channel punjabi
Canada Frontline International News North America

ਕੈਲਗਰੀ ‘ਚ ਤੜਕਸਾਰ ਹੋਈ ਗੋਲੀਬਾਰੀ, ਇੱਕ ਫ਼ੱਟੜ

ਕੈਲਗਰੀ ਵਿਚ ਤੜਕਸਾਰ ਚੱਲੀ ਗੋਲੀ, ਇੱਕ ਵਿਅਕਤੀ ਫ਼ੱਟੜ

ਘਟਨਾ ਤੋਂ ਬਾਅਦ ਹਰਕਤ ‘ਚ ਆਈ ਪੁਲਿਸ

ਜਾਣਕਾਰੀ ਜੁਟਾਉਣ ਵਿੱਚ ਲੱਗੀਆਂ ਪੁਲਿਸ ਟੀਮਾਂ

ਕੈਲਗਰੀ : ਕੈਲਗਰੀ ਪੁਲਿਸ ਸਰਵਿਸ ਦੇ ਮੈਂਬਰ ਅੱਜ ਤੜਕੇ ਹੋਈ ਗੋਲੀਬਾਰੀ ਦੀ ਜਾਂਚ ਵਿਚ ਜੁਟੇ ਹੋਏ ਹਨ, ਜਿਸ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਗਿਆ।

ਪੁਲਿਸ ਦੇ ਅਨੁਸਾਰ, ਪੁਲਿਸ ਦੇ ਅਫਸਰਾਂ ਨੇ ਮੈਕਕਿਨਨ ਡ੍ਰਾਇਵ ਐਨ.ਈ. ਦੇ 1200 ਬਲਾਕ ਵਿੱਚ, ਹਾਲੀਡੇ ਇਨ ਦੇ ਟਿਕਾਣੇ ਤੇ, 16 ਵੇਂ ਐਵੀਨਿਉ ਅਤੇ 19 ਵੀਂ ਸਟ੍ਰੀਟ ਦੇ ਚੌਰਾਹੇ ਨੇੜੇ ਸਵੇਰੇ 5 ਵਜੇ ਗੋਲੀਆਂ ਮਾਰੀਆਂ ਜਾਣ ਦੀ ਖਬਰਾਂ ਮਿਲਣ ਤੋਂ ਬਾਅਦ ਤੁਰੰਤ ਮੌਕੇ ‘ਤੇ ਪਹੁੰਚ ਕੀਤੀ ।

ਬੰਦੂਕ ਦੀ ਗੋਲੀ ਨਾਲ ਜ਼ਖਮੀ ਹੋਇਆ ਇੱਕ ਵਿਅਕਤੀ ਹੋਟਲ ਦੀ ਲਾਬੀ ਵਿੱਚ ਪਾਇਆ ਗਿਆ। ਪੈਰਾਮੇਡਿਕਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਕੁਝ ਮਿੰਟਾਂ ਵਿਚ ਹੀ ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਹੁਣ ਜ਼ਖ਼ਮੀ ਵਿਅਕਤੀ ਦੀ ਹਾਲਤ ਫਿਲਹਾਲ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ।

ਉਧਰ ਹਾਲੇ ਤਕ ਇਹ ਵੀ ਨਹੀ ਪਤਾ ਚੱਲਿਆ ਕਿ ਗੋਲੀਬਾਰੀ ਇਮਾਰਤ ਦੇ ਅੰਦਰ ਹੋਈ ਜਾਂ ਬਾਹਰ ਹੋਈ ਹੈ। ਇਸ ਸਮੇਂ ਕਿਸੇ ਸ਼ੱਕੀ ਵਿਅਕਤੀ ਦਾ ਕੋਈ ਵੇਰਵਾ ਵੀ ਨਹੀਂ ਹੈ, ਪੁਲਿਸ ਵੱਲੋਂ ਅਪਰਾਧੀ ਦੀ ਭਾਲ ਜਾਰੀ ਹੈ ।

ਪੁਲਿਸ ਦੇ ਅਨੇਕਾਂ ਅਫਸਰਾਂ ਨੇ ਹੋਟਲ ਦੇ ਬਾਹਰ ਸੁਰੱਖਿਆ ਘੇਰਾ ਬਣਾਇਆ ਹੋਇਆ ਅਤੇ ਇਲਾਕੇ ਦੀ ਜਾਂਚ ਤੋਂ ਬਾਅਦ ਇਸਨੂੰ ਸੁਰੱਖਿਅਤ ਐਲਾਨਿਆ ਹੈ ।

ਉਧਰ ਡਿਟੈਕਟਿਵ ਮੌਕੇ ਦੇ ਚਸ਼ਮਦੀਦ ਦੀ ਭਾਲ ਕਰ ਰਹੇ ਨੇ ਅਤੇ ਹੋਟਲ ਦੇ ਸਟਾਫ ਨਾਲ ਗੱਲਬਾਤ ਕਰਕੇ ਜਾਣਕਾਰੀ ਜੁਟਾਈ ਜਾ ਰਹੀ ਹੈ।
ਪੁਲਿਸ ਸੀਸੀਟੀਵੀ ਫੁਟੇਜ ਵੀ ਖੰਗਾਲ ਰਹੀ ਹੈ।
ਪੁਲਿਸ ਨੇ ਇਸ ਘਟਨਾ ਦੀ ਜਾਣਕਾਰੀ ਦੇਣ ਵਾਸਤੇ ਫੋਨ ਨੰਬਰ ਵੀ ਜਾਰੀ ਕੀਤੇ ਹਨ। ਘਟਨਾ ਦੀ ਜਾਣਕਾਰੀ ਬਾਰੇ ਕੈਲਗਰੀ ਪੁਲਿਸ ਸਰਵਿਸ ਨੂੰ 403-266-1234 ‘ਤੇ ਗੈਰ-ਐਮਰਜੈਂਸੀ ਲਾਈਨ ਜਾਂ 403-262-8477’ ਤੇ ਕ੍ਰਾਈਮ ਸਟਾਪਰ ‘ਤੇ ਕਾਲ ਕਰਨ ਲਈ ਅਪੀਲ ਕੀਤੀ ਗਈ ਹੈ।

Related News

ਨਸਲਵਾਦ ਖ਼ਤਮ ਕਰਨ ਲਈ ਕਦਮ ਚੁੱਕੇ ਟਰੂਡੋ ਸਰਕਾਰ: ਜਗਮੀਤ ਸਿੰਘ

Vivek Sharma

ਸੰਯੁਕਤ ਰਾਜ ਦੇ ਨੁਮਾਇੰਦੇ ਕੈਨੇਡੀਅਨਾਂ ਨੂੰ ਪੁਆਇੰਟ ਰਾਬਰਟਸ ਦੇ ਵਸਨੀਕਾਂ ਲਈ ਸਰਹੱਦੀ ਛੋਟਾਂ ਦੀ ਕਰ ਰਹੇ ਨੇ ਮੰਗ

Rajneet Kaur

ਟੋਰਾਂਟੋ ਦੇ ਲਾਂਗ ਟਰਮ ਕੇਅਰ ਹੋਮ ਦੇ 29 ਵਸਨੀਕਾਂ ਦੀ ਕੋਵਿਡ 19 ਨਾਲ ਹੋਈ ਮੌਤ

Rajneet Kaur

Leave a Comment