channel punjabi
Canada International News North America

ਕੈਨੇਡਾ ‘ਚ ਸ਼ੁੱਕਰਵਾਰ ਨੂੰ ਕੋਵਿਡ 19 ਮਾਮਲਿਆ ਨੇ 840,000 ਅੰਕੜੇ ਨੂੰ ਕੀਤਾ ਪਾਰ

ਕੈਨੇਡਾ ‘ਚ ਕੋਵਿਡ 19 ਦੇ ਮਾਮਲੇ ਸ਼ੁੱਕਰਵਾਰ ਨੂੰ 840,000 ਅੰਕੜੇ ਨੂੰ ਪਾਰ ਕਰ ਗਏ ਹਨ। ਨਵੀਂ ਫੈਡਰਲ ਹੈਲਥ ਮਾਡਲਿੰਗ ਨੇ ਕੋਵਿਡ 19 ਵੈਰੀਅੰਟ ਦੁਆਰਾ ਪੈਦਾ ਕੀਤੀ ਗਈ ਵਾਇਰਸ ਦੀ ਤੀਜੀ ਲਹਿਰ ਦਾ ਅਨੁਮਾਨ ਲਗਾਇਆ ਹੈ। ਮਾਡਲਿੰਗ ਨੇ ਸ਼ੁੱਕਰਵਾਰ ਨੂੰ 3,089 ਨਵੇਂ ਇਨਫੈਕਸ਼ਨਾਂ ਦੀ ਪੁਸ਼ਟੀ ਕੀਤੀ ਹੈ। ਕੋਵਿਡ -19 ਨਾਲ 78 ਮੌਤਾਂ ਨਾਲ ਹੁਣ ਦੇਸ਼ ‘ਚ ਮੌਤਾਂ ਦੀ ਗਿਣਤੀ 21,576 ਹੋ ਗਈ ਹੈ।ਹੁਣ ਤੱਕ ਕੁਲ 786,774 ਮਰੀਜ਼ ਵਾਇਰਸ ਤੋਂ ਠੀਕ ਹੋ ਚੁੱਕੇ ਹਨ। ਜਦੋਂ ਕਿ 23,907,900 ਟੈਸਟ ਅਤੇ 1.4 ਮਿਲੀਅਨ ਟੀਕੇ ਦੇ ਖੁਰਾਕ ਦਾ ਪ੍ਰਬੰਧ ਕੀਤਾ ਗਿਆ ਹੈ।

ਮਾਡਲਿੰਗ, ਜੋ ਕਿ ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਅਤੇ ਕੈਨੇਡਾ ਦੀ ਮੁੱਖ ਜਨ ਸਿਹਤ ਅਧਿਕਾਰੀ ਡਾ ਥੇਰੇਸਾ ਟਾਮ ਦੁਆਰਾ ਪੇਸ਼ ਕੀਤੀ ਗਈ। ਦੇਸ਼ ਭਰ ਵਿਚ ਨਵੇਂ ਮਾਮਲਿਆਂ ਵਿਚ ਗਿਰਾਵਟ ਦੇ ਰੁਝਾਨ ਦੇ ਬਾਵਜੂਦ, ਟਾਮ ਨੇ ਚੇਤਾਵਨੀ ਦਿੱਤੀ ਕਿ ਨਵੇਂ ਰੂਪਾਂ ਦਾ ਫੈਲਣਾ ਮਹਾਂਮਾਰੀ ਦੇ ਦੌਰਾਨ ਕੈਨੇਡਾ ਦੀ ਸਾਰੀ ਤਰੱਕੀ ਨੂੰ ਉਲਟਾ ਸਕਦਾ ਹੈ। ਮਾਰਚ ਵਿਚ ਰੋਜ਼ਾਨਾ 20,000 ਸੰਕਰਮਣ ਦੇ ਸਭ ਤੋਂ ਮਾੜੇ ਹਾਲਾਤਾਂ ਦੇ ਬਾਵਜੂਦ, ਮਾਡਲਿੰਗ ਨੇ ਸੁਝਾਅ ਦਿੱਤਾ ਕਿ ਦੇਸ਼ ਵਿਚ ਅਜੇ ਵੀ ਅਪ੍ਰੈਲ ਤਕ ਇਕ ਦਿਨ ਵਿਚ 10,000 ਹੋਰ ਕੇਸ ਦੇਖੇ ਜਾ ਸਕਦੇ ਹਨ। ਮੌਜੂਦਾ ਜਨਤਕ ਸਿਹਤ ਦੀਆਂ ਪਾਬੰਦੀਆਂ ਲਾਗੂ ਰਹਿਣੀਆਂ ਚਾਹੀਦੀਆਂ ਹਨ।

ਓਨਟਾਰੀਓ ਵਿੱਚ ਸ਼ੁੱਕਰਵਾਰ ਨੂੰ 1,150 ਨਵੇਂ ਕੇਸ ਅਤੇ 47 ਮੌਤਾਂ ਦੀ ਪੁਸ਼ਟੀ ਕਤਿੀ ਗਈ ਹੈ। ਸੂਬਾਈ ਸਰਕਾਰ ਨੇ ਸ਼ੁੱਕਰਵਾਰ ਨੂੰ ਘੋਸ਼ਣਾ ਕੀਤੀ ਕਿ ਟੋਰਾਂਟੋ ਅਤੇ ਪੀਲ ਦੇ ‘ਵਾਇਰਸ ਹੌਟਸਪੌਟਸ’ ਅਗਲੇ ਦੋ ਹਫ਼ਤਿਆਂ ਲਈ ਸਟੇਅ ਐਟ ਹੋਮ ਹੁਕਮ ਅਧੀਨ ਰਹਿਣਗੇ। ਦੇਸ਼ ਦਾ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਕਿਉਬਿਕ ਵਿੱਚ ਸ਼ੁੱਕਰਵਾਰ ਨੂੰ 800 ਕੇਸ ਅਤੇ 14 ਮੌਤਾਂ ਦੀ ਖਬਰ ਮਿਲੀ। ਮਨੀਟੋਬਾ ਨੇ ਸੂਬੇ ਵਿੱਚ 92 ਕੇਸਾਂ ਅਤੇ ਇੱਕ ਨਵੀਂ ਮੌਤ ਦੀ ਘੋਸ਼ਣਾ ਕੀਤੀ, ਜਦੋਂ ਕਿ ਸਸਕੈਚਵਾਨ ਨੇ 146 ਸੰਕਰਮਣ ਅਤੇ ਤਿੰਨ ਹੋਰ ਮੌਤਾਂ ਸ਼ਾਮਲ ਕੀਤੀਆਂ। ਅਲਬਰਟਾ ਨੇ ਸ਼ੁੱਕਰਵਾਰ ਨੂੰ 325 ਨਵੇਂ ਸੰਕਰਮਣਾਂ ਦੇ ਨਾਲ ਨਾਲ ਸੱਤ ਨਵੀਆਂ ਮੌਤਾਂ ਦੀ ਪੁਸ਼ਟੀ ਕੀਤੀ।ਬੀ.ਸੀ. ਵਿੱਚ 508 ਨਵੇਂ ਕੇਸ ਦਰਜ ਕੀਤੇ ਗਏ ਅਤੇ 6 ਹੋਰ ਮੌਤਾਂ ਹੋਈਆਂ।

Related News

ਨਿਊਜ਼ੀਲੈਂਡ ‘ਚ ਜੈਸਿੰਡਾ ਆਡਰਨ ਨੇ ਆਮ ਚੋਣਾਂ ‘ਚ ਹਾਸਿਲ ਕੀਤੀ ਬੰਪਰ ਜਿੱਤ, ਦੋਬਾਰਾ ਬਣੇਗੀ ਪ੍ਰਧਾਨ ਮੰਤਰੀ

Vivek Sharma

ਟੋਰਾਂਟੋ ਪੁਲਿਸ ਨੇ 34 ਸਾਲਾ ਭਾਰਤੀ ਮੂਲ ਦੇ ਵਿਅਕਤੀ ਨੂੰ ਕੀਤਾ ਗ੍ਰਿਫਤਾਰ,ਔਰਤ ਨੂੰ ਅਗਵਾ ਕਰਨ ਦਾ ਮਾਮਲਾ

Rajneet Kaur

BIG NEWS : ਟਰੰਪ ਦੀ ਸਿਹਤ ‘ਚ ਹੋਇਆ ਸੁਧਾਰ, ਜਲਦੀ ਹੀ ਮਿਲੇਗੀ ਹਸਪਤਾਲ ਤੋਂ ਛੁੱਟੀ

Vivek Sharma

Leave a Comment