channel punjabi
Canada Frontline International News North America Uncategorized

ਨਸ਼ਾ ਤਸਕਰਾਂ ਖਿਲਾਫ ਪੁਲਿਸ ਦਾ ਵੱਡਾ ਐਕਸ਼ਨ

(ਸੰਕੇਤਕ ਤਸਵੀਰ)

ਪੁਲਿਸ ਨੇ ਲੱਖਾਂ ਡਾਲਰ ਕੀਮਤ ਦਾ ਨਸ਼ਾ ਕੀਤਾ ਬਰਾਮਦ

ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਉਂਟਾਰੀਓ : ਉਂਟਾਰੀਓ ਦੀ ਪ੍ਰੋਵਿੰਸ਼ੀਅਲ ਪੁਲਿਸ ਨੇ ਬਰੈਂਪਟਨ ਦੇ ਕੁਝ ਵਿਅਕਤੀ ਨੂੰ ਲੱਖਾਂ ਡਾਲਰ ਦਾ ਨਸ਼ਾ ਰੱਖਣ ਅਤੇ ਨਸ਼ਾ ਵੇਚਣ ਦੇ ਦੋਸ਼ਾਂ ਅਧੀਨ ਗ੍ਰਿਫ਼ਤਾਰ ਕੀਤਾ ਹੈ। ਨਸ਼ਾ ਵੇਚਣ ਦੇ ਅਧੀਨ ਪੁਲਿਸ ਨੇ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ ਅਤੇ ਨਸ਼ਾ ਵੀ ਬਰਾਮਦ ਕੀਤਾ ਹੈ । ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਪੁਲਿਸ ਨੇ ਇਹਨਾਂ ਕੋਲੋਂ ਕਰੀਬ 16 ਲੱਖ ਡਾਲਰ ਦਾ ਤੰਮਾਕੂ ਬਰਾਮਦ ਕੀਤਾ ਹੈ। ਪੁਲਿਸ ਨੇ ਇਹ ਤੰਬਾਕੂ ਡ੍ਰਾਇਡਨ ਤੋਂ ਬਰਾਮਦ ਕੀਤਾ ਹੈ। ਪੁਲਿਸ ਨੇ ਇਸ ਸਬੰਧ ਵਿਚ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ।

ਦੱਸਿਆ ਜਾ ਰਿਹਾ ਹੈ ਕਿ 5 ਜੁਲਾਈ ਨੂੰ ਐਤਵਾਰ ਵਾਲੇ ਦਿਨ ਸਾਇਡਵਰਥ ਟਾਉਨਸ਼ਿਪ ਵਿੱਚ, ਡ੍ਰਾਇਡਨ ਤੋਂ ਬਿਲਕੁਲ ਪੂਰਬ ਵਿੱਚ ਵਾਹਨਾਂ ਦਾ ਇੱਕ ਜੋੜਾ ਰੋਕਿਆ ਗਿਆ. ਦੋਵਾਂ ਵਾਹਨਾਂ ਦੀ ਚੈਕਿੰਗ ਦੌਰਾਨ ਚਾਲੇ ਪੁਲਿਸ ਨੇ ਨਾਜਾਇਜ਼ ਸਿਗਰੇਟ ਦੇ 386 ਕੇਸ ਦਰਜ ਕੀਤੇ। ਇਸ ਮਾਮਲੇ ਅਧੀਨ ਬਰੈਂਪਟਨ ਦੇ 27 ਸਾਲਾ ਸੋਹਨ ਸਿੰਘ ‘ਤੇ ਤੰਬਾਕੂ ਦੀ ਰੋਕਥਾਮ ਦਾ ਦੋਸ਼ ਲਗਾਇਆ ਗਿਆ। ਵਿਨੀਪੈਗ ਦੇ ਤਿੰਨ ਲੋਕਾਂ, 40 ਸਾਲਾ ਕਾਜ਼ੀ ਇਸਲਾਮ, 23 ਸਾਲਾ ਨਫੀਸ ਖਾਨ ਅਤੇ 33 ਸਾਲਾ ਕਬੀਰ ਜ਼ਮਾਨ ‘ਤੇ ਵੀ ਉਸੇ ਅਪਰਾਧ ਦਾ ਦੋਸ਼ ਲਗਾਇਆ ਗਿਆ ।
ਉਨ੍ਹਾਂ ਸਾਰਿਆਂ ਖ਼ਿਲਾਫ਼ ਪੁਲੀਸ ਨੇ ਤੰਬਾਕੂ ਰੱਖਣ ਦਾ ਮਾਮਲਾ ਦਰਜ ਕੀਤਾ ਹੈ ਅਤੇ ਹੋਰ ਧਾਰਾਵਾਂ ਲਾਈਆਂ ਨੇ। ਫਿਲਹਾਲ ਪੁਲਿਸ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ । ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਮੁਹਿੰਮ ਚਲਾਈ ਹੋਈ ਹੈ । ਇਸ ਮੁਹਿੰਮ ਅਧੀਨ ਪੁਲਿਸ ਨੂੰ ਆਮ ਲੋਕਾਂ ਦਾ ਚੰਗਾ ਸਹਿਯੋਗ ਮਿਲਿਆ ਹੈ।

Related News

ਵ੍ਹਾਈਟ ਰਾਕ ਲਾਂਗ ਟਰਮ ਕੇਅਰ ਹੋਮ ‘ਚ ਸ਼ਨੀਵਾਰ ਨੂੰ 23 ਵਸਨੀਕਾਂ ਅਤੇ 16 ਸਟਾਫ ਦੀ ਕੋਵਿਡ 19 ਰਿਪੋਰਟ ਆਈ ਪਾਜ਼ੀਟਿਵ

Rajneet Kaur

ਲਓ, ਆ ਗਈ Canada ਤੋਂ ਵੱਡੀ ਖ਼ਬਰ, 2 ਨੰਬਰ ਦਾ ਕੰਮ ਜੋਰਾਂ ‘ਤੇ, ਔਰਤਾਂ ਨਾਲ ਵਾਪਰੀ ਘਟਨਾ ਨੇ ਹਿਲਾਈ ਦੁਨੀਆ

Rajneet Kaur

ਕੋਰੋਨਾ ਦੀ ਮਾਰ : ਐਸ਼ਵਰਿਆ ਰਾਏ ਬੱਚਨ ਅਤੇ ਅਰਾਧਿਆ ਵੀ ਨਾਨਾਵਤੀ ਹਸਪਤਾਲ ਦਾਖ਼ਲ

Vivek Sharma

Leave a Comment