channel punjabi
Canada International News North America

ਅਡਮਿੰਟਨ: ਸ਼ਹਿਰ ਦੇ ਕੁਝ ਮਨੋਰੰਜਨ ਕੇਂਦਰ ਲੋਕਾਂ ਲਈ ਮੁੜ ਖੋਲ੍ਹੇ ਗਏ

ਅਡਮਿੰਟਨ ਵਿੱਚ ਸ਼ਹਿਰ ਦੇ ਕੁਝ ਮਨੋਰੰਜਨ ਕੇਂਦਰ ਲੋਕਾਂ ਲਈ ਮੁੜ ਖੋਲ੍ਹ ਦਿੱਤੇ ਗਏ ਹਨ। Kinsmen ਸਪੋਰਟਸ ਸੈਂਟਰ ਦੇ ਸਰਪ੍ਰਸਤ Sherry Lotzien ਨੇ ਐਤਵਾਰ ਨੂੰ ਕਿਹਾ ਕਿ ਬਹੁਤ ਵਧੀਆ ਲੱਗਿਆ, ਅਸੀ ਬਹੁਤ ਉਤਸ਼ਾਹਿਤ ਹਾਂ। ਇਹ ਉਹ ਚੀਜ਼ ਹੈ ਜਿਸ ਦੀ ਅਸੀਂ ਕਾਫੀ ਸਮੇਂ ਤੋਂ ਉਡੀਕ ਕਰ ਰਹੇ ਸੀ।

ਕੋਵਿਡ 19 ਮਾਮਲਿਆਂ ਵਿੱਚ ਵਾਧਾ ਹੋਣ ਕਾਰਨ ਸੂਬੇ ਨੇ 12 ਦਸੰਬਰ ਨੂੰ ਜਿਮ ਬੰਦ ਕਰ ਦਿੱਤੇ ਸਨ ਪਰ ਆਖਰਕਾਰ ਸੀਮਿਤ ਵਰਤੋਂ ਨਾਲ 1 ਮਾਰਚ ਨੂੰ ਮੁੜ ਖੋਲ੍ਹਣ ਦੀ ਆਗਿਆ ਦਿੱਤੀ ਗਈ। Kinsmen ਅਤੇ ਕਾਮਨਵੈਲਥ ਕਮਿਉਨਿਟੀ ਮਨੋਰੰਜਨ ਕੇਂਦਰ 5 ਮਾਰਚ ਨੂੰ ਖੋਲ੍ਹਿਆ ਗਿਆ। ਬੁੱਧਵਾਰ ਨੂੰ, ਸ਼ਹਿਰ ਮੈਡੋਜ਼ ਅਤੇ ਟੇਰਵਿਲਗਰ ਰੀਕ ਸੈਂਟਰ, ਦੋਵੇਂ ਸਥਾਨਾਂ ਨੂੰ ਵੀ ਖੋਲ ਦੇਵੇਗੀ। ਉਨ੍ਹਾਂ ਦਸਿਆ ਕਿ ਕਲੇਰਵਿਉ ਰੀਕ ਸੈਂਟਰ 15 ਮਾਰਚ ਨੂੰ ਖੁੱਲ੍ਹੇਗਾ। ਖੁੱਲ੍ਹ ਦੇ ਬਾਵਜੂਦ, ਪੂਲ ਬੰਦ ਰਹਿਣਗੇ ਅਤੇ ਘੱਟ-ਤੀਬਰਤਾ ਵਾਲੇ ਸਮੂਹ ਫਿੱਟਨੈਸ 8 ਮਾਰਚ ਤੱਕ ਸ਼ੁਰੂ ਨਹੀਂ ਹੋਣਗੀਆਂ।

Kinsmen ਸਪੋਰਟਸ ਸੈਂਟਰ ਦੇ ਡਾਇਰੈਕਟਰ ਬ੍ਰੈਡ ਬੈਜਰ ਨੇ ਕਿਹਾ, Kinsmen ਸਪੋਰਟਸ ਸੈਂਟਰ ਵਿਚ ਸਾਡੀ ਸਮਰੱਥਾ ਘੱਟ ਕੇ 50 ਲੋਕ ਅਤੇ ਦੂਜੇ ਚਾਰ ਕੇਂਦਰਾਂ ਵਿਚ 70 ਤੋਂ 80 ਦੇ ਵਿਚਕਾਰ ਹੈ।

ਬੈਜਰ ਨੇ ਕਿਹਾ ਕਿ ਇਸ ਆਖਰੀ ਘੋਸ਼ਣਾ ਵਿਚ ਲੋਕਾਂ ਅਤੇ ਉਪਕਰਣਾਂ ਦੀ ਦੂਰੀ ਦੋ ਮੀਟਰ ਤੋਂ ਤਿੰਨ ਮੀਟਰ ਤੱਕ ਦੀ ਹੋਣੀ ਜ਼ਰੂਰੀ ਹੈ ਅਤੇ ਮਾਸਕ ਪਹਿਨਣਾ ਵੀ ਲਾਜ਼ਮੀ ਹੈ।
ਸ਼ਹਿਰ ਦਾ ਕਹਿਣਾ ਹੈ ਕਿ ਪੂਲਜ਼ ਅਤੇ ਹੋਰ ਸਹੂਲਤਾਂ ਦੇ ਬੰਦ ਹੋਣ ਕਾਰਨ ਸੀਮਿਤ ਮੈਂਬਰਸ਼ਿਪਾਂ ਪੱਕੀਆਂ ਹਨ, ਪਰ ਇਹ ਸ਼ਹਿਰ ਘੱਟ ਰੇਟਾਂ ਤੇ ਇੱਕ ਵਿਸ਼ੇਸ਼ ਮਾਸਿਕ ਪਾਸ (monthly pass)ਦੀ ਪੇਸ਼ਕਸ਼ ਕਰ ਰਿਹਾ ਹੈ।

Related News

ਕੈਨੇਡਾ ‘ਚ ਬੱਚੇ ਹੁਣ ਮੁੜ ਸੱਦ ਸਕਣਗੇ ਆਪਣੇ ਮਾਂਪਿਆ ਨੂੰ, ਹੋਇਆ ਤਾਰੀਖ ਦਾ ਐਲਾਨ

Rajneet Kaur

JOE BIDEN-TRUDEAU MEET IMPACT : ਕੈਨੇਡਾ ਅਤੇ ਯੂਐਸ ਵਾਹਨਾਂ ਦੇ ਨਿਕਾਸ ਦੇ ਮਿਆਰਾਂ ਲਈ ਸਾਂਝੇ ਤੌਰ ‘ਤੇ ਕਰ ਰਹੇ ਹਨ ਕੰਮ: ਵਿਲਕਿਨਸਨ

Vivek Sharma

ਪੀਲ: ਸਪੈਸ਼ਲ ਵਿਕਟਿਮ ਯੂਨਿਟ ਨੇ 52 ਸਾਲਾਂ ਵਿਅਕਤੀ ਨੂੰ ਜਿਨਸੀ ਸੋਸ਼ਣ ਦੇ ਦੋਸ਼ ‘ਚ ਕੀਤਾ ਗ੍ਰਿਫਤਾਰ

team punjabi

Leave a Comment