channel punjabi
Canada Frontline International News North America

ਟੋਰਾਂਟੋ : ਕੈਨੇਡਾ ਡੇਅ ਸੇਲੀਬ੍ਰੇਸ਼ਨ ਤੋਂ ਰੌਣਕਾਂ ਗਾਇਬ !

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਓਟਾਵਾ ਫੂਡ ਬੈਂਕ ਦੇ ਫ਼ਾਰਮ ਵਿੱਚ ਮਨਾਇਆ ਕੈਨੇਡਾ ਦਿਵਸ

ਪਹਿਲਾਂ ਵਰਗੀ ਰੌਣਕ ਨਹੀਂ ਆਈ ਨਜ਼ਰ, ਕੋਰੋਨਾ ਮਹਾਂਮਾਰੀ ਕਾਰਨ ਲੋਕਾਂ ਨੇ ਰੱਖਿਆ ਪਰਹੇਜ਼

ਟੋਰਾਂਟੋ : ਕੋਰੋਨਾ ਮਹਾਂਮਾਰੀ ਦਾ ਅਸਰ ਇਸ ਵਾਰ ਕੈਨੇਡਾ ਡੇਅ ਜਸ਼ਨਾਂ ‘ਤੇ ਵੀ ਪੈਂਦਾ ਸਾਫ਼ ਨਜ਼ਰ ਆਇਆ । ਬੁੱਧਵਾਰ ਨੂੰ ਕੈਨੇਡਾ ਦਾ ਅਧਿਕਾਰਤ ਤੌਰ ‘ਤੇ ਜਨਮ ਦਿਨ ਓਟਾਵਾ ‘ਚ ਪਹਿਲੀ ਵਾਰ ਪੂਰੀ ਤਰ੍ਹਾਂ ਆਨਲਾਈਨ ਮਨਾਇਆ ਜਾ ਰਿਹਾ ਹੈ। ਕੋਈ ਲਾਈਵ ਆਤਿਸ਼ਬਾਜ਼ੀ ਨਹੀਂ, ਪਾਰਲੀਮੈਂਟ ਹਿੱਲ ‘ਤੇ ਰੌਣਕ ਗਾਇਬ ਅਤੇ ਟੂਰਿਸਟਾਂ ਦੀ ਭੀੜ ਨਹੀਂ!

ਕੈਨੇਡਾ ਦਿਹਾੜੇ ‘ਤੇ ਆਮ ਤੌਰ ‘ਤੇ ਓਟਾਵਾ ‘ਚ ਪਾਰਟੀ ਦਾ ਜ਼ਬਰਦਸਤ ਪ੍ਰਬੰਧ ਹੁੰਦਾ ਹੈ, ਹਜ਼ਾਰਾਂ ਵਿਦੇਸ਼ੀ ਤੇ ਘਰੇਲੂ ਸੈਲਾਨੀ ਅਤੇ ਪਰਿਵਾਰ ਇਸ ਨੂੰ ਮਨਾਉਣ ਲਈ ਰਾਜਧਾਨੀ ਆਉਂਦੇ ਹਨ ਅਤੇ ਸ਼ਾਨਦਾਰ ਆਤਿਸ਼ਬਾਜ਼ੀ ਹੁੰਦੀ ਰਹੀ ਹੈ ਪਰ ਇਸ ਵਾਰ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਮਾਹੌਲ ਪੂਰੀ ਤਰ੍ਹਾਂ ਬਦਲ ਚੁੱਕਾ ਹੈ। ਬਹੁਤ ਸਾਰੇ ਜਨਤਕ ਸਮਾਗਮ ਰੱਦ ਕੀਤੇ ਗਏ ਹਨ। ਇਸ ਦਿਨ ਨੂੰ ਮਨਾਉਣ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਓਟਾਵਾ ਫੂਡ ਬੈਂਕ ਦੇ ਫਾਰਮ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਕਾਲੇ ਮਾਸਕ ਪਾਏ ਹੋਏ ਆਪਣੇ ਪਰਿਵਾਰ ਨਾਲ ਬ੍ਰੋਕਲੀ ਦੀ ਕਟਾਈ ਕੀਤੀ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਕੈਨੇਡੀਅਨਾਂ ਨੂੰ ਸੰਖੇਪ ਭਾਸ਼ਣ ਦਿੱਤਾ। ਟਰੂਡੋ ਨੇ ਕਿਹਾ ਕਿ ਇਹ ਸਾਲ ਬਿਲਕੁਲ ਅਲੱਗ ਹੈ ਪਰ ਨਿਸ਼ਚਤ ਤੌਰ ‘ਤੇ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਸਾਡੇ ਦੇਸ਼ ਨੇ ਇਹ ਦਿਨ ਔਖੇ ਸਮੇਂ ‘ਚ ਮਨਾਇਆ ਹੈ। ਉਨ੍ਹਾਂ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਕੈਨੇਡਾ ਦਿਵਸ ਦੇ ਪਿਛਲੇ ਸਮਾਰੋਹਾਂ ਦਾ ਹਵਾਲਾ ਦਿੱਤਾ। ਟਰੂਡੋ ਨੇ ਕਿਹਾ, ”ਕੈਨੇਡਾ ਦਿਵਸ ‘ਤੇ ਹੁਣ ਇਹ ਸਾਡੀ ਵਾਰੀ ਹੈ। ਸਾਨੂੰ ਹੁਣ ਇੱਕੀਵੀਂ ਸਦੀ ਲਈ ਕੈਨੇਡਾ ਨੂੰ ਦੁਬਾਰਾ ਖੜ੍ਹਾ ਕਰਨਾ ਤੇ ਉਸਾਰਨਾ ਹੋਵੇਗਾ।”

ਵੈਨਕੂਵਰ ਸਾਊਥ ਤੋਂ ਮੈਂਬਰ ਪਾਰਲੀਮੈਂਟ ਅਤੇ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਕੈਨੇਡਾ ਡੇਅ ‘ਤੇ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ।

ਕੋਰੋਨਾ ਮਹਾਂਮਾਰੀ ਕਾਰਨ ਹਰ ਸੂਬੇ ਵਿੱਚ ਪਹਿਲਾਂ ਵਾਂਗ ਰੌਣਕ ਵੇਖਣ ਨੂੰ ਨਹੀਂ ਮਿਲੀ। ਵੱਖ-ਵੱਖ ਸੂਬਿਆਂ ‘ਚ ਅਲੱਗ-ਅਲੱਗ ਨਿਯਮ ਹਨ। ਓਂਟਾਰੀਓ ਦੀ ਗੱਲ ਕਰੀਏ ਤਾਂ ਇੱਥੇ ਹੁਣ ਵੀ ਜਨਤਕ ਇਕੱਠਾਂ ‘ਤੇ ਸਖਤ ਲਿਮਟ ਲਾਗੂ ਹੈ, ਇੱਕ ਗਰੁੱਪ ‘ਚ 10 ਤੋਂ ਵੱਧ ਲੋਕਾਂ ਨੂੰ ਇਕੱਠੇ ਹੋਣ ਦੀ ਮਨਜ਼ੂਰੀ ਨਹੀਂ ਹੈ। ਇਸ ਤੋਂ ਇਲਾਵਾ ਅਲਬਰਟਾ ‘ਚ ਬਾਹਰੀ ਸਮਾਗਮਾਂ ‘ਚ 200 ਤੱਕ ਲੋਕਾਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਹੈ। ਹਾਲਾਂਕਿ, ਸੋਸ਼ਲ ਡਿਸਟੈਂਸਿੰਗ ਜ਼ਰੂਰੀ ਹੈ।

Related News

ਬੀ.ਸੀ : 10 ਸਤੰਬਰ ਤੋਂ ਮੁੜ ਖੁਲਣਗੇ ਸਕੂਲ

Rajneet Kaur

BIG NEWS : ਐਮ.ਪੀ.ਪੀ. ਰੈਂਡੀ ਰੈਲੀ ਹਿਲਿਅਰ ਨੇ ਕੀਤਾ ‘ਐਂਟੀ-ਕੋਵਿਡ-19 ਲਾਕਡਾਊਨ ਰੈਲੀ’ ਦਾ ਆਯੋਜਨ, ਕੋਵਿਡ ਪਾਬੰਦੀਆਂ ਦੀਆਂ ਉਡਾਈਆਂ ਧੱਜੀਆਂ

Vivek Sharma

ਕੈਨੇਡਾ ਦੇ ਬੇਘਰ ਹੋਏ ਲੋਕ, ਕਦੋ ਪਰਤ ਸਕਣਗੇ ਆਪਣੇ ਘਰਾਂ ‘ਚ ? ਸਰਕਾਰ ਨੇ ਕੀਤੇ ਕੀ ਪ੍ਰਬੰਧ ?

Rajneet Kaur

Leave a Comment