channel punjabi
Canada Frontline International News North America

ਟੋਰਾਂਟੋ ‘ਚ ਜਨਤਕ ਥਾਵਾਂ ‘ਤੇ ਮਾਸਕ ਪਹਿਨਣਾ ਹੋਇਆ ਲਾਜ਼ਮੀ

ਟੋਰਾਂਟੋ : ਮੰਗਲਵਾਰ ਭਾਵ 7 ਜੁਲਾਈ ਤੋਂ ਟੋਰਾਂਟੋ ‘ਚ ਨਵੇਂ ਨਿਯਮ ਲਾਗੂ ਹੋ ਗਏ ਹਨ। ਟੋਰਾਂਟੋ ‘ਚ ਹੁਣ ਜਨਤਕ ਥਾਵਾਂ ‘ਤੇ ਮਾਸਕ ਪਾਉਣਾ ਲਾਜ਼ਮੀ ਹੋਵੇਗਾ। ਸਿਹਤ ਵਿਭਾਗ ਦੀ ਮੈਡੀਕਲ ਅਧਿਕਾਰੀ ਡਾ.ਆਈਲੀਨ ਡੀ ਵਿਲਾ ਨੇ ਹਾਲ ਹੀ ‘ਚ ਸਿਟੀ ਹਾਲ ਵਿਖੇ ਇਕ ਨਿਊਜ਼ ਕਾਨਫਰੰਸ ਦੌਰਾਨ ਇਹ ਐਲਾਨ ਕੀਤਾ ਸੀ। ਉਨ੍ਹਾ ਕਿਹਾ ਸੀ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜਿੰਨਾ ਹੋ ਸਕੇ ਸ਼ਹਿਰ ਦੇ ਵੱਧ ਤੋਂ ਵੱਧ ਲੋਕ ਕੱਪੜੇ ਦੇ ਮਾਸਕ ਨਾਲ ਮੂੰਹ ਢਕਣ ਜਾਂ ਚਿਹਰੇ ਨੂੰ ਕਵਰ ਕਰਨ।

ਟਰਾਂਟੋ ਸਿਹਤ ਵਿਭਾਗ ਵੱਲੋਂ ਇਹ ਵੀ ਸਾਫ ਕੀਤਾ ਗਿਆ ਹੈ ਕਿ ਸਿਰਫ ਆਊਟਡੋਰ ਨਹੀਂ, ਇਨਡੋਰ ਵਿਚ ਵੀ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ ।

ਇਹ ਨਿਯਮ ਸਿਟੀ ਕੌਂਸਲ ਦੀ ਪਹਿਲੀ ਬੈਠਕ ਤੱਕ ਲਾਗੂ ਰਹੇਗਾ, ਜੋ 30 ਸਤੰਬਰ ਜਾਂ 1 ਅਕਤੂਬਰ ਨੂੰ ਹੋ ਸਕਦੀ ਹੈ। ਇਸ ‘ਚ ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਛੋਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜਿਨ੍ਹਾਂ ਨੂੰ ਸਿਹਤ ਸਮੱਸਿਆ ਕਾਰਨ ਮਾਸਕ ਪਾਉਣ ‘ਚ ਦਿੱਕਤ ਹੋ ਸਕਦੀ ਹੈ ਉਨ੍ਹਾਂ ਨੂੰ ਵੀ ਇਸ ‘ਚ ਛੋਟ ਦਿੱਤੀ ਗਈ ਹੈ।

ਕਿੱਥੇ-ਕਿੱਥੇ ਹੋਵੇਗੀ ਲੋੜ

ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਟੋਰਾਂਟੋ ਦੇ ਲੋਕਾਂ ਨੂੰ ਪਬਲਿਕ ਟਰਾਂਸਪੋਰਟੇਸ਼ਨ ਦੇ ਨਾਲ-ਨਾਲ ਦੁਕਾਨਾਂ, ਗ੍ਰੋਸਰੀ ਸਟੋਰ ਅਤੇ ਮਾਲ ਵਰਗੀਆਂ ਬੰਦ ਜਨਤਕ ਥਾਵਾਂ ‘ਤੇ ਮਾਸਕ ਪਾਉਣਾ ਲਾਜ਼ਮੀ ਹੋਵੇਗਾ। ਹਾਲਾਂਕਿ, ਟੋਰਾਂਟੋ ਦੇ ਵਸਨੀਕਾਂ ਨੂੰ ਘਰ ‘ਚ, ਰੈਸਟੋਰੈਂਟ ਦੇ ਵਿਹੜੇ ‘ਚ ਖਾਣਾ ਖਾਣ ਤੇ ਜ਼ਿਆਦਾਤਰ ਕੰਮ ਕਰਨ ਵਾਲੀਆਂ ਥਾਵਾਂ ਜਿੱਥੇ ਫਿਜੀਕਲ ਡਿਸਟੈਂਸਿੰਗ ਸੰਭਵ ਹੈ ਉੱਥੇ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਇਹ ਬਾਲ-ਦੇਖਭਾਲ ਕੇਂਦਰਾਂ ‘ਤੇ ਵੀ ਲਾਗੂ ਨਹੀਂ ਹੋਏਗਾ।

ਕੋਰੋਨਾ ਦੇ ਦਿਨੋ ਦਿਨ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਟੋਰਾਂਟੋ ਸਿਹਤ ਵਿਭਾਗ ਜਿੱਥੇ ਲੋਕਾਂ ਨੂੰ ਹਦਾਇਤਾਂ ਦੀ ਪਾਲਣਾ ਕਰਨ ਲਈ ਅਪੀਲ ਕਰ ਰਿਹਾ ਹੈ, ਉੱਥੇ ਹੀ ਲੋਕਾਂ ਨੂੰ ਇਸ ਗੱਲ ਲਈ ਵੀ ਮਾਨਸਿਕ ਤੌਰ ਤੇ ਤਿਆਰ ਕਰ ਰਿਹਾ ਹੈ ਕਿ ਕੋਰੋਨਾ ਦਾ ਪ੍ਰਭਾਵ ਲੰਬੇ ਸਮੇਂ ਤਕ ਰਹਿ ਸਕਦਾ ਹੈ ਇਸ ਲਈ ਕਿਸੇ ਵੀ ਤਰਾਂ ਦੀ ਢਿੱਲ ਨਹੀਂ ਦਿੱਤੀ ਜਾਣੀ ਚਾਹੀਦੀ।

Related News

ਲੈਂਬੈਥ ਪਬਲਿਕ ਸਕੂਲ ‘ਚ ਕੋਵਿਡ 19 ਦੇ ਦੋ ਨਵੇਂ ਮਾਮਲੇ ਆਏ ਸਾਹਮਣੇ

Rajneet Kaur

‘ਬੰਦੀ ਛੋੜ ਦਿਵਸ’ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੀ ਗਈ ਦੀਪਮਾਲਾ ਅਤੇ ਆਤਿਸ਼ਬਾਜ਼ੀ

Vivek Sharma

ਟੋਰਾਂਟੋ ‘ਚ ਲਾਪਤਾ ਹੋਈ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ ਦੀ AIR HOSTESS ! ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

Vivek Sharma

Leave a Comment