channel punjabi
Canada International News

ਕੋਰੋਨਾ ਦਾ ਸਭ ਤੋਂ ਵੱਧ ਅਸਰ ਹੁਣ ਵੀ ਅਮਰੀਕਾ ਵਿੱਚ, ਕੈਨੇਡਾ ਦੇ ਕਈ ਸੂਬਿਆਂ ਵਿੱਚ ਕੋਰੋਨਾ ਦੀ ਦੂਜੀ ਲਹਿਰ

ਟੋਰਾਂਟੋ : ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 10 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜੌਹਨ ਹੌਪਿੰਕਸ ਯੂਨੀਵਰਸਿਟੀ ਮੁਤਾਬਕ ਵਿਸ਼ਵ ਭਰ ਵਿਚ 3 ਕਰੋੜ 32 ਲੱਖ 73 ਹਜ਼ਾਰ 720 ਲੋਕ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ ਤੇ ਇਨ੍ਹਾਂ ਵਿਚੋਂ 10 ਲੱਖ 555 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਕੋਰੋਨਾ ਦਾ ਸਭ ਤੋਂ ਵੱਧ ਸ਼ਿਕਾਰ ਅਮਰੀਕਾ ਹੋਇਆ ਹੈ। ਇੱਥੇ 2 ਲੱਖ ਤੋਂ ਵੱਧ ਭਾਵ 2,05,031 ਲੋਕ ਕੋਰੋਨਾ ਕਾਰਨ ਜਾਨ ਗੁਆ ਚੁੱਕੇ ਹਨ। ਇੱਥੇ 71 ਲੱਖ ਲੋਕ ਕੋਰੋਨਾ ਦੇ ਸ਼ਿਕਾਰ ਹੋਏ ਹਨ। ਹਰ ਰੋਜ਼ ਕਈ ਲੋਕਾਂ ਦੀ ਜਾਨ ਜਾ ਰਹੀ ਹੈ ਤੇ ਇੰਨੀਆਂ ਲਾਸ਼ਾਂ ਦੇਖ ਡਾਕਟਰਾਂ ਦੀ ਵੀ ਰੂਹ ਕੰਬ ਗਈ ਹੈ। ਫਰੰਟ ਲਾਈਨ ਡਾਕਟਰਾਂ ਤੇ ਕਾਮਿਆਂ ਦੀ ਹਾਲਤ ਬਾਰੇ ਸੋਚ ਕੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਨ੍ਹਾਂ ‘ਤੇ ਕੀ ਬੀਤਦੀ ਹੋਵੇਗੀ ਜਦ ਉਹ ਹਰ ਰੋਜ਼ ਸੈਂਕੜੇ ਲੋਕਾਂ ਨੂੰ ਤੜਫਦੇ ਤੇ ਮੌਤ ਨਾਲ ਲੜਦੇ ਦੇਖਦੇ ਹਨ।

ਸਿਰਫ ਨਿਊਯਾਰਕ ਵਿਚ ਹੀ 33,140 ਲੋਕਾਂ ਦੀ ਜਾਨ ਗਈ ਹੈ। ਨਿਊਜਰਸੀ ਵਿਚ 16,107, ਕੈਲੀਫੋਰਨੀਆ ਵਿਚ 15 ਹਜ਼ਾਰ, ਟੈਕਸਾਸ ਵਿਚ 15,773 ਅਤੇ ਫਲੋਰੀਡਾ ਵਿਚ 14 ਹਜ਼ਾਰ ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ।

ਕੈਨੇਡਾ ਦੇ ਕੁਝ ਸੂਬਿਆਂ ਵਿਚ ਕੋਰੋਨਾ ਦਾ ਦੂਜਾ ਦੌਰ ਸ਼ੁਰੂ ਹੋ ਗਿਆ ਹੈ ਤੇ ਇੱਥੇ ਵੱਡੀ ਗਿਣਤੀ ਵਿਚ ਲੋਕ ਇਕ ਵਾਰ ਫਿਰ ਕੋਰੋਨਾ ਦੀ ਲਪੇਟ ਵਿਚ ਆ ਰਹੇ ਹਨ। ਦੇਸ਼ ਵਿਚ ਬੀਤੇ 24 ਘੰਟਿਆਂ ਦੌਰਾਨ 1739 ਨਵੇਂ ਮਾਮਲੇ ਆਉਣ ਨਾਲ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 1,55,301 ਹੋ ਗਈ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ 9,728 ਹੋ ਗਈ ਹੈ। ਰਾਹਤ ਦੀ ਗੱਲ ਇਹ ਹੈ ਕਿ ਇੱਥੇ 1,32,607 ਲੋਕ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ।

ਇੱਥੇ ਸਭ ਤੋਂ ਵੱਧ ਕੋਰੋਨਾ ਦੇ ਮਾਮਲੇ ਕਿਊਬਿਕ ਤੇ ਓਂਟਾਰੀਓ ਵਿਚ ਦਰਜ ਹੋਏ ਹਨ। ਕਿਊਬਿਕ ਵਿਚ 72,651 ਲੋਕ ਕੋਰੋਨਾ ਦੇ ਸ਼ਿਕਾਰ ਹੋਏ ਹਨ ਤੇ ਹੁਣ ਤੱਕ 5,826 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ, ਓਂਟਾਰੀਓ ਵਿਚ 50,531 ਲੋਕ ਕੋਰੋਨਾ ਦੇ ਸ਼ਿਕਾਰ ਬਣੇ ਤੇ 2,840 ਲੋਕਾਂ ਨੇ ਇਸ ਕਾਰਨ ਜਾਨ ਗੁਆਈ। ਇਸ ਦੇ ਇਲਾਵਾ ਬ੍ਰਿਟਿਸ਼ ਕੋਲੰਬੀਆ ਵਿਚ 8,908 ਅਤੇ ਅਲਬਰਟਾ ਵਿਚ 17,749 ਲੋਕ ਕੋਰੋਨਾ ਦੇ ਸ਼ਿਕਾਰ ਹੋਏ ਹਨ। ਬਾਕੀ ਸੂਬਿਆਂ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਘੱਟ ਹੈ।
ਕੈਨੇਡਾ ਦਾ ਸਿਹਤ ਵਿਭਾਗ ਇੱਕ ਵਾਰ ਮੁੜ ਤੋਂ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਸਬੰਧੀ ਜਾਗਰੂਕ ਕਰਦਾ ਨਜ਼ਰ ਆ ਰਿਹਾ ਹੈ। ਮੁੱਖ ਸਿਹਤ ਅਧਿਕਾਰੀ ਡਾ. ਥੈਰੇਸਾ ਟਾਮ ਵੱਲੋਂ ਹਰ ਰੋਜ਼ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਕੋਰੋਨਾ ਤੋਂ ਬਚਾਅ ਕੀਤਾ ਜਾ ਸਕੇ ।

Related News

ਕੈਨੇਡਾ ‘ਚ ਸ਼ੁੱਕਰਵਾਰ ਨੂੰ ਕੋਰੋਨਾ ਦੇ ਰਿਕਾਰਡ 3457 ਨਵੇਂ ਕੇਸ ਆਏ ਸਾਹਮਣੇ : ਸਿਹਤ ਮਾਹਿਰਾਂ ਨੇ ਲੋਕਾਂ ਨੂੰ ਸੰਪਰਕਾਂ ਵਿਚ ਕਟੌਤੀ ਕਰਨ ਦੀ ਕੀਤੀ ਅਪੀਲ

Vivek Sharma

ਕੈਨੇਡਾ ਵਿੱਚ ਕੋਰੋਨਾ ਦਾ ਅੰਕੜਾ 4 ਲੱਖ 60 ਹਜ਼ਾਰ ਤੋਂ ਪਾਰ, ਵੈਕਸੀਨ ਨਾਲ ਰੁਕੇਗੀ ਕੋਰੋਨਾ ਦੀ ਰਫ਼ਤਾਰ

Vivek Sharma

ਬਰੈਂਪਟਨ ਸਾਊਥ ਤੋਂ ਐਮ ਪੀ ਸੋਨੀਆਂ ਸਿੱਧੂ ਨੇ ਸਭਿਆਚਾਰ ਅਤੇ ਵਿਰਾਸਤ ਨੂੰ ਪ੍ਰਫੁੱਲਿਤ ਕਰਨ ਲਈ ਫੈਡਰਲ ਸਰਕਾਰ ਦੇ ਫੰਡ ਪ੍ਰੋਗਰਾਮ ਦੀ ਕੀਤੀ ਘੋਸ਼ਣਾ

Rajneet Kaur

Leave a Comment