channel punjabi
Canada News North America

ਓਂਟਾਰੀਓ ‘ਚ ਕੋਰੋਨਾ ਦਾ ਜੋ਼ਰ ਫਿਲਹਾਲ ਘਟਿਆ,658 ਨਵੇਂ ਮਾਮਲੇ ਦਰਜ,685 ਹੋਏ ਸਿਹਤਯਾਬ

ਟੋਰਾਂਟੋ : ਬੀਤੇ 24 ਘੰਟਿਆਂ ਦੌਰਾਨ ਓਂਟਾਰੀਓ ‘ਚ
ਕੋਰੋਨਾ ਦੇ 658 ਨਵੇਂ ਮਾਮਲੇ ਸਾਹਣੇ ਆਏ ਹਨ ਤੇ ਇਸ ਦੌਰਾਨ 5 ਹੋਰ ਮੌਤਾਂ ਹੋਣ ਦੀ ਖ਼ਬਰ ਹੈ। ਪਿਛਲੇ 8 ਦਿਨਾਂ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਇੱਥੇ ਕੋਰੋਨਾ ਵਾਇਰਸ ਦੇ ਮਾਮਲੇ ਕੁਝ ਘੱਟ ਦਰਜ ਕੀਤੇ ਗਏ ਹੋਣ।

ਅਧਿਕਾਰਤ ਅੰਕੜਿਆਂ ਮੁਤਾਬਕ ਟੋਰਾਂਟੋ ਵਿਚ 197, ਪੀਲ ਵਿਚ 155, ਯਾਰਕ ਰਿਜਨ ਵਿਚ 94 ਅਤੇ ਓਟਾਵਾ ਵਿਚ 66 ਨਵੇਂ ਮਾਮਲੇ ਦਰਜ ਹੋਏ ਹਨ। ਸਿਹਤ ਮੰਤਰੀ ਕ੍ਰਿਸਟਾਈਨ ਇਲੀਓਟ ਨੇ ਟਵਿੱਟਰ ‘ਤੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ।

ਐਤਵਾਰ ਨੂੰ 10 ਅਕਤੂਬਰ ਤੋਂ ਬਾਅਦ ਘੱਟ ਮਾਮਲੇ ਦਰਜ ਹੋਏ ਹਨ ਕਿਉਂਕਿ ਇਸ ਤੋਂ ਪਹਿਲਾਂ ਰੋਜ਼ਾਨਾ ਤਕਰੀਬਨ 1000 ਨਵੇਂ ਮਾਮਲੇ ਦਰਜ ਹੋ ਰਹੇ ਸਨ। ਉਨ੍ਹਾਂ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ 685 ਲੋਕ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਸਿਹਤਯਾਬ ਹੋਏ ਹਨ ਅਤੇ ਇਸ ਸਮੇਂ ਸੂਬੇ ਵਿਚ 5,954 ਕੋਰੋਨਾ ਦੇ ਕਿਰਿਆਸ਼ੀਲ ਮਾਮਲੇ ਹਨ। ਹੁਣ ਤੱਕ ਸੂਬੇ ਵਿਚ 3,046 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬੀਤੇ 24 ਘੰਟਿਆਂ ਵਿਚ 40,900 ਲੋਕ ਕੋਰੋਨਾ ਦਾ ਟੈਸਟ ਕਰਵਾ ਚੁੱਕੇ ਹਨ। ਟੈਸਟ ਵਿਚੋਂ 1.61 ਫੀਸਦੀ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਦਰਜ ਹੋਈ।

ਸਿਹਤ ਵਿਭਾਗ ਵੱਲੋਂ ਕੋਰੋਨਾ ਦੀ ਦੂਜੀ ਲਹਿਰ ਤੋਂ ਬਚਾਅ ਲਈ ਲੋਕਾਂ ਨੂੰ ਸਮਾਜਿਕ ਦੂਰੀ ਬਣਾਈ ਰੱਖਣ, ਚਿਹਰੇ ਤੇ ਮਾਸਕ ਪਹਿਨਣ, ਸਮੇਂ ਸਮੇਂ ਤੇ ਹੱਥ ਧੋਂਦੇ ਰਹਿਣ ਅਤੇ ਸੰਤੁਲਿਤ ਖੁਰਾਕ ਲੈਣ ਲਈ ਲਗਾਤਾਰ ਅਤੇ ਵਾਰ ਵਾਰ ਅਪੀਲ ਕੀਤੀ ਜਾ ਰਹੀ ਹੈ।

Related News

ਨਸ਼ਾ ਤਸਕਰਾਂ ਖਿਲਾਫ ਪੁਲਿਸ ਦਾ ਵੱਡਾ ਐਕਸ਼ਨ

Vivek Sharma

ਪੀਲ ਦੇ ਉੱਘੇ ਡਾਕਟਰ ਲਾਅਰੈਂਸ ਲੋਹ ਨੇ ਕਿਹਾ ਉਹ ਹਰ ਹਫਤੇ ਕੋਵਿਡ-19 ਵੈਕਸੀਨੇਸ਼ਨ ਲਈ ਉਮਰ ਵਰਗ ਨੂੰ ਘਟਾਈ ਜਾਣਗੇ ਤਾਂ ਜੋ ਇਸ ਟੀਕਾਕਰਣ ਦਾ ਫਾਇਦਾ ਜਲਦ ਤੋਂ ਜਲਦ ਸਾਰਿਆਂ ਨੂੰ ਹੋ ਸਕੇ

Rajneet Kaur

ਟਰੰਪ ਨੇ H-1B ਵੀਜ਼ਾ ‘ਚ ਛੋਟ ਦਾ ਕੀਤਾ ਐਲਾਨ, ਪਰ ਪ੍ਰਸ਼ਾਸਨ ਨੇ ਰੱਖੀਆਂ ਕੁਝ ਸ਼ਰਤਾਂ

Rajneet Kaur

Leave a Comment