channel punjabi
Canada International News North America

ਬਰੈਂਪਟਨ ‘ਚ ਇੱਕ ਗੈਰਾਜ ਵਿੱਚ 56 ਸਾਲਾ ਮਹਿਲਾ ਦੀ ਮਿਲੀ ਲਾਸ਼

ਬਰੈਂਪਟਨ  : ਬਰੈਂਪਟਨ ਵਿੱਚ ਇੱਕ ਗੈਰਾਜ ਵਿੱਚ 56 ਸਾਲਾ ਮਹਿਲਾ ਦੀ ਲਾਸ਼ ਮਿਲੀ। ਉਸ ਦੇ ਸ਼ਰੀਰ ਉੱਤੇ ਜ਼ਖ਼ਮਾਂ ਦੇ ਸਾਫ ਨਿਸ਼ਾਨ ਮੌਜੂਦ ਸਨ।

ਪੀਲ ਪੈਰਾਮੈਡਿਕਸ ਨੂੰ ਸ਼ਾਮੀਂ 7:00 ਵਜੇ ਟ੍ਰਿਲੀਨ ਬੋਲੀਵੀਆਰਡ ਤੇ ਲਿੰਸਟੌਕ ਰੋਡ ਉੱਤੇ ਸਥਿਤ ਘਰ ਵਿੱਚ ਬੁਲਾਇਆ ਗਿਆ। ਮਹਿਲਾ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ।

ਪਰ ਕੁੱਝ ਸਮੇਂ ਬਾਅਦ ਹੀ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਕਾਂਸਟੇਬਲ ਸਾਰਾਹ ਪੈਟਨ ਦਾ ਕਹਿਣਾ ਹੈ ਕਿ ਜਾਂਚਕਾਰ ਇਸ ਨੂੰ ਹਾਲ ਦੀ ਘੜੀ ਸ਼ੱਕੀ ਮਾਮਲਾ ਮੰਨ ਕੇ ਚੱਲ ਰਹੇ ਹਨ।

ਪੈਟਨ ਨੇ ਆਖਿਆ ਕਿ ਅਜੇ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਮਹਿਲਾ ਨੂੰ ਸੱਟਾਂ ਕਿਸ ਤਰ੍ਹਾਂ ਲੱਗੀਆਂ। ਸੰਭਾਵੀ ਜਾਣਕਾਰੀ ਵਾਲੇ ਕਿਸੇ ਵਿਅਕਤੀ ਨੂੰ 21 ਡਵੀਜ਼ਨ ਵਿਖੇ ਸੀਬੀਆਈ ਨੂੰ ਕਾਲ ਕਰਨ ਲਈ ਕਿਹਾ ਗਿਆ ਹੈ।

Related News

ਰਾਸ਼ਟਰਪਤੀ ਚੋਣ : ਬਿਡੇਨ ਨੂੰ ਹੁਣ ਸੇਵਾਮੁਕਤ ਕਰ ਦੇਣ ਦਾ ਸਮਾਂ ਆ ਗਿਆ ਹੈ : ਡੋਨਾਲਡ ਟਰੰਪ

Vivek Sharma

ਬੀ.ਸੀ ‘ਚ ਕੋਵਿਡ 19 ਦੇ 131 ਨਵੇਂ ਕੇਸਾਂ ਦੀ ਪੁਸ਼ਟੀ

Rajneet Kaur

Leave a Comment