channel punjabi
Canada International News North America

ਮਾਸਕ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਵੈਸਟਮਿੰਸਟਰ ਕੈਫੇ ਨੂੰ ਬਣਾਇਆ ਨਿਸ਼ਾਨਾ

ਇੱਕ ਨਿਉ ਵੈਸਟਮਿੰਸਟਰ ਕਾਰੋਬਾਰੀ ਮਾਲਕ ਕੰਬ ਗਏ ਜਦੋਂ ਉਨ੍ਹਾਂ ਦਸਿਆ ਕਿ ਮਾਸਕ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਦੀ ਦੁਕਾਨ ‘ਤੇ ਹਮਲਾ ਕੀਤਾ ਅਤੇ ਬਾਹਰ ਨਿਕਲਣ ਤੋਂ ਇਨਕਾਰ ਕਰ ਦਿੱਤਾ।

ਸੋਮਵਾਰ ਨੂੰ, ਹਾਇਡ ਆਉਟ ਕੈਫੇ ਦੇ ਮਾਲਕਾਂ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਦਾ ਇੱਕ ਸਮੂਹ ਉਨ੍ਹਾਂ ਦੀ ਦੁਕਾਨ ਅੰਦਰ ਚੀਕਾਂ ਮਾਰਦਾ ਹੋਇਆ ਆਇਆ ਅਤੇ ਜਦ ਉਨ੍ਹਾਂ ਨੂੰ ਮਾਸਕ ਪਹਿਨਣ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਮਾਸਕ ਪਹਿਨਣ ਤੋਂ ਇਨਕਾਰ ਕਰ ਦਿਤਾ ਸੀ। ਉਹ ਡਾਕਟਰੀ ਛੋਟ ਦਾ ਦਾਅਵਾ ਕਰ ਰਹੇ ਸਨ ਪਰ ਕੋਈ ਤਸਦੀਕ ਮੁਹੱਈਆ ਕਰਵਾਉਣ ਤੋਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ।

ਸਹਿ-ਮਾਲਕ ਮੇਲਿਸਾ ਸੇਰਾਨੋ ਨੇ ਕਿਹਾ ਕਿ ਉਸ ਤਜਰਬੇ ਤੋਂ ਬਾਅਦ ਉਨ੍ਹਾਂ ਨੂੰ ਯਕੀਨਨ ਸਦਮਾ ਲੱਗਿਆ। ਮਾਲਕਾਂ ਨੇ ਪੁਲਿਸ ਨੂੰ ਬੁਲਾਇਆ ਜੋ ਪ੍ਰਦਰਸ਼ਨਕਾਰੀਆਂ ਨੂੰ ਬਾਹਰ ਲੈ ਆਏ ਅਤੇ ਸਥਿਤੀ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ।

Sgt. Sanjay Kumar ਨੇ ਕਿਹਾ ਕਿ ਸਟੋਰ ਮਾਲਕਾਂ ਨੂੰ ਆਪਣੀ ਰੱਖਿਆ ਕਰਨ ਦਾ ਅਧਿਕਾਰ ਹੈ, ਅਤੇ ਉਹ ਆਪਣੇ ਗ੍ਰਾਹਕਾਂ ਨੂੰ ਮਾਸਕ ਪਹਿਨਣ ਲਈ ਕਹਿ ਲਈ ਕਹਿ ਸਕਦੇ ਹਨ।

ਮੰਗਲਵਾਰ ਨੂੰ, ਜਨਤਕ ਸੁਰੱਖਿਆ ਮੰਤਰੀ ਮਾਈਕ ਫਰਨਵਰਥ ਨੇ ਘੋਸ਼ਣਾ ਕੀਤੀ ਕਿ ਕੋਈ ਵੀ ਵਿਅਕਤੀ ਜੋ ਅੰਦਰੂਨੀ ਜਨਤਕ ਥਾਵਾਂ ‘ਤੇ ਲਾਜ਼ਮੀ ਮਾਸਕ ਆਰਡਰ ਦੀ ਪਾਲਣਾ ਨਹੀਂ ਕਰਦਾ ਹੈ, ਉਸਨੂੰ 230 ਡਾਲਰ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ।

Related News

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਓਬਾਮਾ ਦੀ ਕਿਤਾਬ ਦੀਆਂ ਅਮਰੀਕਾ ਤੇ ਕੈਨੇਡਾ ਵਿੱਚ ਪਹਿਲੇ 24 ਘੰਟਿਆਂ ਵਿੱਚ ਵਿੱਕੀਆਂ 8,90,000 ਕਾਪੀਆਂ

Rajneet Kaur

ਕਿਸਾਨ ਆਗੂਆਂ ਖ਼ਿਲਾਫ਼ ‘ਲੁਕ ਆਊਟ ਨੋਟਿਸ’ ਜਾਰੀ ਕਰਨ ਤੋਂ ਭੜਕੇ ਕੈਪਟਨ ਨੇ ਦਿੱਲੀ ਪੁਲਿਸ ਅਤੇ ਕੇਂਦਰੀ ਮੰਤਰੀ ਜਾਵੜੇਕਰ ਦੀ ਕੀਤੀ ਝਾੜਝੰਬ

Vivek Sharma

ਕੋਰੋਨਾ ਦੇ ਵਧਦੇ ਮਾਮਲੇ : ਕੈਨੇਡਾ ਸਰਕਾਰ ਦੇ ਉੱਡੇ ਹੋਸ਼, ਵਿਨੀਪੈਗ ‘ਚ ਸਖ਼ਤੀ ਦੇ ਹੁਕਮ

Vivek Sharma

Leave a Comment