channel punjabi
Canada International News North America

ਮਾਂਟਰੀਅਲ: ਪ੍ਰਦਰਸ਼ਨਕਾਰੀਆਂ ਨੇ ਕੈਨੇਡਾ ਦੇ ਪਹਿਲੇ ਪ੍ਰਧਾਨ ਮੰਤਰੀ ਜੌਹਨ ਏ.ਮੈਕਡਾਨਲਜ਼ ਦਾ ਬੁੱਤ ਸੁੱਟਿਆ ਹੇਠਾਂ, ਮੇਅਰ ਵੈਲਰੀ ਪਲਾਂਟ ਨੇ ਕੀਤੀ ਨਿੰਦਾ

ਮਾਂਟਰੀਅਲ: ਕਈ ਥਾਵਾਂ ‘ਤੇ ਪੁਲਿਸ ਦੇ ਗਲਤ ਵਤੀਰੇ ਨੂੰ ਲੈ ਕੇ ਲੋਕਾਂ ਦਾ ਗੁਸਾ ਸੱਤਵੇ ਅਸਮਾਨ ‘ਤੇ ਪਹੁੰਚ ਚੁੱਕਿਆ ਹੈ। ਪੁਲਿਸ ਦੀਆਂ ਸ਼ਕਤੀਆਂ ਘਟਾਉਣ ਲਈ ਲੋਕ ਸੜਕਾਂ ਤੇ ਉਤਰ ਆਏ ਹਨ। ਪਰ ਪ੍ਰਦਰਸ਼ਨ ਸ਼ਾਂਤਮਈ ਢੰਗ ਤੋਂ ਉਲਟ ਚਲਾ ਜਾਵੇਗਾ ਇਹ ਕਿਸੇ ਨੇ ਨਹੀਂ ਸੋਚਿਆ ਸੀ। ਗੁਸੇ ‘ਚ ਆਏ ਪ੍ਰਦਰਸ਼ਨਕਾਰੀਆਂ ਨੇ ਕੈਨੇਡਾ ਦੇ ਪਹਿਲੇ ਪ੍ਰਧਾਨ ਮੰਤਰੀ ਜੌਹਨ ਏ.ਮੈਕਡਾਨਲਜ਼ ਦਾ ਬੁੱਤ ਹੇਠਾਂ ਸੁੱਟ ਦਿੱਤਾ। ਜਿਸਦੀ ਮਾਂਟਰੀਅਲ਼ ਦੀ ਮੇਅਰ ਵੈਲਰੀ ਪਲਾਂਟ ਨੇ ਸ਼ਨੀਵਾਰ ਦੁਪਹਿਰ ਨੂੰ ਬੁੱਤ ਹਟਾਉਣ ਦੀ ਕਾਰਵਾਈ ਦੀ ਨਿੰਦਾ ਕੀਤੀ।

ਕੈਨੇਡਾ ਦੇ ਬਸਤੀਵਾਦ ਦੇ ਪ੍ਰਤੀਕ ਬੁੱਤ ਨੂੰ ਜ਼ਮੀਨ ‘ਤੇ ਸੁੱਟ ਕੇ ਉਸ ਉਪਰ ਸਪਰੇਅ ਵੀ ਕੀਤਾ ਗਿਆ। ਅਜੇ ਤੱਕ ਪੁਲਿਸ ਵੱਲੋਂ ਕਿਸੇ ਨੂੰ ਵੀ ਹਿਰਾਸਤ ‘ਚ ਨਹੀਂ ਲਿਆ ਗਿਆ।

ਕੁਝ ਸਮੇਂ ਤੋਂ ਪੁਲਿਸ ਵਲੋਂ ਗੈਰ ਗੋਰਿਆਂ ‘ਤੇ ਹੋ ਰਹੇ ਦੁਰਵਿਵਹਾਰ ਕਾਰਨ ਦੁਨੀਆਂ ਭਰ ‘ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਟੋਰਾਂਟੋ, ਲੰਡਨ ਅਤੇ ਕੈਲਗਰੀ ‘ਚ ਵੀ ਕਈ ਪ੍ਰਦਰਸ਼ਨ ਦੇਖਣ ਨੂੰ ਮਿੱਲੇ। ਲੋਕ ‘ਬਲੈਕ ਲਾਈਵਜ਼ ਮੈਟਰ’ ਮੁਹਿੰਮ ਰਾਹੀਂ ਆਪਣਾ ਵਿਰੋਧ ਪ੍ਰਦਰਿਸ਼ਤ ਕਰ ਰਹੇ ਹਨ।

Related News

ਮਾਸਕ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਵੈਸਟਮਿੰਸਟਰ ਕੈਫੇ ਨੂੰ ਬਣਾਇਆ ਨਿਸ਼ਾਨਾ

Rajneet Kaur

ਮਹਾਰਾਸ਼ਟਰ, ਪੰਜਾਬ, ਕਰਨਾਟਕ, ਕੇਰਲ ਤੇ ਤਾਮਿਲਨਾਡੂ ‘ਚ ਅਚਾਨਕ ਵਧੇ ਕੋਰੋਨਾ ਦੇ ਮਾਮਲੇ, ਕੇਂਦਰ ਨੇ ਭੇਜੀ ਵਿਸ਼ੇਸ਼ ਟੀਮ

Vivek Sharma

ਅਲਬਰਟਾ ਸੂਬੇ ਦੇ ਮੰਤਰੀ ਨੂੰ ਕੋਰੋਨਾ, ਕਈ ਮੰਤਰੀਆਂ ਦੇ ਹੋਏ ਟੈਸਟ, ਪ੍ਰੀਮੀਅਰ ਨੇ ਖੁਦ ਨੂੰ ਕੀਤਾ ਕੁਆਰੰਟੀਨ

Vivek Sharma

Leave a Comment