channel punjabi
Canada International News North America

ਓਟਾਵਾ: ਕੈਂਬਰਿਜ ‘ਚ ਇਕ ਬੈਂਕ ‘ਚ ਹੋਈ ਲੁੱਟ, ਚਾਰ ਲੁਟੇਰੇ ਕਾਬੂ, ਇਕ ਪੁਲਿਸ ਅਧਿਕਾਰੀ ਜ਼ਖਮੀ

ਓਟਾਵਾ: ਓਂਟਾਰੀਓ ਦੀ ਪ੍ਰੋਵਿੰਸ਼ੀਅਲ ਪੁਲਿਸ ਦਾ ਕਹਿਣਾ ਹੈ ਕਿ ਬੁੱਧਵਾਰ ਦੁਪਹਿਰ ਕੈਂਬਰਿਜ ‘ਚ ਇਕ ਬੈਂਕ ‘ਚ ਲੁੱਟ ਹੋਈ।

ਦਸਿਆ ਜਾ ਰਿਹਾ ਹੈ  ਕਿ ਇਹ ਲੁੱਟ ਕੈਂਬਰਿਜ ਦੇ ਹੇਸਲਪੁਰ ਰੋਡ ‘ਤੇ ਇਕ ਸਕੋਸ਼ੀਓ ਬੈਂਕ ‘ਚ ਦੁਪਿਹਰ 3 ਵਜੇ  ਤੋਂ ਥੋੜੀ ਦੇਰ ਬਾਅਦ ਵਾਪਰੀ। ਵਾਟਰਲੂ ਖੇਤਰੀ ਪੁਲਿਸ ਦਾ ਕਹਿਣਾ ਹੈ ਕਿ ਲੁਟੇਰਿਆਂ ਨੇ ਵੱਡੀ ਮਾਤਰਾ ‘ਚ ਪੈਸੇ ਲੁੱਟੇ ਅਤੇ ਇਕ ਵਾਹਨ ‘ਚ ਫਰਾਰ ਹੋ ਗਏ।

ਪੁਲਿਸ ਨੇ ਦਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਹਾਈਵੇਅ 401 ‘ਤੇ ਇਹ ਵਾਹਨ ਜਾ ਰਿਹਾ ਹੈ। ਹਾਈਵੇਅ 401 ‘ਤੇ ਪਿੱਛਾ ਕਰਨ ਦੌਰਾਨ ਇਕ ਓਪੀਪੀ ਕਰੂਜ਼ਰ ਦੀ ਟੱਕਰ ਹੋਈ। ਜਿਸ ਕਾਰਨ ਇਕ ਮਹਿਲਾ ਅਧਿਕਾਰੀ ਜ਼ਖਮੀ ਹੋ ਗਈ ਅਤੇ ਉਸਦੀ ਲੱਤ ‘ਚ ਮਾਮੂਲੀ ਸੱਟ ਲੱਗੀ ।ਜਿਸ ਕਰਕੇ ਉਸਨੂੰ ਹਸਪਤਾਲ ‘ਚ ਪਹੁੰਚਾਇਆ ਗਿਆ।

ਬ੍ਰਿਸਰਲ ਰੋਡ ਵੈਸਟ ਅਤੇ ਕ੍ਰੈਡਿਟਵਿਊ ਰੋਡ ਦੇ ਖੇਤਰ ‘ਚ ਕਥਿਤ ਲੁਟੇਰਿਆਂ ਨੂੰ ਫੜਨ ਦੀ ਕੋਸ਼ਿਸ਼ ‘ਚ ਪੀਲ ਪੁਲਿਸ ਵੀ ਓਂਟਾਰੀਓ ਪੁਲਿਸ ‘ਚ ਸ਼ਾਮਿਲ ਹੋਈ। ਪੁਲਿਸ ਨੂੰ ਸੈਂਟ ਜੋਸਫ ਸ਼ੈਕੰਡਰੀ ਨੇੜੇ ਇਹ ਵਾਹਨ ਇਕ ਪਾਰਕਿੰਗ ‘ਚ ਇਕ ਕਰਬ(curb) ‘ਚ ਟਕਰਾਈ ਹੋਈ ਮਿਲੀ।

ਓਂਟਾਰੀਓ ਪੁਲਿਸ ਤੇ ਪੀਲ ਪੁਲਿਸ ਨੇ ਮਿਲ ਕੇ ਸ਼ੱਕੀਆਂ ਨੂੰ ਮਿਸੀਸਾਗਾ ‘ਚੋਂ ਲੱਭਿਆ। ਪੀਲ ਪੁਲਿਸ ਨੇ ਦਸਿਆ ਕਿ ਚਾਰਾਂ ਸ਼ੱਕੀਆਂ ਨੂੰ ਹਿਰਾਸਤ ‘ਚ ਲੈ ਲਿਆ ਹੈ।ਉਨ੍ਹਾਂ ਕਿਹਾ ਕਿ ਉਹ ਹੋਰ ਕਿਸੇ ਸ਼ੱਕੀ ਦੀ ਭਾਲ ਨਹੀਂ ਕਰ ਰਹੇ।

Related News

ਅਡਮਿੰਟਨ: ਸ਼ਹਿਰ ਦੇ ਕੁਝ ਮਨੋਰੰਜਨ ਕੇਂਦਰ ਲੋਕਾਂ ਲਈ ਮੁੜ ਖੋਲ੍ਹੇ ਗਏ

Rajneet Kaur

ਕਰੀਬ ਤਿੰਨ ਦਹਾਕਿਆਂ ਬਾਅਦ ਸਰਕਾਰ ਨੇ ਸੁਣੀ ਲੋਕਾਂ ਦੀ ਪੁਕਾਰ !

Vivek Sharma

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਅਪ੍ਰੈਲ ‘ਚ ਕਰਨਗੇ ਭਾਰਤ ਦਾ ਦੌਰਾ

Rajneet Kaur

Leave a Comment