channel punjabi
International News North America

WHO ਦੇ ਡਾਇਰੈਕਟਰ ਜਨਰਲ ਟੈਡਰੋਸ ਐਡਨੌਮ ਗੈਬਰੀਸਸ ਨੇ ਦੁਨੀਆਂ ਨੂੰ ਕੋਰੋਨਾ ਵਾਇਰਸ ਤੋਂ ਸੁਚੇਤ ਰਹਿਣ ਦੀ ਦਿੱਤੀ ਚਿਤਾਵਨੀ

ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੈਡਰੋਸ ਐਡਨੌਮ ਗੈਬਰੀਸਸ ਨੇ ਦੁਨੀਆਂ ਨੂੰ ਕੋਰੋਨਾ ਵਾਇਰਸ ਤੋਂ ਸੁਚੇਤ ਰਹਿਣ ਦੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿਚ ਹੁਣ ਤੱਕ ਕੋਵਿਡ-19 ਰੋਕੂ ਟੀਕਿਆਂ ਦੀਆਂ 78 ਕਰੋੜ ਤੋਂ ਜ਼ਿਆਦਾ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ ਪਰ ਮਹਾਮਾਰੀ ਦਾ ਅੰਤ ਅਜੇ ਵੀ ਕਾਫ਼ੀ ਦੂਰ ਹੈ। ਚੀਨ ਦੇ ਵੁਹਾਨ ਸ਼ਹਿਰ ਵਿਚ ਦਸੰਬਰ 2019 ਵਿਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਹੁਣ ਤੱਕ ਦੁਨੀਆ ਭਰ ਵਿਚ 13,65,00,400 ਲੋਕ ਇਸ ਦੀ ਲਪੇਟ ਵਿਚ ਆ ਚੁੱਕੇ ਹਨ। ਇਨ੍ਹਾਂ ਵਿਚ 29,44,500 ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਨੇ ਮਾਸਕ ਪਹਿਨਣ, ਸਮਾਜਿਕ ਦੂਰੀ ਦੀ ਪਾਲਣਾ ਕਰਨ, ਟੈਸਟ ਕਰਵਾਉਣ ਤੇ ਆਈਸੋਲੇਟ ਰਹਿਣ ਲਈ ਜਨਤਕ ਸਿਹਤ ਉਪਾਵਾਂ ਉੱਤੇ ਮੁੜ ਜ਼ੋਰ ਦਿੱਤਾ।

ਟੈਡਰੋਸ ਨੇ ਕਿਹਾ ਕਿ ਟੀਕਾ ਲਗਾਉਣ ਤੋਂ ਬਾਅਦ ਲਾਪ੍ਰਵਾਹੀ ਨਾ ਵਰਤੋ। ਹਰ ਹਫ਼ਤੇ ਹਰ ਦਿਨ ਸਾਵਧਾਨੀ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆ ਭਰ ਵਿਚ ਜਨਵਰੀ ਅਤੇ ਫਰਵਰੀ ਵਿਚ ਲਗਾਤਾਰ 6 ਹਫ਼ਤਿਆਂ ਤੱਕ ਕੋਰੋਨਾ ਦੇ ਮਾਮਲਿਆਂ ਵਿਚ ਕਮੀ ਦੇਖੀ ਗਈ। ਹੁਣ ਅਸੀਂ ਲਗਾਤਾਰ 7 ਹਫ਼ਤਿਆਂ ਤੋਂ ਮਾਮਲਿਆਂ ਵਿਚ ਵਾਧਾ ਦੇਖ ਰਹੇ ਹਾਂ ਅਤੇ ਚਾਰ ਹਫ਼ਤਿਆਂ ਤੋਂ ਮੌਤ ਦੇ ਮਾਮਲਿਆਂ ਵਿਚ ਇਜਾਫਾ ਹੋ ਰਿਹਾ ਹੈ। ਪਿਛਲੇ ਹਫ਼ਤੇ, ਇਕ ਹਫ਼ਤੇ ਵਿਚ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ। ਉਸ ਤੋਂ ਪਹਿਲਾਂ 3 ਵਾਰ ਉਸ ਤੋਂ ਜ਼ਿਆਦਾ ਮਾਮਲੇ ਆਏ ਹਨ। ਏਸ਼ੀਆ ਅਤੇ ਪੱਛਮੀ ਏਸ਼ੀਆ ਦੇ ਕਈ ਦੇਸ਼ਾਂ ਵਿਚ ਮਾਮਲਿਆਂ ਵਿਚ ਭਾਰੀ ਵਾਧਾ ਦੇਖਣ ਨੂੰ ਮਿਲਿਆ ਹੈ। ਡਬਲਯੂ.ਐਚ.ਓ. ਮੁਖੀ ਨੇ ਚਿਤਾਵਨੀ ਦਿੱਤੀ ਹੈ ਕਿ ਮਹਾਮਾਰੀ ਦਾ ਅੰਤ ਦੂਰ ਹੈ ਪਰ ਦੁਨੀਆ ਕੋਲ ਆਸ਼ਾਵਾਦੀ ਹੋਣ ਦੇ ਕਈ ਕਾਰਨ ਹਨ।

Related News

ਭਾਰਤੀ ਮੂਲ ਦੀ ਕਮਲਾ ਹੈਰਿਸ ਬਣੀ ਉਪ-ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰ, ਭਾਰਤੀ ਅਮਰੀਕੀ ਭਾਈਚਾਰੇ ਨੇ ਪ੍ਰਗਟਾਈ ਖੁਸ਼ੀ

Rajneet Kaur

ਓਂਟਾਰੀਓ ਵਿੱਚ ਜਲਦੀ ਹੀ ਉਪਲਬਧ ਹੋਵੇਗੀ ਫਾਈਜ਼ਰ ਕੰਪਨੀ ਦੀ ਵੈਕਸੀਨ

Vivek Sharma

2021 ‘ਚ ਟੋਰਾਂਟੋ ਪੁਲਿਸ ਬਜਟ ‘ਚ ਕਟੌਤੀ ਕਰਨ ਦੇ ਮਤੇ ਖ਼ਿਲਾਫ ਹੋਈ ਵੋਟਿੰਗ

team punjabi

Leave a Comment