ਨੂੰ ਕੋਵਿਡ 19 ਦਾ ਸਿਰਫ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਸਟੇਜ ਤਿੰਨ ‘ਚ ਫੂਡ ਜਾਂ ਡ੍ਰਿੰਕਸ ਦੀ ਸਪਲਾਈ ਕਰਨ ਦੇ ਕੰਮ ਨੂੰ ਛੱਡ ਕੇ ਨਾਈਟ ਕਲਬਾਂ ਨੂੰ ਅਜੇ ਵੀ ਦੁਬਾਰਾ ਖੋਲਣ ਤੇ ਪਾਬੰਦੀ ਰੱਖੀ ਗਈ ਹੈ।

Related News

ਭਾਰਤੀ ਮੂਲ ਦੇ ਅਮਰੀਕੀ ਹਰੀਸ਼ ਕੋਟੇਚਾ ਨੇ ਸੰਯੁਕਤ ਰਾਜ ‘ਚ ਜਿਤਿਆ ਸੈਂਡਰਾ ਨੀਜ਼ ਲਾਈਫਟਾਈਮ ਅਚੀਵਮੈਂਟ ਐਵਾਰਡ

Rajneet Kaur

ਬੀਸੀ ਦੇ ਸਕੂਲ ਸਤੰਬਰ ‘ਚ ਨਹੀਂ ਸਗੋਂ ਅਕਤੂਬਰ ‘ਚ ਖੋਲ੍ਹਣ ਬਾਰੇ ਸੋਚ ਰਹੇ ਨੇ ਮਾਹਿਰ

Rajneet Kaur

ਕੈਨੇਡਾ ਦੀਆਂ ਏਅਰਲਾਈਨਜ਼ ਕੰਪਨੀਆਂ ਨਵੇਂ ਯਾਤਰਾ ਨਿਯਮਾਂ ਨੂੰ ਲਾਗੂ ਕਰਨ ਲਈ ਨਹੀਂ ਹਨ ਪੂਰੀ ਤਰ੍ਹਾਂ ਤਿਆਰ!

Vivek Sharma

Leave a Comment