channel punjabi
Canada International News North America

ਮਾਂਟਰੀਅਲ ਦੇ ਵਿਲੇਰੇ ਸੇਂਟ-ਮਿਸ਼ੇਲ — ਪਾਰਕ-ਐਕਸਟੈਂਸ਼ਨ ਬੋਰੋ ‘ਚ ਇਕ ਵਪਾਰਕ ਇਮਾਰਤ ਨੂੰ ਲੱਗੀ ਅੱਗ

ਮਾਂਟਰੀਅਲ ਦੇ ਵਿਲੇਰੇ ਸੇਂਟ-ਮਿਸ਼ੇਲ — ਪਾਰਕ-ਐਕਸਟੈਂਸ਼ਨ ਬੋਰੋ ਵਿਚ ਇਕ ਵਪਾਰਕ ਇਮਾਰਤ ਨੂੰ ਰਾਤ ਅੱਗ ਲੱਗ ਗਈ ਜਿਸਨੂੰ ਇਕ ਸ਼ੱਕੀ ਮੰਨਿਆ ਜਾ ਰਿਹਾ ਹੈ ਜਿਸ ਕਾਰਨ ਸਟੋਰ ਨੂੰ ਮਾਮੂਲੀ ਨੁਕਸਾਨ ਪਹੁੰਚਿਆ ਹੈ।

ਇਹ ਘਟਨਾ ਸ਼ੁੱਕਰਵਾਰ ਸਵੇਰੇ ਕਰੀਬ 2:55 ਵਜੇ ਕਿਉਬਰਸ ਐਵੇਨਿਊ ਦੇ ਕੋਰਨਰ ‘ਤੇ ਓਗਲੀਵ ਐਵੇਨਿਊ ‘ਤੇ ਵਾਪਰੀ। ਮਾਂਟਰੀਅਲ ਪੁਲਿਸ ਦੇ ਬੁਲਾਰੇ ਵਰੋਨੀਕ ਕੋਮਟੌਇਸ ਅਨੁਸਾਰ ਅੱਗ ਨੂੰ ਅਪਰਾਧੀ ਮੰਨਿਆ ਜਾ ਰਿਹਾ ਹੈ।

ਕੋਮਟੌਇਸ ਨੇ ਕਿਹਾ ਕਿ ਐਕਸਿਲਰੇਂਟ ਆਨਸਾਈਟ ਪਾਈ ਗਈ ਹੈ । ਕੋਈ ਜ਼ਖਮੀ ਨਹੀਂ ਹੋਇਆ ਅਤੇ ਨਾ ਹੀ ਕੋਈ ਸ਼ੱਕੀ ਵਿਅਕਤੀ ਗ੍ਰਿਫਤਾਰ ਕੀਤਾ ਗਿਆ ਹੈ।

ਪੁਲਿਸ ਅਨੁਸਾਰ ਕਰਿਆਨੇ ਦੀ ਦੁਕਾਨ ਦੇ ਦਰਵਾਜ਼ਿਆਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਮਾਮਲੇ ਨੂੰ ਅਗਲੇਰੀ ਜਾਂਚ ਲਈ ਮਾਂਟਰੀਅਲ ਪੁਲਿਸ ਦੇ ਅਗਨੀ ਦਸਤੇ ਨੂੰ ਸੌਂਪਿਆ ਗਿਆ ।

Related News

ਬ੍ਰਿਟਿਸ਼ ਕੋਲੰਬੀਆ ‘ਚ ਬੀਤੇ 24 ਘੰਟਿਆਂ ਦੌਰਾਨ ਕੋਵਿਡ 19 ਦੇ 717 ਨਵੇਂ ਕੇਸ ਅਤੇ 11 ਮੌਤਾਂ ਦੀ ਪੁਸ਼ਟੀ

Rajneet Kaur

ਮਾਸਕ ਪਾਉਣ ਨਾਲ ਹੀ ਹੋਵੇਗਾ ਕੋਰੋਨਾ ਵਾਇਰਸ ਤੋਂ ਬਚਾਅ, 25 ਫ਼ੀਸਦੀ ਘਟੇ ਮਾਮਲੇ

Vivek Sharma

60 ਸਾਲਾ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਸਿੰਗਾਪੁਰ ਵਿੱਚ ਜੇਲ੍ਹ, ਔਰਤ ਨਾਲ ਛੇੜਛਾੜ ਦਾ ਮਾਮਲਾ

Rajneet Kaur

Leave a Comment