channel punjabi
Canada International News North America Sticky

ਕੈਨੇਡਾ ਸਰਕਾਰ ਨੇ ਲੌਕਡਾਊਨ ‘ਚ ਦਿੱਤੀ ਢਿੱਲ,ਪੀ.ਐਮ ਟਰੂਡੋ ਨਿਕਲੇ ਅਪਣੇ ਬੇਟੇ ਨਾਲ ਆਈਸਕ੍ਰੀਮ ਖਾਣ

ਓਟਾਵਾ : ਕੋਵਿਡ-19 ਦੇ ਆਉਣ ਨਾਲ ਜਿਥੇ ਸਾਰੇ ਪਹਿਲਾਂ ਘਰਾਂ ‘ਚ ਬੱਝ ਕੇ ਬਹਿ ਗਏ ਸਨ, ਪਰ ਹੁਣ ਸਾਰੇ ਪਾਸੇ ਸਭ ਕੁਝ ਖੁਲ੍ਹਣਾ ਸ਼ੁਰੂ ਹੋ ਗਿਆ ਹੈ।ਕਈ ਕਾਰੋਬਾਰ ,ਸ਼ੋਪਿੰਗ ਮਾਲ,ਰੈਸਟੋਰੈਂਟ ਵੀ ਖੁਲ੍ਹ ਗਏ ਹਨ।ਕੈਨੇਡਾ ‘ਚ ਵੀ ਲੋਕਡਾਊਨ ‘ਚ ਕਈ ਚੀਜ਼ਾਂ ‘ਤੇ ਖੁੱਲ੍ਹ ਮਿਲ ਗਈ ਹੈ।  ਉੱਥੇ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇਸ਼ ‘ਚ ਦਿੱਤੀ ਢਿੱਲ ਦਾ ਆਨੰਦ ਲੈਣ ਲਈ ਆਪਣੇ ਬੇਟੇ ਹੈਡ੍ਰਿਯਨ ਨਾਲ ਕਿਊਬੇਕ ਸੂਬੇ ‘ਚ ਇੱਕ ਦੁਕਾਨ ‘ਚ ਆਈਸਕ੍ਰੀਮ ਖਾਣ ਲਈ ਪਹੁੰਚੇ। ਦਰਅਸਲ ਇਸ ਦਿਨ ਕਿਊਬੇਕ ਸੂਬੇ ‘ਚ ਸੈਂਟ-ਜੀਨ-ਬੈਪਿਟਸਟ ਦਿਵਸ ਵੀ ਸੀ।

 

ਮਾਸਕ ਪਹਿਨੇ ਹੋਏ ਟਰੂਡੋ ਅਤੇ ਉਨ੍ਹਾਂ ਦੇ 6 ਸਾਲ ਦੇ ਬੇਟੇ ਹੈਡ੍ਰਿਯਨ ਦਾ ਗੈਟਿਨਿਊ ‘ਚ ਚਾਕਲੇਟ ਫੈਵਰਿਸ ਦੁਕਾਨ ‘ਤੇ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਮਹਾਂਮਾਰੀ ਦੌਰਾਨ ਇਸ ਦੁਕਾਨ ਨੇ ਮਜ਼ਦੂਰੀ ਸਬਸਿਡੀ ਅਤੇ ਵਪਾਰ ਕਰਜ਼ ਦੀ ਵਰਤੋਂ ਕਰਦੇ ਹੋਏ ਬਾਜ਼ਾਰ ਨੂੰ ਬੰਦ ਹੋਣ ਤੋਂ ਬਚਾਇਆ ਸੀ।

ਪ੍ਰਧਾਨ ਮੰਤਰੀ ਟਰੂਡੋ ਨੇ ਬੇਟੇ ਹੈਡ੍ਰਿਯਨ ਨੂੰ ਕੂਕੀਜ਼ ਦੀ ਟਾਪਿੰਗ ਵਾਲੀ ਵਨੀਲਾ ਆਈਸਕ੍ਰੀਮ ਦਵਾਈ ਅਤੇ ਖੁਦ ਦੇ ਲਈ ਵਨੀਲਾ ਆਈਸਕ੍ਰੀਮ ਲਈ। ਆਈਸਕ੍ਰੀਮ ਮਿਲਣ ਤੋਂ ਬਾਅਦ ਹੈਡ੍ਰਿਯਨ ਕਾਫੀ ਖੁਸ਼ ਨਜ਼ਰ ਆ ਰਿਹਾ ਸੀ।

ਤਾਜ਼ਾ ਜਾਣਕਾਰੀ ਅਨੁਸਾਰ ਹੁਣ ਤੱਕ ਕੋਰੋਨਾ ਦੇ 1 ਲੱਖ 2 ਹਜ਼ਾਰ ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 8 ਹਜ਼ਾਰ ਤੋਂ ਵੱਧ ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ ਜਦ ਕਿ 65 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਦੱਸ ਦਈਏ ਕਿ ਕੈਨੇਡਾ ਅਤੇ ਉਸ ਦੇ ਸੂਬਿਆਂ ਨੇ ਮੱਧ ਮਾਰਚ ‘ਚ ਐਮਰਜੈਂਸੀ ਦਾ ਐਲਾਨ ਕੀਤਾ ਸੀ। ਇਸ ਦੌਰਾਨ ਸਾਰੇ ਸਕੂਲ ਅਤੇ ਗੈਰ-ਜ਼ਰੂਰੀ ਕਾਰੋਬਾਰਾਂ ਨੂੰ ਬੰਦ ਕਰ ਦਿੱਤਾ ਗਿਆ ਸੀ।

Related News

KISAN ANDOLAN : ਦਿੱਲੀ ਪੁਲਿਸ ਨੇ ਸਿੰਘੂ ਬਾਰਡਰ ‘ਤੇ ਕਿਸਾਨਾਂ ਵਲੋਂ ਕੀਤੇ ਜਾ ਰਹੇ ਪੱਕੇ ਨਿਰਮਾਣ ਨੂੰ ਰੁਕਵਾਇਆ !

Vivek Sharma

ਕੈਨੇਡਾ ‘ਚ ਸ਼ੁੱਕਰਵਾਰ ਨੂੰ ਕੋਵਿਡ 19 ਮਾਮਲਿਆ ਨੇ 840,000 ਅੰਕੜੇ ਨੂੰ ਕੀਤਾ ਪਾਰ

Rajneet Kaur

ਵੈਨਕੂਵਰ ਦੇ ਫਾਇਰਫਾਈਟਰਜ਼ ਨੇ ਰੇਲ ਦੀਆਂ ਪੱਟੜੀਆਂ ਦੇ ਨਜ਼ਦੀਕ ਖੱਡੇ ‘ਤੇ ਫਸੇ ਇਕ ਵਿਅਕਤੀ ਨੂੰ ਕੱਢਿਆ ਬਾਹਰ

Rajneet Kaur

Leave a Comment