channel punjabi
Canada North America

ਕੈਨੇਡਾ ਦੀਆਂ ਏਅਰਲਾਈਨਜ਼ ਕੰਪਨੀਆਂ ਨਵੇਂ ਯਾਤਰਾ ਨਿਯਮਾਂ ਨੂੰ ਲਾਗੂ ਕਰਨ ਲਈ ਨਹੀਂ ਹਨ ਪੂਰੀ ਤਰ੍ਹਾਂ ਤਿਆਰ!

ਔਟਾਵਾ :ਕੋਰੋਨਾ ਨੂੰ ਠੱਲ ਪਾਉਣ ਲਈ ਕੈਨੇਡਾ ਵਿੱਚ ਵੀਰਵਾਰ (7 ਜਨਵਰੀ) ਤੋਂ ਨਵੀਆਂ ਆਵਾਜਾਈ ਬੰਦਿਸ਼ਾਂ ਲਾਗੂ ਹੋ ਰਹੀਆਂ ਹਨ, ਜਿਨ੍ਹਾਂ ਤਹਿਤ ਕੈਨੇਡਾ ਆਉਣ ਵਾਲੇ ਸਾਰੇ ਯਾਤਰੀਆਂ ਲਈ ਕੋਰੋਨਾ ਟੈਸਟ ਦੀ ਨੈਗੇਟਿਵ ਰਿਪੋਰਟ ਲਾਜ਼ਮੀ ਕੀਤੀ ਗਈ ਹੈ, ਪਰ ਕੈਨੇਡਾ ਦੀਆਂ ਹਵਾਈ ਕੰਪਨੀਆਂ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਨਿਯਮਾਂ ਨੂੰ ਹਾਲ-ਫਿ਼ਲਹਾਲ ਟਾਲ਼ ਦਿੱਤਾ ਜਾਵੇ। ਦੇਸ਼ ਦੀਆਂ ਵੱਡੀਆਂ ਹਵਾਈ ਕੰਪਨੀਆਂ ਦੇ ਸੀਈਓ ਨੇ ਆਵਾਜਾਈ ਮੰਤਰੀ ਮਾਰਕ ਗਾਰਨੋ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਨਵੀਆਂ ਆਵਾਜਾਈ ਬੰਦਿਸ਼ਾਂ ਨੂੰ ਇਸ ਮਹੀਨੇ ਦੇ ਅੰਤ ਤੱਕ ਟਾਲ਼ਿਆ ਜਾਵੇ।

‘ਏਅਰ ਕੈਨੇਡਾ’, ‘ਵੈਸਟਜੈੱਟ’, ‘ਏਅਰ ਟਰਾਂਸੈਟ’ ਅਤੇ ‘ਸਨਵਿੰਗ’ ਦੇ ਨਾਲ-ਨਾਲ ਦੋ ਵੱਡੀਆਂ ਵਪਾਰਕ ਐਸੋਸੀਏਸ਼ਨ ਇੰਟਰਨੈਸ਼ਨਲ ਏਅਰ ਟਰਾਂਸਪੋਰਟੇਸ਼ਨ ਐਸੋਸੀਏਸ਼ਨ ਅਤੇ ਨੈਸ਼ਨਲ ਏਅਰਲਾਈਨਜ਼ ਕੌਂਸਲ ਆਫ਼ ਕੈਨੇਡਾ ਨੇ ਹਾਲ ਹੀ ਵਿੱਚ ਆਵਾਜਾਈ ਮੰਤਰੀ ਮਾਰਕ ਗਾਰਨੋ ਨੂੰ ਇੱਕ ਪੱਤਰ ਭੇਜਿਆ ਹੈ, ਜਿਸ ਵਿੱਚ ਉਨ੍ਹਾਂ ਕਿਹਾ ਕਿ ਫੈਡਰਲ ਸਰਕਾਰ ਵੱਲੋਂ ਨਵਾਂ ਟੈਸਟਿੰਗ ਪ੍ਰੋਟੋਕਾਲ ਲਾਗੂ ਕਰਨ ਦੀ ਜਿਹੜੀ ਸਮਾਂ-ਸੀਮਾ ਨਿਰਧਾਰਤ ਕੀਤੀ ਗਈ ਹੈ, ਉਸ ’ਚ ਟੈਸਟਿੰਗ ਪ੍ਰੋਟੋਕਾਲ ਲਾਗੂ ਕਰਨਾ ਸੰਭਵ ਨਹੀਂ ਹੈ। ਇਹ ਨਵੇਂ ਨਿਯਮ ਵੀਰਵਾਰ ਦੀ ਬਜਾਏ ਮਹੀਨੇ ਦੇ ਅਖੀਰ ’ਚ ਜਾਂ 18 ਜਨਵਰੀ ਤੋਂ ਲਾਗੂ ਕਰਨੇ ਚਾਹੀਦੇ ਹਨ।

ਹਵਾਈ ਕੰਪਨੀਆਂ ਨੇ ਮੰਤਰੀ ਨੂੰ ਕਿਹਾ ਕਿ ਫੈਡਰਲ ਸਰਕਾਰ ਵੱਲੋਂ ਬਿਨਾਂ ਤਾਲਮੇਲ ਅਤੇ ਵਿਚਾਰ-ਵਟਾਂਦਾਰੇ ਦੇ ਐਲਾਨੇ ਗਏ ਨਵੇਂ ਨਿਯਮਾਂ ਕਾਰਨ ਸਾਰੇ ਕਾਫ਼ੀ ਚਿੰਤਤ ਹਨ। ਉਹ ਤੁਰਤ-ਫੁਰਤ ’ਚ ਇਨ੍ਹਾਂ ਨੂੰ ਲਾਗੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਹਨ। ਜਿਸ ਦਾ ਸਿੱਧਾ ਅਸਰ ਕਾਰੋਬਾਰ ਦੇ ਨਾਲ-ਨਾਲ ਯਾਤਰੀਆਂ ‘ਤੇ ਵੀ ਪਵੇਗਾ।

Related News

ਵੱਡੀ ਖ਼ਬਰ : ਕੈਨੇਡਾ ਦੇ ਪ੍ਰਧਾਨ ਮੰਤਰੀ ‘ਤੇ ਆਧਾਰਿਤ ਕੌਮਿਕ ਬੁੱਕ ਜਲਦੀ ਹੀ ਹੋਵੇਗੀ ਰਿਲੀਜ਼

Vivek Sharma

ਅਫਰੀਕੀ ਦੇਸ਼ ਮਾਲੀ ‘ਚ ਫ਼ੌਜ ਦਾ ਤਖਤਾ ਪਲਟ, ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਬਣਾਇਆ ਬੰਧਕ

Rajneet Kaur

ਅਮਰੀਕਾ: ਐੱਚ-1ਬੀ ਵੀਜ਼ਾ ਧਾਰਕਾਂ ਲਈ ਘੱਟੋ ਘੱਟ ਵੇਤਨ ਸਬੰਧੀ ਇਕ ਵਿਵਾਦਪੂਰਣ ਨਿਯਮ ਨੂੰ ਫਿਲਹਾਲ ਨਹੀਂ ਕੀਤਾ ਜਾਵੇਗਾ ਲਾਗੂ

Rajneet Kaur

Leave a Comment