channel punjabi
Canada International News

BIG NEWS : ਕੈਨੇਡਾ ਅਤੇ ਭਾਰਤ ਸਰਕਾਰ ਦੇ ਫੈਸਲੇ ਤੋਂ ਤੜਫੇ਼ ਪੰਨੂੰ ਨੇ ਦਿੱਤੀ ਧਮਕੀ !

ਕੈਨੇਡਾ ਸਰਕਾਰ ਦੇ ਫੈਸਲੇ ਤੋਂ ਚਿੜਿਆ ਪੰਨੂ

ਕੈਨੇਡਾ ਨੂੰ ਤੋੜਨ ਦੀ ਦਿੱਤੀ ਧਮਕੀ !

ਭਾਰਤ ਤੋਂ 500 ਮਿਲੀਅਨ ਡਾਲਰ ਲੈਣ ਦਾ ਇਲਜ਼ਾਮ !

ਆਪਣੀ ਡਫਲੀ ਆਪਣਾ ਰਾਗ !

ਯ ਨਾ ਦੇਣ ਦੇ ਕੈਨੇਡਾ ਸਰਕਾਰ ਦੇ ਐਲਾਨ ਤੋਂ ਬਾਅਦ SFJ ਆਗੂ ਨੇ ਤਿੱਖੇ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਨੇ। ਸਿੱਖ ਫਾਰ ਜਸਟਿਸ ਦੇ ਸਰਪ੍ਰਸਤ ਪੰਨੂ ਨੇ ਐਤਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ‘ਤੇ ਨਿਸ਼ਾਨਾ ਵਿੰਨ੍ਹਿਆ।

ਪੰਨੂ ਨੇ ਵੀਡੀਓ ਜਾਰੀ ਕਰ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਖੁਦ ਘੱਟ ਗਿਣਤੀ ਸਰਕਾਰ ਚਲਾ ਰਹੇ ਹਨ ਅਤੇ ਉਨ੍ਹਾਂ ਦੇ ਆਪਣੇ ਦੇਸ਼ ਕੈਨੇਡਾ ਵਿਚ ਕਿਊਬਕ ਨੂੰ ਅਲੱਗ ਕਰਨ ਦੀ ਮੁਹਿੰਮ ਚੱਲ ਰਹੀ ਹੈ। ਇਥੋਂ ਤੱਕ ਕਿ ਪੰਨੂ ਨੇ ਕੈਨੇਡਾ ਦੀ ਸਰਕਾਰ ‘ਤੇ ਭਾਰਤ ਸਰਕਾਰ ਨਾਲ 500 ਮਿਲੀਅਨ ਡਾਲਰ ਦੀ ਡੀਲ ਕਰਨ ਦਾ ਦੋਸ਼ ਵੀ ਲਗਾ ਦਿੱਤਾ। ਪੰਨੂ ਨੇ ਕਿਹਾ ਕਿ ਕੈਨੇਡਾ ਦੀ ਸਰਕਾਰ ਨੇ ਭਾਰਤ ਦੇ ਪੱਖ ਵਿਚ ਇਹ ਬਿਆਨ ਜਾਰੀ ਕਰਨ ਲਈ 500 ਮਿਲੀਅਨ ਡਾਲਰ ਦੀ ਡੀਲ ਕੀਤੀ ਹੈ। ਪੰਨੂ ਨੇ ਕੈਨੇਡਾ ਸਰਕਾਰ ਨੂੰ ਸਿੱਧਾ ਚੁਣੌਤੀ ਦਿੰਦੇ ਹੋਏ ਕਿਹਾ ਕਿ ਉਹ ਕੈਨੇਡਾ ਦੇ ਸਾਈਬਰ ਸਪੇਸ ਤੋਂ ਇਹ ਮੁਹਿੰਮ ਚਲਾ ਰਹੇ ਹਨ ਅਤੇ ਜੇਕਰ ਕੈਨੇਡਾ ਦੀ ਸਰਕਾਰ ਵਿਚ ਦਮ ਹੈ ਤਾਂ ਉਹ ਉਸ ਨੂੰ ਰੋਕ ਕੇ ਦਿਖਾਵੇ, ਪੰਨੂ ਨੇ ਕੈਨੇਡਾ ਦੇ ਸਾਰੇ ਗੁਰਦੁਆਰਿਆਂ ਤੋਂ ਮੁਹਿੰਮ ਜਾਰੀ ਰੱਖਣ ਦਾ ਐਲਾਨ ਕੀਤਾ।

‘ਕੈਨੇਡਾ ਦੇ ਵਿਦੇਸ਼ ਮੰਤਰਾਲਾ ਨੇ ਦਿੱਤਾ ਸੀ ਇਹ ਬਿਆਨ’

ਕੈਨੇਡਾ ਦੇ ਵਿਦੇਸ਼ ਮੰਤਰਾਲਾ ਨੇ ਇਸ ਤੋਂ ਪਹਿਲਾਂ ਇਕ ਬਿਆਨ ਜਾਰੀ ਕਰ ਕਿਹਾ ਸੀ ਕਿ ”ਕੈਨੇਡਾ ਭਾਰਤ ਦੀ ਖੁਦਮੁਖਤਿਆਰੀ, ਹਕੂਮਤ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਦਾ ਹੈ, ਲਿਹਾਜ਼ਾ ਕੈਨੇਡਾ ਦੀ ਸਰਕਾਰ ਕਿਸੇ ਰੈਫਰੈਂਡਮ ਨੂੰ ਮਾਨਤਾ ਨਹੀਂ ਦੇਵੇਗੀ। ਕੈਨੇਡਾ ਦੀ ਸਰਕਾਰ ਲਈ ਭਾਰਤ ਦੇ ਨਾਲ ਉਸ ਦੇ ਦੋ-ਪੱਖੀ ਰਿਸ਼ਤੇ ਜ਼ਿਆਦਾ ਅਹਿਮੀਅਤ ਰੱਖਦੇ ਹਨ।”

‘ਭਾਰਤ ਦੇ ਕੂਟਨੀਤਕ ਜ਼ਖਮ ਨੇ ਤੜਪਾਇਆ’

ਇਸ ਬਿਆਨ ਨੂੰ ਭਾਰਤ ਦੀ ਕੂਟਨੀਤਕ ਜਿੱਤ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ ਹਾਲਾਂਕਿ ਭਾਰਤ ਨੇ ਅਜੇ ਤੱਕ ਕੋਈ ਅਧਿਕਾਰਕ ਬਿਆਨ ਦੇ ਕੇ ਇਸ ਜਿੱਤ ਦਾ ਦਾਅਵਾ ਨਹੀਂ ਕੀਤਾ ਪਰ ਪੰਨੂ ਨੇ ਇਸ ਮਾਮਲੇ ਵਿਚ ਭਾਰਤ ਦੀ ਕੇਂਦਰ ਸਰਕਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਵੀ ਨਿਸ਼ਾਨਾ ਵਿੰਨ੍ਹ ਦਿੱਤਾ। ਪੰਨੂ ਨੇ ਦੋਸ਼ ਲਾਇਆ ਕਿ ਜੰਮੂ-ਕਸ਼ਮੀਰ ਵਿਚ ਕੇਂਦਰ ਸਰਕਾਰ ਨੇ ਐਤਵਾਰ ਨੂੰ ਰੈਫਰੈਂਡਮ ਦੀ ਆਵਾਜ਼ ਦਬਾਉਣ ਦਾ ਯਤਨ ਕੀਤਾ ਹੈ ਪਰ ਪੰਜਾਬ ਦੇ ਸਿੱਖ ਉਸਦੇ ਨਾਲ ਹਨ।

Related News

ਓਨਟਾਰੀਓ ਦੇ ਹਸਪਤਾਲਾਂ ਨੂੰ ਚੋਣ ਸਰਜਰੀ, ਗੈਰ-ਸੰਕਟਕਾਲੀਨ ਗਤੀਵਿਧੀਆਂ ਨੂੰ ਖਤਮ ਕਰਨ ਦੇ ਦਿੱਤੇ ਨਿਰਦੇਸ਼

Rajneet Kaur

ਅਲਬਰਟਾ : ਕੋਰੋਨਾ ਵਾਇਰਸ ਦੇ ਕੇਸਾਂ ‘ਚ ਵਾਧਾ, 133 ਨਵੇਂ ਮਾਮਲੇ ਆਏ ਸਾਹਮਣੇ

Rajneet Kaur

ਰੂਸ ਖ਼ਿਲਾਫ਼ Biden ਦਾ ਐਕਸ਼ਨ : ਅਮਰੀਕਾ ਨੇ ਰੂਸ ਦੇ 10 ਡਿਪਲੋਮੈਟਾਂ ਨੂੰ ਕੱਢਿਆ, 30 ਤੋਂ ਜ਼ਿਆਦਾ ਲੋਕਾਂ ’ਤੇ ਲਾਈਆਂ ਪਾਬੰਦੀਆਂ

Vivek Sharma

Leave a Comment