channel punjabi
Canada International News North America

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਥੈਂਕਸਗਿਵਿੰਗ ਡੇਅ ਮੌਕੇ ਲੋਕਾਂ ਨੂੰ ਦਿਤਾ ਸੰਦੇਸ਼

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਥੈਂਕਸਗਿਵਿੰਗ ਡੇਅ ਮੌਕੇ ਲੋਕਾਂ ਨੂੰ ਸੰਦੇਸ਼ ਦਿਤਾ ਹੈ। ਉਨ੍ਹਾਂ ਦਾ ਕਹਿਣਾ ਹੈ ਇਸ ਵਾਰ ਥੈਂਕਸਗਿਵਿੰਗ ਡੇਅ ਲੋੜਵੰਦਾਂ ਦੀ ਮਦਦ ਕਰਕੇ ਮਨਾਓ। ਇਹ ਹੀ ਅਸਲੀ ਥੈਂਕਸਗਿਵਿੰਗ ਡੇਅ ਹੋਵੇਗਾ। ਦਸ ਦਈਏ ਫੈਡਰਲ ਸਰਕਾਰ ਵੱਲੋਂ ਫੂਡ ਬੈਂਕਾਂ ਤੇ ਮਹਾਂਮਾਰੀ ਦੀ ਸੱਭ ਤੋਂ ਵੱਧ ਮਾਰ ਸਹਿ ਰਹੇ ਲੋਕਾਂ ਦੀ ਮਦਦ ਲਈ ਕੁੱਝ ਵਾਧੂ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ। ਅਪ੍ਰੈਲ ਵਿੱਚ ਫੈਡਰਲ ਸਰਕਾਰ ਵੱਲੋਂ ਫੂਡ ਬੈਂਕਾਂ ਵਿੱਚ 100 ਮਿਲੀਅਨ ਡਾਲਰ ਨਿਵੇਸ਼ ਕੀਤੇ ਗਏ।

ਕੋਰੋਨਾ ਵਾਇਰਸ ਦਾ ਫੈਲਾਅ ਲਗਾਤਾਰ ਵਧਦਾ ਜਾ ਰਿਹਾ ਹੈ । ਕੈਨੇਡਾ ਦੇ ਡਾਕਟਰਾਂ ਨੇ ਲੋਕਾਂ ਨੂੰ ਇੱਕ ਵਾਰ ਮੁੜ ਤੋਂ ਅਪੀਲ ਕੀਤੀ ਹੈ ਕਿ ਉਹ ਥੈਂਕਸਗਿਵਿੰਗ ਦੇ ਚੱਕਰ ਵਿੱਚ ਕਿਤੇ ਕੋਰੋਨਾ ਦੇ ਮਾਮਲਿਆਂ ਵਿਚ ਵਾਧਾ ਨਾ ਕਰ ਬੈਠਣ।

ਜਸਟਿਨ ਟਰੂਡੋ ਨੇ ਕਿਹਾ ਕਿ ਇਸ ਵਾਰ ਕੋਰੋਨਾ ਵਾਇਰਸ ਕਾਰਨ ਲੋਕਾਂ ਨੂੰ ਇਕਠੇ ਹੋ ਕੇ ਪਾਰਟੀਆਂ ਕਰਨ ਤੋਂ ਬਚਾਅ ਕਰਨ ਲਈ ਕਿਹਾ ਗਿਆ ਹੈ। ਟਰੂਡੋ ਨੇ ਵੀ ਸ਼ਾਪਿੰਗ ਮਾਲ ਤੋਂ ਬਹੁਤ ਸਾਰਾ ਸਮਾਨ ਖਰੀਦਿਆ ਤਾਂ ਜੋ ਉਹ ਲੋੜਵੰਦਾਂ ਦੀ ਮਦਦ ਕਰ ਸਕਣ।

ਥੈਂਕਸਗਿਵਿੰਗ ਡੇਅ ਅਕਤੂਬਰ ਦੇ ਦੂਜੇ ਸੋਮਵਾਰ ਨੂੰ ਮਨਾਇਆ ਜਾਦਾਂ ਹੈ । ਇਸ ਦਿਨ ਲੋਕ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਮਿਤਰਾਂ ਦਾ ਧੰਨਵਾਦ ਕਰਦੇ ਹਨ।

Related News

ਇਟਲੀ ‘ਚ 96 ਸਾਲਾਂ ਦੇ ਬਜ਼ੁਰਗ ਨੇ ਕੀਤੀ ਗ੍ਰੇਜੁਏਸ਼ਨ, ਹਾਸਿਲ ਕੀਤਾ ਪਹਿਲਾ ਸਥਾਨ

Rajneet Kaur

ਅਮਰੀਕਾ ਨੇ ਕੈਨੇਡਾ ਨੂੰ ਸਰਪਲਸ ਵੈਕਸੀਨ ਦੇਣ ਦਾ ਲਿਆ ਫ਼ੈਸਲਾ, TRUDEAU ਅਤੇ BIDEN ਵਿਚਾਲੇ ਫੋ਼ਨ ‘ਤੇ ਹੋਈ ਗੱਲਬਾਤ

Vivek Sharma

ਨੋਵਾ ਸਕੋਸ਼ੀਆ ਨੇ ਕੋਵਿਡ 19 ਦੇ 2 ਨਵੇਂ ਯਾਤਰਾ ਨਾਲ ਸਬੰਧਤ ਕੇਸਾਂ ਦੀ ਕੀਤੀ ਰਿਪੋਰਟ

Rajneet Kaur

Leave a Comment