channel punjabi
Canada News North America

AIRLINES ਕੰਪਨੀਆਂ ਨੂੰ ਲੱਭਿਆਂ ਨਹੀਂ ਮਿਲ ਰਹੇ ਯਾਤਰੀ ! ਘਾਟਾ ਵਧਦਾ ਦੇਖ ਕਿਰਾਇਆ ਵਧਾਇਆ !

AIRLINES ਕੰਪਨੀਆਂ ਨੂੰ ਝੱਲਣਾ ਪੈ ਰਿਹਾ ਵੱਡਾ ਘਾਟਾ

ਨਹੀਂ ਮਿਲ ਰਹੇ ਹਵਾਈ ਕੰਪਨੀਆਂ ਨੂੰ ਯਾਤਰੀ

ਨਿਜੀ ਕੰਪਨੀਆਂ ਨੇ ਕਿਰਾਏ ਵਧਾਉਣ ਦਾ ਦਿੱਤਾ ਸੰਕੇਤ

ਇਸ ਸਭ ਦਾ ਅਸਰ ਆਮ ਲੋਕਾਂ ‘ਤੇ ਪੈਣਾ ਲਾਜ਼ਮੀ

ਵੈਨਕੂਵਰ : ਕੋਰੋਨਾ ਮਹਾਮਾਰੀ ਦੇ ਚਲਦਿਆਂ ਵੱਖ-ਵੱਖ ਮੁਲਕਾਂ ਨੇ ਹਾਲੇ ਤੱਕ ਆਪਣੇ ਹਵਾਈ ਰਾਹ ਮੁਕੰਮਲ ਤੌਰ ‘ਤੇ ਨਹੀਂ ਖੋਲ੍ਹੇ ਹਨ । ਉਧਰ ਉਹ ਦੇਸ਼ ਜਿਨ੍ਹਾਂ ਨੇ ਘਰੇਲੂ ਉਡਾਨਾਂ ਸ਼ੁਰੂ ਕਰ ਦਿੱਤੀਆਂ ਉਨ੍ਹਾਂ ਦੀ ਏਅਰਲਾਈਨਸ ਕੰਪਨੀਆਂ ਨੂੰ ਉੰਨੀ ਗਿਣਤੀ ਵਿੱਚ ਯਾਤਰੀ ਨਹੀਂ ਮਿਲ ਰਹੇ ਕਿ ਉਹ ਰੁਟੀਨ ਦੀਆਂ ਉਡਾਨਾਂ ਨੂੰ ਰੈਗੂਲਰ ਚਲਾ ਸਕਨ ।
ਇਸ ਸਭ ਦਾ ਸਿੱਧਾ ਅਸਰ ਹਵਾਈ ਯਾਤਰਾ ਦੇ ਕਿਰਾਏ ‘ਤੇ ਪੈਣਾ ਲਾਜ਼ਮੀ ਦਿਖਾਈ ਦੇ ਰਿਹਾ ਹੈ । ਕਿਉਂਕਿ ਘੱਟ ਗਿਣਤੀ ਯਾਤਰੀਆਂ ਦੇ ਕਾਰਨ ਏਅਰਲਾਈਨਸ ਕੰਪਨੀਆਂ ਨੂੰ ਵੱਡਾ ਘਾਟਾ ਝੱਲਣਾ ਪੈ ਰਿਹਾ ਹੈ ।

ਅਜਿਹੀ ਸਥਿਤੀ ਵਿਚ ਯਾਤਰਾ ਦੀ ਮੰਗ ਘੱਟ ਹੋਣ ਕਾਰਨ ਇਸ ਸਾਲ ਹਵਾਈ ਯਾਤਰਾ ਮਹਿੰਗੀ ਰਹਿ ਸਕਦੀ ਹੈ। ਕੋਰੋਨਾ ਦੀਆਂ ਪਾਬੰਦੀਆਂ ਕੈਨੇਡਾ ਦੇ ਬਹੁਤ ਸਾਰੇ ਹਿੱਸਿਆਂ ‘ਚ ਹੌਲੀ-ਹੌਲੀ ਘੱਟ ਰਹੀਆਂ ਹਨ ਪਰ ਕੌਮਾਂਤਰੀ ਯਾਤਰਾ ਦੀ ਅਜੇ ਵੀ ਸਿਫਾਰਸ਼ ਨਹੀਂ ਕੀਤੀ ਗਈ ਹੈ। ਇਕ ਨਵੇਂ ਸਰਵੇਖਣ ‘ਚ ਕਿਹਾ ਗਿਆ ਹੈ ਕਿ ਜਦੋਂ ਤੱਕ ਕੋਰੋਨਾ ਦੇ ਬਚਾਅ ਲਈ ਕੋਈ ਟੀਕਾ ਨਹੀਂ ਆ ਜਾਂਦਾ ਉਦੋਂ ਤੱਕ ਬਹੁਤੇ ਕੈਨੇਡੀਅਨ ਅਤੇ ਅਮਰੀਕੀ ਹਵਾਈ ਸਫਰ ਕਰਨ ਲਈ ਤਿਆਰ ਨਹੀਂ ਹਨ।

ਇਕ ਨਿੱਜੀ ਸੰਸਥਾ ਵੱਲੋਂ ਕਰਵਾਏ ਗਏ ਆਨ ਲਾਈਨ ਸਰਵੇਖਣ pਅਨੁਸਾਰ ਇਕ ਤਿਹਾਈ ਤੋਂ ਵੀ ਘੱਟ ਕੈਨੇਡੀਅਨ ਆਪਣੇ ਸੂਬੇ ‘ਚ ਹੀ ਉਡਾਣ ਭਰਨ ਦੇ ਇਛੁੱਕ ਹਨ। ਦੇਣਗੇ ਗ 5ਵਾਂ ਹਿੱਸਾ ਵੱਖਰੇ ਮਹਾਦੀਪ ਲਈ ਉਡਾਣ ਭਰਨ ਲਈ ਤਿਆਰ ਹੈ, ਜਦਕਿ ਸਿਰਫ 17 ਫੀਸਦੀ ਨੇ ਕਿਹਾ ਕਿ ਉਹ ਸੰਯੁਕਤ ਰਾਜ ਅਮਰੀਕਾ ਲਈ ਉਡਾਣ ਭਰਨਗੇ।

ਰਿਸਰਚ ਕੋ. ਦੇ ਮੁਖੀ ਮਾਰੀਓ ਕੈਨਸੇਕੋ ਨੇ ਕਿਹਾ ਕਿ ‘ਕੋਵਿਡ-19 ਟੀਕਾ ਆਸਾਨੀ ਨਾਲ ਉਪਲਬਧ ਹੋਣ ਤੋਂ ਪਹਿਲਾਂ ਯਾਤਰਾ ਦੀ ਮੰਗ ਕੈਨੇਡਾ ਤੇ ਸੰਯੁਕਤ ਰਾਜ ਅਮਰੀਕਾ ‘ਚ ਜ਼ਿਆਦਾਤਰ ਘੱਟ ਹੈ।” ਹਾਲਾਂਕਿ, ਇਹ ਸਿਰਫ ਕੈਨੇਡੀਅਨ ਹੀ ਨਹੀਂ ਹਨ ਜੋ ਟੀਕਾ ਉਪਲਬਧ ਹੋਣ ਤੋਂ ਪਹਿਲਾਂ ਯਾਤਰਾ ਨਹੀਂ ਕਰਨਾ ਚਾਹੁੰਦੇ। ਸਰਵੇਖਣ ਤੋਂ ਪਤਾ ਲੱਗਦਾ ਹੈ ਕਿ 36 ਫੀਸਦੀ ਅਮਰੀਕੀ ਰੇਲ ਗੱਡੀ ਦਾ ਸਫਰ ਠੀਕ ਸਮਝਦੇ ਹਨ, ਜਦੋਂ ਕਿ ਤਕਰੀਬਨ 35 ਫੀਸਦੀ ਅਮਰੀਕੀ ਆਪਣੀ ਸਟੇਟ ਦੇ ਹੀ ਕਿਸੇ ਹੋਰ ਸੂਬੇ ਲਈ ਉਡਾਣ ਭਰਨ ਦੇ ਇਛੁੱਕ ਹਨ।
ਇਨ੍ਹਾਂ ਗੱਲਾਂ ਤੋਂ ਇੱਕ ਚੀਜ ਸਾਫ ਐ ਕਿ ਕੋਰੋਨਾ ਦੀ ਦਹਿਸ਼ਤ ਹਰ ਮੁਲਕ ਦੇ ਲੋਕਾਂ ਉੱਤੇ ਸਮਾਨ ਰੂਪ ਨਾਲ ਛਾਈ ਹੋਈ ਹੈ। ਦੂਜੇ ਪਾਸੇ ਆਮ ਲੋਕ ਇਸ ਪ੍ਰਤੀ ਵੀ ਆਸਵੰਦ ਹਨ ਕਿ ਛੇਤੀ ਹੀ ਕੋਰੋਨਾ ਵਾਇਰਸ ਦੇ ਮੁਕਾਬਲੇ ਲਈ ਵੈਕਸੀਨ ਬਣਾ ਲਈ ਜਾਵੇਗੀ । ਮੌਜੂਦਾ ਹਲਾਤਾਂ ਵਿੱਚ ਏਅਰਲਾਈਨ ਕੰਪਨੀਆਂ ਨੂੰ ਕਿਰਾਏ ਵਧਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਜ਼ਰ ਨਹੀਂ ਆ ਰਿਹਾ।

Related News

ਮਾਂਟਰੀਅਲ ਦੇ ਵਿਲੇਰੇ ਸੇਂਟ-ਮਿਸ਼ੇਲ — ਪਾਰਕ-ਐਕਸਟੈਂਸ਼ਨ ਬੋਰੋ ‘ਚ ਇਕ ਵਪਾਰਕ ਇਮਾਰਤ ਨੂੰ ਲੱਗੀ ਅੱਗ

Rajneet Kaur

ਬੀ.ਸੀ: ਕੈਲੋਵਨਾ ‘ਚ ਗੋਲੀਬਾਰੀ ਤੋਂ ਬਾਅਦ ਇਕ ਵਿਅਕਤੀ ਦੀ ਗੱਡੀ ‘ਚ ਮਿਲੀ ਲਾਸ਼

Rajneet Kaur

ਕੈਨੇਡਾ ‘ਚ ਆਕਸਫੋਰਡ-ਐਸਟਰਾਜੇ਼ਨੇਕਾ ਵੈਕਸੀਨ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਨੇ ਫੜਿਆ ਜ਼ੋਰ, ਵੈਕਸੀਨ ਦੀ ਵੰਡ ਨੂੰ ਲੈਕੇ ਵੀ ਰੇੜਕਾ ਬਰਕਰਾਰ

Vivek Sharma

Leave a Comment