channel punjabi
International News North America

ਫੇਸਬੁੱਕ ਤੋਂ ਹੋਈ ਗਲਤੀ, ਪਿਆਜ਼ਾ ਨੂੰ ‘ਸੈਕਸੀ’ ਸਮਝ ਇਸ਼ਤਿਹਾਰ ਕੀਤਾ ਡਿਲੀਟ,ਮੰਗੀ ਮੁਆਫੀ

EW ਗੇਜ਼ ਦੁਆਰਾ ਸੀਡ ਕੰਪਨੀ, ਸੇਂਟ ਜੌਨਜ਼, ਨਿਊਫਾਉਂਡਲੈਂਡ ਵਿਚ, ਵਾਲਾ-ਵਾਲਾ ਪਿਆਜ਼ ਦੇ ਬੀਜਾਂ ਲਈ ਫੇਸਬੁੱਕ ‘ਤੇ ਇਸ਼ਤਿਹਾਰਾਂ ਨੂੰ ਪੋਸਟ ਕਰਨਾ ਚਾਹੁੰਦੀ ਸੀ। ਪਰ ਉਨ੍ਹਾਂ ਦੇ ਹੈਰਾਨੀ ਦੀ ਗੱਲ ਹੈ ਕਿ ਇਸ ਨੂੰ “ਅਤਿਅੰਤ ਜਿਨਸੀ” ਹੋਣ ਕਰਕੇ ਰੱਦ ਕਰ ਦਿੱਤਾ ਗਿਆ। ਜਿਸ ਲਈ ਬੁੱਧਵਾਰ ਨੂੰ ਸੋਸ਼ਲ ਮੀਡੀਆ ਕੰਪਨੀ ਨੇ ਆਪਣੀ ਸਵੈਚਾਲਤ ਤਕਨਾਲੋਜੀ ਦੁਆਰਾ ਕੀਤੀ ਗਲਤੀ ਲਈ ਮੁਆਫੀ ਮੰਗੀ।

ਫੇਸਬੁੱਕ ਦੁਆਰਾ ਫਲੈਗ ਕੀਤੇ ਗਏ ਇਸ਼ਤਿਹਾਰ ਵਿੱਚ ਵਾਲਾ-ਵਾਲਾ ਪਿਆਜ਼ ਦਿਖਾਇਆ ਗਿਆ, ਦਸ ਦਈਏ ਇਹ ਪਿਆਜ਼ ਆਪਣੇ ਆਕਾਰ ਅਤੇ ਮਿੱਠੇ ਸੁਆਦ ਲਈ ਜਾਣੇ ਜਾਂਦੇ ਹਨ। ਇਸ਼ਤਿਹਾਰ ‘ਚ ਕੁਝ ਪਿਆਜ਼ ਵਿੱਕਰ ਦੀ ਟੌਕਰੀ ‘ਚ ਅਤੇ ਕੁਝ ਪਿਆਜ਼ ਕੱਟੇ ਹੋਏ ਸਨ। ਜਿਸਨੂੰ ਫੇਸਬੁਕ ਨੇ ਪਬਲਿਸ਼ ਕਰਨ ਲਈ ਇਨਕਾਰ ਕਰ ਦਿਤਾ ਸੀ।

EW ਗੇਜ਼ ਸਟੋਰ ਮੈਨੇਜਰ ਜੈਕਸਨ ਮੈਕਲਿਨ ਨੇ ਆਖਿਆ ਕਿ ਪਹਿਲਾਂ ਤਾਂ ਉਨ੍ਹਾਂ ਨੂੰ ਸਮਝ ਹੀ ਨਹੀਂ ਆਇਆ ਕਿ ਫੇਸਬੁੱਕ ਨੇ ਉਨ੍ਹਾਂ ਦੇ ਇਸ਼ੀਤਹਾਰ ਨੂੰ ਪਬਲਿਸ਼ ਕਰਨ ਤੋਂ ਇਨਕਾਰ ਕਿਉਂ ਕਰ ਰਿਹਾ ਹੈ। ਜੈਕਸਨ ਨੂੰ ਕੁਝ ਦੇਰ ਬਾਅਦ ਪਤਾ ਲਗਿਆ ਕਿ ਫੇਸਬੁੱਕ ਨੇ ਸ਼ਾਇਦ ਪਿਆਜ਼ ਨੂੰ ਗਲਤੀ ਨਾਲ ਬ੍ਰੈਸਟ ਸਮਝ ਲਿਆ ਹੈ। ਜੈਕਸਨ ਨੇ ਕਿਹਾ ਕਿ ਉਨ੍ਹਾਂ ਦੇ ਗਾਹਕ ਫੇਸਬੁੱਕ ਦੀ ਇਸ ਗਲਤੀ ਤੇ ਹਸਣਗੇ । ਇਸ ਲਈ ਉਨ੍ਹਾਂ ਨੇ ਖਾਰਿਜ਼ ਹੋਏ ਇਸ਼ਤਿਹਾਰ ਅਤੇ ਫੇਸਬੁੱਕ ਵੱਲੋਂ ਦਿਖਾਏ ਜਾ ਰਹੇ ਮੈਸੇਜ ਦੀ ਇਕ ਵੀਡੀਓ ਬਣਾਈ ਅਤੇ ਉਸ ਨੂੰ ਪੋਸਟ ਕਰ ਦਿਤਾ। ਮੈਕਲਿਨ ਨੇ ਕਿਹਾ ਕਿ ਕੁਝ ਕਲਾਇੰਟ ਜਵਾਬ ਵਿੱਚ ਸੰਭਾਵਿਤ ਸੁਝਾਅ ਦੇਣ ਵਾਲੀਆਂ ਗਾਜਰ ਅਤੇ ਕੱਦੂ ਦੇ ਚਿੱਤਰ ਪ੍ਰਕਾਸ਼ਤ ਕਰ ਰਹੇ ਹਨ। ਜਿੰਨ੍ਹਾਂ ਤਸਵੀਰਾਂ ਨੂੰ ਫੇਸਬੁੱਕ ਗਲਤ ਮੰਨ ਸਕਦਾ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਫੇਸਬੁੱਕ ਸਪੋਰਟ ਦੇ ਜ਼ਰੀਏ ਆਪਣੇ ਇਸ਼ਤਿਹਾਰ ਦੇ ਸਮਰਥਨ ‘ਚ ਅਪੀਲ ਕੀਤੀ।

ਫੇਸਬੁੱਕ ਕੈਨੇਡਾ ਦੇ ਕਮਿਊਨੀਕੇਸ਼ਨਜ਼ ਦੇ ਮੁੱਖੀ ਮੇਗ ਸਿਨਕਲੇਅਰ ਨੇ ਦਸਿਆ ਕਿ ਅਸੀਂ ਆਪਣੇ ਐਪਸ ਨੂੰ ਨਗਨਤਾ ਨੂੰ ਦੂਰ ਰੱਖਣ ਲਈ ਸਵੈਚਾਲਤ ਤਕਨਾਲੋਜੀ ਦੀ ਵਰਤੋਂ ਕਰਦੇ ਹਾਂ। ਤਕਨਾਲੋਜੀ ਪਿਆਜ਼ ਦੀਆਂ ਕਿਸਮਾਂ ਨੂੰ ਨਹੀਂ ਸਮਝ ਸਕੀ ,ਤਕਨਾਲੋਜੀ ਤੋਂ ਵੀ ਕਈ ਵਾਰ ਗਲਤੀ ਹੋ ਜਾਂਦੀ ਹੈ। ਇਸ ਦੇ ਲਈ ਅਸੀ ਮੁਆਫੀ ਮੰਗਦੇ ਹਾਂ ਅਤੇ ਪਿਆਜ਼ ਦੇ ਉਸ ਇਸ਼ਤਿਹਾਰ ਨੂੰ ਪਬਲਿਸ਼ ਕਰ ਦਿਤਾ ਗਿਆ ਹੈ।

ਮੈਕਲਿਨ ਨੇ ਕਿਹਾ ਕਿ ਕੰਪਨੀ ਕੋਰੋਨਾ ਵਾਇਰਸ ਮਹਾਂਮਾਰੀ ਦੇ ਵਿਚਕਾਰ ਸ਼ਾਪਿੰਗ ਨੂੰ ਵਧੇਰੇ ਆਸਾਨ ਬਣਾਉਣ ਲਈ ਆਪਣੀ ਪੂਰੀ ਵਸਤੂ ਨੂੰ ਡਿਜੀਟਲਾਈਜ ਕਰਨ ਦੀ ਪ੍ਰਕਿਰਿਆ ਵਿੱਚ ਹੈ। ਵਾਲਾ-ਵਾਲਾ ਪਿਆਜ਼ ਦੀ ਇਕ ਪੁਰਾਣੀ ਕਿਸਮ ਹੈ ਜਿਸ ਦੀ ਅਚਾਨਕ ਮੰਗ ਵਧੀ ਹੈ । ਪਿਛਲੇ 5 ਸਾਲ ‘ਚ ਇਸ ਪਿਆਜ਼ ਦੀ ਜਿੰਨੀ ਵਿਕਰੀ ਹੋਈ ਉਨ੍ਹੀ ਪਿਛਲੇ 3 ਦਿਨਾਂ ‘ਚ ਹੋ ਗਈ ਹੈ।

Posted by The Seed Company by E.W. Gaze on Monday, October 5, 2020

Related News

ਓਂਟਾਰੀਓ: ਪ੍ਰੀਮੀਅਰ ਡੱਗ ਫੋਰਡ ਅਤੇ ਸਿਹਤ ਮੰਤਰੀ ਕ੍ਰਿਸਟੀਨ ਇਲੀਅਟ ਵਲੋਂ ਪ੍ਰੋਵਿੰਸ ‘ਚ ਸਭ ਤੋਂ ਵੱਡੀ ਫਲੂ ਟੀਕਾਕਰਨ ਮੁਹਿੰਮ ਦਾ ਐਲਾਨ

Rajneet Kaur

ਐਸਟ੍ਰਾਜੇਨੇਕਾ ਟੀਕੇ ਨੂੰ ਲੈ ਕੇ ਰੇੜਕਾ ਬਰਕਰਾਰ, ਨਾਰਵੇ ਤੋਂ ਬਾਅਦ ਆਇਰਲੈਂਡ ਨੇ ਵੀ ਲਾਈ ਸਥਾਈ ਰੋਕ, ਕੈਨੇਡਾ ‘ਚ ਐਸਟ੍ਰਾਜੇਨੇਕਾ ਦਾ ਨਹੀਂ ਦਿੱਸਿਆ ਮਾੜਾ ਪ੍ਰਭਾਵ

Vivek Sharma

ਨੋਬਲ ਪੁਰਸਕਾਰ ਸਮਾਰੋਹ ਇਸ ਸਾਲ ਕੋਵਿਡ 19 ਕਾਰਨ ਹੋਣਗੇ ਆਨਲਾਈਨ

Rajneet Kaur

Leave a Comment