channel punjabi
Canada International News North America

ਕੈਨੇਡਾ ਦੇਵੀ ਅੰਨਪੂਰਣਾ ਦੀ ਮੂਰਤੀ ਭਾਰਤ ਨੂੰ ਵਾਪਿਸ ਕਰਨ ਦੀ ਤਿਆਰੀ ‘ਚ

ਕੈਨੇਡਾ ਦੇਵੀ ਅੰਨਪੂਰਣਾ ਦੀ ਇਕ ਪੱਥਰ ਦੀ ਮੂਰਤੀ ਨੂੰ ਵਾਪਿਸ ਕਰਨ ਦੀ ਤਿਆਰੀ ‘ਚ ਹੈ। ਦਸਿਆ ਜਾ ਰਿਹਾ ਹੈ ਕਿ ਇਹ ਮੂਰਤੀ ਇਕ ਸਦੀ ਪਹਿਲਾਂ ਚੋਰੀ ਹੋ ਗਈ ਸੀ। ਮਾਹਰਾਂ ਨੇ ਕਿਹਾ ਹੈ ਕਿ 18 ਵੀਂ ਸਦੀ ਦੀ ਮੂਰਤੀ ਅਸਲ ਵਿਚ ਵਾਰਾਣਸੀ ਦੀ ਸੀ। ਹਾਲਾਂਕਿ, ਬਾਅਦ ਵਿਚ ਇਸ ਨੂੰ ਰੈਜੀਨਾ ਯੂਨੀਵਰਸਿਟੀ ਦੀ ਮੈਕੈਂਜ਼ੀ ਆਰਟ ਗੈਲਰੀ ਵਿਖੇ ਰੱਖੇ ਗਏ ਸੰਗ੍ਰਹਿ ਵਿਚ ਜੋੜਿਆ ਗਿਆ।

19 ਤੋਂ 25 ਨਵੰਬਰ ਤੱਕ ਵਰਲਡ ਹੈਰੀਟੇਜ ਵੀਕ ਦੀ ਸ਼ੁਰੂਆਤ ਹੋਣ ਜਾ ਰਹੀ ਸੀ। ਇਸ ਦੌਰਾਨ ਇਕ ਕਲਾਕਾਰ ਦੀ ਨਜ਼ਰ ਮੂਰਤੀ ‘ਤੇ ਪਈ ਅਤੇ ਉਨ੍ਹਾਂ ਨੇ ਇਸ ਦਾ ਮੁੱਦਾ ਚੁੱਕਿਆ। ਮੂਰਤੀ ਹੁਣ ਭਾਰਤ ਲਿਆਂਦੀ ਜਾ ਰਹੀ ਹੈ।

ਮੂਰਤੀ ਨੂੰ ਯੂਨੀਵਰਸਿਟੀ ਦੇ ਉਪ-ਚਾਂਸਲਰ ਥਾਮਸ ਚੇਸ ਨੇ ਭਾਰਤ ਨੂੰ ਵਾਪਸ ਦੇਣ ਦਾ ਫੈਸਲਾ ਕੀਤਾ। ਕੈਨੇਡਾ ਵਿਚ ਭਾਰਤ ਦੇ ਅੰਬੈਸਡਰ ਅਜੈ ਬਿਸਾਰੀਆ ਨੇ ਇਸ ਲਈ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਇਸ ਸਮਾਰੋਹ ਵਿਚ ਮੈਕੈਂਜੀ ਆਰਟ ਗੈਲਰੀ, ਗਲੋਬਲ ਅਫੇਅਰਜ਼ ਕੈਨੇਡਾ ਅਤੇ ਕੈਨੇਡਾ ਬਾਰਡਰ ਸਰਵਿਸਜ਼ ਦੇ ਪ੍ਰਤੀਨਿਧੀ ਵੀ ਸ਼ਾਮਲ ਹੋਏ।

ਪੀਬੋਡੀ ਏਸੇਕਸ ਮਿਉਜ਼ੀਅਮ ਵਿਚ ਇੰਡੀਅਨ ਅਤੇ ਸਾਉਥ ਏਸ਼ੀਅਨ ਆਰਟ ਦੇ ਕਿਉਰੇਟਰ ਡਾ. ਸਿਧਾਰਥ ਵੀ. ਸ਼ਾਹ ਨੇ ਉਸ ਦੀ ਔਰਤ ਸਰੀਰਕ ਵਿਸ਼ੇਸ਼ਤਾਵਾਂ’ ਤੋਂ ਮੂਰਤੀ ਦੀ ਪਛਾਣ ਹਿੰਦੂ ਦੇਵੀ ਅੰਨਪੂਰਣਾ ਵਜੋਂ ਕੀਤੀ। ਅੰਨਪੂਰਣਾ ਦੇਵੀ ਦੀ ਮੂਰਤੀ ਦੇ ਇਕ ਹੱਥ ਵਿਚ ਖੀਰ ਤੇ ਦੂਜੇ ਵਿਚ ਚਮਚਾ ਹੈ। ਉਨ੍ਹਾਂ ਕਿਹਾ ਕਿ ਇਹ ਅੰਨਪੂਰਣਾ ਨਾਲ ਜੁੜੀਆਂ ਚੀਜ਼ਾਂ ਹਨ, ਜੋ ਭੋਜਨ ਦੀ ਦੇਵੀ ਅਤੇ ਵਾਰਾਣਸੀ ਸ਼ਹਿਰ ਦੀ ਰਾਣੀ ਹੈ।

ਕਲਾਕਾਰ ਦਿਵਿਆ ਮਹਿਰਾ ਨੇ ਗੈਲਰੀ ਦੇ ਸਥਾਈ ਕੁਲੈਕਸ਼ਨ ਵਿਚ ਪਾਇਆ ਕਿ ਇਸ ਮੂਰਤੀ ਦੀ ਵਸੀਅਤ 1936 ਵਿਚ ਮੈਕੈਂਜੀ ਨੇ ਕਰਵਾਈ ਸੀ ਅਤੇ ਗੈਲਰੀ ਵਿਚ ਜੋੜਿਆ ਗਿਆ ਸੀ। ਇਸ ਦੇ ਬਾਅਦ ਇਸ ਦਾ ਨਾਂ ਰੱਖਿਆ ਗਿਆ। ਦਿਵਿਆ ਨੇ ਮੁੱਦਾ ਚੁੱਕਿਆ ਅਤੇ ਕਿਹਾ ਸੀ ਕਿ ਇਹ ਗੈਰ-ਕਾਨੂੰਨੀ ਰੂਪ ਨਾਲ ਕੈਨੇਡਾ ਵਿਚ ਲਿਆਂਦੀ ਗਈ ਹੈ। ਜਾਂਚ ਵਿਚ ਸਾਹਮਣੇ ਆਇਆ ਕਿ ਮੈਕੇਂਜੀ ਨੇ 1913 ਵਿਚ ਭਾਰਤ ਦੀ ਯਾਤਰਾ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਮੂਰਤੀ ਉਸ ਦਿਨ ਇੱਥੇ ਕੈਨੇਡਾ ਪੁੱਜੀ। ਅੰਨਪੂਰਣਾ ਦੇਵੀ ਦੀ ਮੂਰਤੀ ਦੇ ਇਕ ਹੱਥ ਵਿਚ ਖੀਰ ਤੇ ਦੂਜੇ ਵਿਚ ਚਮਚਾ ਹੈ।

Related News

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਅਗਲਾ ਗਵਰਨਰ ਜਨਰਲ ਆਪਣੇ ਆਪ ਨਾਮਜ਼ਦ ਨਹੀਂ ਕਰਨਾ ਚਾਹੀਦਾ: ਕੰਜ਼ਰਵੇਟਿਵ ਆਗੂ ਐਰਿਨ ਓਟੂਲ

Rajneet Kaur

2021 ਦੀ ਸ਼ੁਰੂਆਤ ਤੱਕ ਹੀ ਹੋ ਸਕੇਗਾ ਕੋਰੋਨਾ ਵੈਕਸੀਨ ਦਾ ਉਪਯੋਗ : WHO

Vivek Sharma

ਕਿੰਗ ਸਿਟੀ ਐਂਟੀ-ਮਾਸਕਰ ਨੂੰ ਥੰਡਰ ਬੇਅ ਵਿੱਚ ਤਾਲਾਬੰਦੀ ਵਿਰੋਧੀ ਪ੍ਰਦਰਸ਼ਨ ਦੌਰਾਨ ਕੀਤਾ ਗਿਆ ਗ੍ਰਿਫਤਾਰ

Rajneet Kaur

Leave a Comment