channel punjabi
Canada News North America

BIG NEWS : ਐਮ.ਪੀ.ਪੀ. ਰੈਂਡੀ ਰੈਲੀ ਹਿਲਿਅਰ ਨੇ ਕੀਤਾ ‘ਐਂਟੀ-ਕੋਵਿਡ-19 ਲਾਕਡਾਊਨ ਰੈਲੀ’ ਦਾ ਆਯੋਜਨ, ਕੋਵਿਡ ਪਾਬੰਦੀਆਂ ਦੀਆਂ ਉਡਾਈਆਂ ਧੱਜੀਆਂ

ਓਂਟਾਰੀਓ : ਇੱਕ ਪਾਸੇ ਕੋਰੋਨਾ ਦੀ ਵਧਦੀ ਮਾਰ ਨੂੰ ਝੱਲ ਰਹੀ ਕੈਨੇਡਾ ਸਰਕਾਰ ਪਾਬੰਦੀਆਂ ਦੀ ਪਾਲਣਾ ਲਈ ਅਪੀਲ ਕਰਦੀ ਹੋਈ ਨਹੀਂ ਥੱਕ ਰਹੀ ਤਾਂ ਦੂਜੇ ਪਾਸੇ ਇਕ ਐਮ.ਪੀ.ਪੀ. ਟਰੂਡੋ ਸਰਕਾਰ ਖਿਲਾਫ ਐਂਟੀ-ਕੋਵਿਡ-19 ਲਾਕਡਾਊਨ ਰੈਲੀ ਦਾ ਆਯੋਜਨ ਕਰਕੇ ਸਰਕਾਰ ਦੀ ਨੀਂਦ ਉਡਾ ਰਿਹਾ ਹੈ।

ਕਿੰਗਸਟਨ, ਓਂਂਟਾਰੀਓ ਏਰੀਆ ਦੇ ਐਮ.ਪੀ.ਪੀ. ਰੈਂਡੀ ਰੈਲੀ ਹਿਲਿਅਰ ਨੇ ਵੀਰਵਾਰ ਨੂੰ ਐਂਟੀ-ਕੋਵਿਡ-19 ਲਾਕਡਾਊਨ ਰੈਲੀ ਦਾ ਆਯੋਜਨ ਕੀਤਾ। ਇਸ ਵਿੱਚ ਵੱਡੀ ਗਿਣਤੀ ਸਮਰਥਕ ਸ਼ਾਮਲ ਹੋਏ । ਇਸ ਰੈਲੀ ਦੌਰਾਨ ਨਾ ਸਿਰਫ਼ ਕੋਰੋਨਾ ਪਾਬੰਦੀਆਂ ਦੀਆਂ ਧੱਜੀਆਂ ਉਡਾਈਆਂ ਗਈਆਂ, ਸਗੋਂ ਰੈਲੀ ਦੌਰਾਨ ਕਿਸੇ ਵੀ ਵਿਅਕਤੀ ਨੇ ਮਾਸਕ ਨਹੀਂ ਪਹਿਨਿਆ। ਇਸ ਰੈਲੀ ਵਿਚ ਸ਼ਾਮਲ ਹੋਏ ਵੱਡੀ ਗਿਣਤੀ ਲੋਕਾਂ ਨੂੰ ਵੇਖ ਕੇ ਇਹ ਇਹਸਾਸ ਵੀ ਨਹੀਂ ਹੋ ਪਾ ਰਿਹਾ ਸੀ ਕਿ ਕੈਨੇਡਾ ਕੋਰੋਨਾ ਮਹਾਂਮਾਰੀ ਦੀ ਗੰਭੀਰ ਮਾਰ ਝੱਲ ਰਿਹਾ ਹੈ । ਵੀਰਵਾਰ ਸਵੇਰੇ ਕੁਈਨਜ਼ ਪਾਰਕ ਦੇ ਬਾਹਰ ਐਂਟੀ-ਕੋਵਿਡ-19 ਲਾਕਡਾਊਨ ਰੈਲੀ ਕਰਨ ਤੋਂ ਬਾਅਦ ਰੈਂਡੀ ਰੈਲੀ ਹਿਲਿਅਰ ‘ਤੇ ਓਂਟਾਰੀਓ ਰੀਓਪਨਿੰਗ ਐਕਟ ਤਹਿਤ ਦੋਸ਼ ਲਾਇਆ ਗਿਆ ਹੈ।

ਇਸ ਰੈਲੀ ਦੌਰਾਨ ਸਮਰਥਕਾਂ ਨੇ ਬਰਤਨ ਬੰਨ੍ਹੇ ਅਤੇ ਤਖ਼ਤੀਆਂ ਚੁੱਕੀਆਂ ਜਿਹੜੀਆਂ ‘ਜਾਅਲੀ ਮਹਾਂਮਾਰੀ ਰੋਕੋ’ ਅਤੇ ‘ਲਾਕਡਾਉਨਜ਼ ਨੂੰ ਅਮੀਰ, ਹੋਰ ਅਮੀਰ ਬਣਾਉਂਦੀਆਂ’ ਲਿਖਦੀਆਂ ਸਨ ਅਤੇ ਵਿਧਾਨ ਸਭਾ ਦੇ ਅਗਲੇ ਹਿੱਸੇ ‘ਤੇ ਰੱਖੀਆਂ ਗਈਆਂ।

https://www.facebook.com/178772728799738/posts/3992911590719147/?sfnsn=wiwspwa

ਦਰਅਸਲ ਐਮ.ਪੀ.ਪੀ. ਰੈਂਡੀ ਰੈਲੀ ਹਿਲਿਅਰ ‘ਕੋਰੋਨਾ ਮਹਾਂਮਾਰੀ’ ਨੂੰ ਸਰਕਾਰੀ ਧੋਖਾ ਕਰਾਰ ਦਿੰਦੇ ਆ ਰਹੇ ਹਨ। ਇਹ ਦਾਅਵਾ ਕਰਨ ਲਈ ਕਿ ਹਿਲਿਅਰ ਦੁਆਰਾ ਪਿਛਲੇ ਕੁਝ ਮਹੀਨਿਆਂ ਵਿੱਚ ਇਹ ਦੂਜੀ ਰੈਲੀ ਕੀਤੀ ਗਈ ਹੈ । ਰੈਂਡੀ ਰੈਲੀ ਹਿਲਿਅਰ ਦਾ ਦਾਅਵਾ ਹੈ ਕਿ ਮਹਾਂਮਾਰੀ ਦੀਆਂ ਪਾਬੰਦੀਆਂ ਅਤੇ ਤਾਲਾਬੰਦੀ ਗੈਰਕਾਨੂੰਨੀ ਹਨ ਅਤੇ ਚੰਗੇ ਨਾਲੋਂ ਵਧੇਰੇ ਨੁਕਸਾਨ ਪਹੁੰਚਾ ਰਹੀਆਂ ਹਨ।

ਵੀਰਵਾਰ ਦੇ ਇਵੈਂਟ ਦੇ ਵੀਡੀਓ ਵਿਚ ਮਾਸਕ ਪਹਿਨਣ ਵਾਲੀ ਵੱਡੀ ਭੀੜ ਵਿੱਚ ਲਗਭਗ ਕੋਈ ਨਹੀਂ ਸੀ । ਟੋਰਾਂਟੋ ਦੇ ਤਾਲਾਬੰਦ ਹੋਣ ਦੇ ਦੌਰਾਨ, ਸਿਰਫ 10 ਲੋਕਾਂ ਨੂੰ ਬਾਹਰ ਇਕੱਠੇ ਹੋਣ ਦੀ ਆਗਿਆ ਹੈ, ਹਿਲਿਅਰ ਦਾ ਇਕੱਠ ਉਸ ਸੀਮਾ ਤੋਂ ਕਿਤੇ ਵੱਧ ਗਿਆ ।

ਇਸ ਰੈਲੀ ਤੋਂ ਬਾਅਦ ਪੁਲਿਸ ਵੱਲੋਂ ਹਿਲਿਅਰ ਖ਼ਿਲਾਫ਼ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ ਤਾਂ ਦੂਜੇ ਪਾਸੇ ਹਿਲਿਅਰ ਨੇ ਰੈਲੀ ਵਿੱਚ ਪੁੱਜੇ ਲੋਕਾਂ ਦਾ ਧੰਨਵਾਦ ਕੀਤਾ।

ਦੱਸ ਦੇਈਏ ਕਿ ਇਸ ਰੈਲੀ ਲਈ ਐਮ.ਪੀ.ਪੀ. ਰੈਂਡੀ ਰੈਲੀ ਹਿਲਿਅਰ ਵਲੋਂ ਪਿਛਲੇ ਕੁਝ ਹਫਤਿਆਂ ਤੋਂ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਸੀ। ਹੈਰਾਨੀ ਦੀ ਗੱਲ ਇਹ ਰਹੀ ਕਿ ਪਾਬੰਦੀਆਂ ਦੀ ਪਰਵਾਹ ਨਾ ਕਰਦੇ ਹੋਏ ਵੱਡੀ ਗਿਣਤੀ ਲੋਕ ਇਸ ਰੈਲੀ ਵਿੱਚ ਸ਼ਿਰਕਤ ਕਰਨ ਪਹੁੰਚੇ।

Related News

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਅਪ੍ਰੈਲ ‘ਚ ਕਰਨਗੇ ਭਾਰਤ ਦਾ ਦੌਰਾ

Rajneet Kaur

ਟਰੰਪ ਨੂੰ ਸੈਨੇਟ ਨੇ ਦੂਸਰੀ ਵਾਰ ਵੀ ਵਿਰੋਧ ਵਿੱਚ ਦੋ-ਤਿਹਾਈ ਵੋਟਾਂ ਨਾ ਭੁਗਤਣ ਕਾਰਨ ਮਹਾਦੋਸ਼ ਦੇ ਕੇਸ ਤੋਂ ਕੀਤਾ ਬਰੀ

Rajneet Kaur

ਮੌਸਮ ਵਿਭਾਗ ਨੇ ਗ੍ਰੇਟਰ ਟੋਰਾਂਟੋ ਖੇਤਰ ਵਿਚ 25 ਸੈਂਟੀਮੀਟਰ ਤੱਕ ਬਰਫਬਾਰੀ ਦੀ ਚਿਤਾਵਨੀ ਕੀਤੀ ਜਾਰੀ

Rajneet Kaur

Leave a Comment