channel punjabi
International News USA

ਜੋਅ ਬਿਡੇਨ ਅਤੇ ਕਮਲਾ ਹੈਰਿਸ ਨੇ ਭਾਰਤੀ ਕਮਿਊਨਿਟੀ ਨੂੰ ਦਿੱਤੀ ਨਰਾਤਿਆਂ ਦੀ ਵਧਾਈ

ਵਾਸ਼ਿੰਗਟਨ: ਡੈਮੋਕ੍ਰੇਟਿਕ ਪਾਰਟੀ ਵਲੋਂ ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਅ ਬਿਡੇਨ ਅਤੇ ਉਸ ਦੇ ਚੱਲ ਰਹੇ ਸਾਥੀ (ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ) ਭਾਰਤੀ ਮੂਲ ਦੀ ਕਮਲਾ ਹੈਰਿਸ ਨੇ ਭਾਰਤੀਆਂ ਨੂੰ ਨਵਰਾਤਰੀ ਦੀ ਸ਼ੁਰੂਆਤ ਲਈ ਵਧਾਈ ਦਿੱਤੀ ਅਤੇ ਇੱਕ ਵਾਰ ਫਿਰ ਬੁਰਾਈ ‘ਤੇ ਚੰਗਿਆਈ ਦੀ ਜਿੱਤ ਦੀ ਕਾਮਨਾ ਕੀਤੀ।

ਬਿਡੇਨ ਨੇ ਸ਼ਨੀਵਾਰ ਨੂੰ ਟਵੀਟ ਕੀਤਾ, “ਅਮਰੀਕਾ ਅਤੇ ਦੁਨੀਆ ਭਰ ਵਿੱਚ ਹਿੰਦੂ ਤਿਉਹਾਰ ਨਵਰਾਤਰੀ ਦੀ ਸ਼ੁਰੂਆਤ ਦੇ ਮੌਕੇ ‘ਤੇ ਮੇਰੇ ਅਤੇ ਜਿਲ ਵਲੋਂ ਸਭ ਨੂੰ ਸ਼ੁੱਭਕਾਮਨਾਵਾਂ। ਚੰਗਿਆਈ ਦੀ ਇਰਕ ਵਾਰ ਫਿਰ ਬੁਰਾਈ ‘ਤੇ ਜਿੱਤ ਹੋਏ ਅਤੇ ਹਰੇਕ ਨੂੰ ਇੱਕ ਨਵੀਂ ਸ਼ੁਰੂਆਤ ਸ਼ੁਰੂ ਕਰਨ ਦਾ ਮੌਕਾ ਮਿਲੇ।

ਦੱਸ ਦਈਏ ਕਿ ਬਿਡੇਨ (77) ਅਮਰੀਕਾ ‘ਚ ਤਿੰਨ ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵਿਰੋਧੀ ਹੈ। ਓਬਾਮਾ ਦੇ ਪ੍ਰਸ਼ਾਸਨ ਵਿਚ ਸੰਯੁਕਤ ਰਾਜ ਦੇ ਸਾਬਕਾ ਉਪ ਰਾਸ਼ਟਰਪਤੀ ਹੋਣ ਦੇ ਕਰਕੇ ਬਿਡੇਨ, ਵ੍ਹਾਈਟ ਹਾਊਸ ਅਤੇ ਆਪਣੀ ਸਰਕਾਰੀ ਰਿਹਾਇਸ਼ ‘ਤੇ ਦੀਵਾਲੀ ਦੇ ਜਸ਼ਨਾਂ ਵਿਚ ਬਹੁਤ ਸਰਗਰਮ ਰਹਿੰਦੇ ਸੀ।

ਇਸ ਦੇ ਨਾਲ ਹੀ ਉਪਰਾਸ਼ਟਰਪਤੀਵ ਦੇ ਅਹੁਦੇ ਲਈ ਉਮੀਦਵਾਰ, ਭਾਰਤੀ ਮੂਲ ਦੀ ਸੈਨੇਟਰ ਕਮਲਾ ਹੈਰਿਸ ਨੇ ਵੀ ਟਵੀਟ ਕਰਕੇ ਨਵਰਾਤਰੀ ਲਈ ਭਾਰਤੀ ਕਮਿਊਨਿਟੀ ਨੂੰ ਵਧਾਈ ਦਿੱਤੀ ਹੈ। ਉਸਨੇ ਟਵੀਟ ਕੀਤਾ, “ਡਗਲਸ ਐਮਹੋਫ਼ ਅਤੇ ਮੇਰੇ ਵਲੋਂ ਹਿੰਦੂ ਅਮਰੀਕੀ ਦੋਸਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਵਰਾਤਰੀ ਦੀਆਂ ਬਹੁਤ ਸਾਰੀਆਂ ਵਧਾਈਆਂ! ਰੱਬ ਇਸ ਮੌਕੇ ਸਾਨੂੰ ਸਾਰਿਆਂ ਨੂੰ ਆਪਣੇ ਭਾਈਚਾਰਿਆਂ ਦਾ ਵਿਕਾਸ ਕਰ ਇੱਕ ਨਵਾਂ ਅਮਰੀਕਾ ਬਣਾਉਣ ਲਈ ਪ੍ਰੇਰਿਤ ਕਰੇ।

ਟੋਰਾਂਟੋ ਦੇ ਮੇਅਰ ਜੌਨ ਟੋਰੀ ਨੇ ਵੀ ਭਾਰਤੀ ਲੋਕਾਂ ਨੂੰ ਨਰਾਤਿਆਂ ਦੀਆਂ ਵਧਾਈਆਂ ਦਿੱਤੀਆਂ ।

Related News

U.S. ELECTION RESULTS : ਜੋ ਬਿਡੇਨ ਨੇ ਟਰੰਪ ਨੂੰ ਪਿੱਛੇ ਛੱਡਿਆ

Vivek Sharma

ਕਮਲਾ ਹੈਰਿਸ ਦੇ ਜਨਮਦਿਨ ‘ਤੇ ਜੋਅ ਬਿਡੇਨ ਦਾ ਵੱਡਾ ਐਲਾਨ

Vivek Sharma

ਪੀਲ ਰੀਜਨਲ ਪੁਲਿਸ ਨੇ ਮਿਸੀਸਾਗਾ ਕਾਰਜੈਕਿੰਗ ‘ਚ ਇੱਕ ਪੰਜਾਬੀ ਨੌਜਵਾਨ ਨੂੰ ਕੀਤਾ ਗ੍ਰਿਫਤਾਰ, ਦੋ ਸ਼ੱਕੀ ਵਿਅਕਤੀ ਫਰਾਰ

Rajneet Kaur

Leave a Comment