channel punjabi
Canada International News

ਕੋਰੋਨਾ ਤੋਂ ਬਚਾਅ ਲਈ ਓਂਟਾਰੀਓ ਵਿਚ ਨਵਾਂ ਕਾਨੂੰਨ ਅਤੇ ਨਿਯਮ ਲਾਗੂ, ਦੇਣੀ ਪਵੇਗੀ ਪੂਰੀ ਅਤੇ ਸਹੀ ਜਾਣਕਾਰੀ ।

ਉਂਟਾਰੀਓ ਸਰਕਾਰ ਨੇ ਲਿਆ ਵੱਡਾ ਫੈਸਲਾ

ਇੱਕ ਹਫ਼ਤੇ ਦੇ ਅੰਦਰ ਅੰਦਰ ਲਾਗੂ ਹੋਵੇਗਾ ਨਵਾਂ ਕਾਨੂੰਨ

ਆਮ ਲੋਕਾਂ ਦੀ ਹਿਫਾਜਤ ਵਾਸਤੇ ਚੁੱਕਿਆ ਕਦਮ : ਫੋਰਡ

ਰੈਸਟੋਰੈਂਟ ਅਤੇ ਬਾਰਸ ‘ਚ ਬੈਨਣ ਲਈ ਦੇਣੀ ਹੋਵੇਗੀ ਪੂਰੀ ਜਾਣਕਾਰੀ

ਪ੍ਰੀਮੀਅਰ ਡੱਗ ਫੋਰਡ ਨੇ ਕੀਤਾ ਐਲਾਨ

ਕਾਨੂੰਨ ਤੋੜਨ ਵਾਲਿਆਂ ਖਿਲਾਫ ਹੋਵੇਗੀ ਸਖਤ ਕਾਰਵਾਈ,
ਭਾਰੀ ਜੁਰਮਾਨਾ

ਓਟਾਵਾ : ਕੋਰੋਨਾ ਤੋਂ ਲੋਕਾਂ ਦੇ ਬਚਾਅ ਲਈ ਉਂਟਾਰੀਓ ਦੀ ਫੋਰਡ ਸਰਕਾਰ ਕੁਝ ਨਵੇਂ ਕਾਨੂੰਨ ਅਤੇ ਨਿਯਮ ਲੈ ਕੇ ਆਈ ਹੈ।
ਜੇਕਰ ਤੁਸੀਂ ਖਾਣ ਪੀਣ ਦੇ ਸ਼ੌਕੀਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ।

ਰੈਸਟੋਰੈਂਟਾਂ ਅਤੇ ਬਾਰਸ ਦੇ ਅੰਦਰ ਬੈਠ ਕੇ ਜਾਂ ਉਨ੍ਹਾਂ ਦੇ ਖੁੱਲ੍ਹੇ ਵਿਹੜੇ ‘ਚ ਖਾਣਾ-ਪੀਣ ਦੇ ਸ਼ੌਕੀਨਾਂ ਨੂੰ ਹੁਣ ਆਪਣੀ ਨਿੱਜੀ ਜਾਣਕਾਰੀ ਦੇਣੀ ਹੋਵੇਗੀ। ਸਾਰੇ ਰੈਸਟੋਰੈਂਟਾਂ ਅਤੇ ਬਾਰਸ ਨੂੰ ਹਰ ਇਕ ਗਾਹਕ ਦੇ ਨਾਮ ਤੇ ਉਨ੍ਹਾਂ ਦੇ ਸਪੰਰਕ ਸਬੰਧੀ ਜਾਣਕਾਰੀ ਦਰਜ ਕਰਨ ਲਈ ਹੁਕਮ ਦਿੱਤੇ ਗਏ ਹਨ, ਤਾਂ ਜੋ ਕੋਰੋਨਾ ਵਾਇਰਸ ਦੇ ਸੰਭਾਵਿਤ ਸੰਪਰਕ ‘ਚ ਆਉਣ ਵਾਲੇ ਲੋਕਾਂ ਦੀ ਟ੍ਰੈਸਿੰਗ ਕਰਨ ‘ਚ ਸਹਾਇਤਾ ਮਿਲ ਸਕੇ।

ਫੋਰਡ ਸਰਕਾਰ ਨੇ ਇਹ ਐਲਾਨ ਸ਼ੁੱਕਰਵਾਰ ਨੂੰ ਕੀਤਾ। ਨਵਾਂ ਸੂਬਾਈ ਨਿਯਮ ਟੂਰ ਕਿਸ਼ਤੀ ਚਾਲਕਾਂ ‘ਤੇ ਵੀ ਲਾਗੂ ਹੁੰਦਾ ਹੈ। ਹਾਲਾਂਕਿ, ਜੋ ਲੋਕ ਰੈਸਟੋਰੈਂਟਾਂ ‘ਚ ਸਿਰਫ ਖਾਣਾ ਆਰਡਰ ਕਰਨ ਜਾਂ ਲਿਜਾਣ ਲਈ ਜਾਂਦੇ ਹਨ ਉਨ੍ਹਾਂ ਨੂੰ ਇਸ ‘ਚ ਛੋਟ ਦਿੱਤੀ ਗਈ ਹੈ।

ਨਿਯਮ ਅਗਲੇ ਸ਼ੁੱਕਰਵਾਰ ਤੋਂ ਲਾਗੂ ਹੋਣਗੇ। ਓਟਾਵਾ ਬਾਇ-ਲਾਅ ਐਂਡ ਰੈਗੂਲੇਟਰੀ ਸਰਵਿਸਿਜ਼ ਨੇ ਕਿਹਾ ਕਿ ਰੈਸਟੋਰੈਂਟਾਂ ਅਤੇ ਬਾਰਸ ਨੂੰ ਗਾਹਕਾਂ ਦੀ ਜਾਣਕਾਰੀ ਘੱਟੋ-ਘੱਟ ਇਕ ਮਹੀਨੇ ਲਈ ਫਾਈਲ ‘ਚ ਰੱਖਣੀ ਹੋਵੇਗੀ, ਜੋ ਲੋੜ ਪੈਣ ‘ਤੇ ਸਿਹਤ ਮੈਡੀਕਲ ਅਫਸਰ ਜਾਂ ਕਾਨੂੰਨ ਨੂੰ ਜ਼ਰੂਰਤ ਸਮੇਂ ਸਾਂਝੀ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਨਵੀਂ ਬਣੀ ਮੋਬਾਈਲ ਐਪਲੀਕੇਸ਼ਨ ਦੀ ਸੌਗਾਤ ਆਮ ਲੋਕਾਂ ਨੂੰ ਦਿੱਤੀ ਗਈ ।

ਗੌਰਤਲਬ ਹੈ ਕਿ ਸੂਬੇ ‘ਚ ਕੋਵਿਡ-19 ਅਲਰਟ ਐਪ ਵੀ ਲਾਂਚ ਕਰ ਦਿੱਤੀ ਗਈ ਹੈ, ਜੋ ਹੁਣ ਸਮਾਰਟ ਫੋਨ ‘ਚ ਡਾਊਨਲੋਡ ਕੀਤੀ ਜਾ ਸਕਦੀ ਹੈ। ਇਸ ਐਪ ਨਾਲ ਤੁਹਾਨੂੰ ਇਹ ਜਾਣਕਾਰੀ ਮਿਲੇਗੀ ਕਿ ਤੁਸੀਂ ਕਿਸੇ ਕੋਵਿਡ-19 ਸੰਕ੍ਰਮਿਤ ਵਿਅਕਤੀ ਦੇ ਨੇੜੇ ਤਾਂ ਨਹੀਂ ਹੋ।

ਦੱਸ ਦਈਏ ਪ੍ਰੀਮੀਅਰ ਡੱਗ ਫੋਰਡ ਮਾਸਕ ਪਹਿਨਣ ਕੀ ਜੋਰਦਾਰ ਵਕਾਲਤ ਕਰਦੇ ਆਏ ਹਨ ।

ਫੋਰਡ ਵੱਲੋਂ ਲੋਕਾਂ ਨੂੰ ਹਦਾਇਤਾਂ ਅਤੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾ ਚੁੱਕੀ ਹੈ ।ਜੇਕਰ ਹੁਣ ਕੋਈ ਇਨ੍ਹਾਂ ਨਿਯਮਾਂ ਦੀਆਂ ਧੱਜੀਆਂ ਉਡਾਉਂਦਾ ਪਾਇਆ ਗਿਆ ਤਾਂ ਉਸ ਤੇ ਭਾਰੀ ਜ਼ੁਰਮਾਨਾ ਲਗਾਇਆ ਜਾਵੇਗਾ ਭੋਂ । ਜੁਰਮਾਨਾ ਰਾਸ਼ੀ 10 ਲੱਖ ਡਾਲਰ ਵੀ ਹੋ ਸਕਦੀ ਹੈ ।

Related News

AHS ਨੇ ਕੈਲਗਰੀ ਦੇ ਫੁਥਿਲਜ਼ ਮੈਡੀਕਲ ਸੈਂਟਰ ‘ਚ ਕੋਵਿਡ 19 ਦੇ 5 ਹੋਰ ਮਰੀਜ਼ਾਂ, 7 ਸਟਾਫ ਦੇ ਕੇਸਾਂ ਦੀ ਕੀਤੀ ਪੁਸ਼ਟੀ

Rajneet Kaur

ਬਰੈਂਪਟਨ: ਹਸਪਤਾਲ ਦੇ ਗੁਰੂ ਨਾਨਕ ਐਮਰਜੈਂਸੀ ਵਿਭਾਗ ਨੂੰ ਮਿਲੇਗਾ ਨਵਾਂ ਤੇ ਵੱਡਾ ਸਾਈਨ, ਸਾਈਨ ਤੋਂ ਗੁਰੂ ਨਾਨਕ ਦੇਵ ਜੀ ਦੇ ਨਾਮ ਨੂੰ ਵਾਜਬ ਦੂਰੀ ਤੋਂ ਵੀ ਦੇਖਿਆ ਜਾ ਸਕੇਗਾ

Rajneet Kaur

ਪਹਿਲਾਂ ਨਾਲੋਂ ਹੋਰ ਉੱਚਾ ਹੋਇਆ ਮਾਊਂਟ ਐਵਰੈਸਟ

Vivek Sharma

Leave a Comment