channel punjabi
Canada International News North America

ਵੈਨਕੂਵਰ: ਸੂਬਾ ਓਵਰਡੋਜ਼ ਜਾਗਰੂਕਤਾ ਦਿਵਸ ਮੌਕੇ ‘ਤੇ ਜਾਮਨੀ ਰੋਸ਼ਨੀ ਨਾਲ ਰੰਗਿਆ ਆਇਆ ਨਜ਼ਰ

ਵੈਨਕੂਵਰ : ਵੈਨਕੂਵਰ ਤੇ ਇਸਦੇ ਹੋਰ ਹਿੱਸੇ ਕੋਮਾਂਤਰੀ ਓਵਰਡੋਜ਼ ਜਾਗਰੁਕਤਾ ਦਿਵਸ ਦੇ ਮਨਾਉਣ ਲਈ ਪਰਪਲ ਯਾਨੀ ਜਾਮੁਨੀ ਰੰਗ ਦੇ ਨਜ਼ਰ ਆ ਰਹੇ ਹਨ। ਵੈਨਕੂਵਰ ਬੀ.ਸੀ ਪਲੇਸ ਤੇ ਜਾਮਨੀ ਲਾਈਟਾਂ ਚਮਕਣ ਵਾਲੀਆਂ ਹਨ। ਜਦੋਂਕਿ  ਬੀ.ਸੀ ਦੇ ਹੋਰ ਹਿਸੇ ਜਿਵੇਂ ਰਸਤੇ , ਇਮਾਰਤਾਂ ,ਯਾਦਗਾਰੀ ਬਗੀਚਿਆਂ ‘ਚ ਜਾਗਰੁਕਤਾ ਮੁਹਿੰਮ ਦੇ ਨਾਲ ਵਰਚੂਅਲ ਕੈਂਡਲ ਲਾਈਟ ਹੋਵੇਗੀ।

ਸੋਸ਼ਲ ਮੀਡੀਆ ਦੀਆਂ ਤਰੱਕੀਆਂ ਤੇ ਸਲਾਨਾ ਮੌਮਜ਼ (annual Moms)  ਨੁਕਸਾਨ ਦੀ ਪਰਪਲ ਰਿਬਨ ਦੀ ਮੁਹਿੰਮ ਨੂੰ ਰੋਕਦੀਆਂ ਹਨ। ਈਸਟ ਹੇਸਟਿੰਗਜ਼ ਦੇ 100 ਬਲਾਕ ਨੂੰ ਨਸ਼ਿਆਂ ਦੇ ਸੰਕਟ ਪ੍ਰਤੀ ਜਾਗਰੁਕਤਾ ਪੈਦਾ ਕਰਨ ਲਈ ਰੋਸ ਪ੍ਰਦਰਸ਼ਨ ਤੇ ਬਲਾਕ ਪਾਰਟੀ ਲਈ ਵੀ ਬੰਦ ਕਰ ਦਿਤਾ ਗਿਆ ਹੈ। ਜਿਸਦੀ ਜਾਂਚ ਸਾਈਟ ਤੇ ਉਪਲਬਧ ਹੈ। ਮਾਨਸਿਕ ਸਿਹਤ ਤੇ ਨਸ਼ਾ ਮੰਤਰੀ ਜੂਡੀ ਡੇਰਸੀ ਦਾ ਕਹਿਣਾ ਹੈ ਕਿ ਅਸੀ ਵਿਸ਼ਵ ਭਰ ‘ਚ ਇਕਠੇ ਹੋ ਕੇ ਓਵਰਡੋਜ਼ ਬਾਰੇ ਜਾਗਰੁਕਤਾ  ਪੈਦਾ ਕਰਨ,ਪਦਾਰਥਾਂ ਦੀ ਵਰਤੋਂ ਬਾਰੇ ਲਗ ਰਹੇ ਕਲੰਕ ਨੂੰ ਘਟਾਉਣ ਵਿਚ ਮਦਦ ਕਰਦੇ ਹਾਂ ਤੇ ਇਸ ਭਿਆਨਕ ਸੰਕਟ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ। ਉਨਾਂ ਕਿਹਾ ਕਿ ਇਹ ਉਨਾਂ ਅਜੀਜਾਂ ਨੂੰ ਯਾਦ ਕਰਨ ਦਾ ਦਿਨ ਹੈ ਜੋ ਇਸ ਸੰਕਟ ਵਿਚ ਦੂਰ ਹੋ ਗਏ ਹਨ। ਹਰ ਉਹ ਵਿਅਕਤੀ ਜਿਸਦੀ ਮੌਤ ਹੋਈ ਹੈ ਉਹ ਕਿਸੇ ਦੀ ਜ਼ਿੰਦਗੀ ਦਾ ਚਾਣਨ ਸੀ, ਤੇ ਉਨਾਂ ਦੀ ਗੈਰ ਹਾਜ਼ਰੀ ਨੇ ਇੱਕ ਬਹੁਤ ਵੱਡਾ ਹਿਸਾ ਵਿਅਰਥ ਛੱਡ ਦਿਤਾ।

ਜੁਲਾਈ ਵਿੱਚ ਬੀ.ਸੀ ਨੇ ਇਸ ਮਹੀਨੇ ਦਾ ਤੀਜਾ ਹਿਸਾ ਦਰਜ ਕੀਤਾ ਜਦੋਂ 170 ਮੌਤਾਂ ਰਿਕਾਰਡ ਹੋਈਆਂ ਜੂਨ ਦੇ 177 ਹੋਈਆਂ ਸਨ । ਡੇਰਸੀ ਨੇ ਕਿਹਾ ਕਿ ਹੁਣ ਸਾਨੂੰ ਪਹਿਲਾਂ ਨਾਲੋਂ ਜਿਆਦਾ ਹਿੰਮਤ ਤੇ ਵਚਨਬਧਤਾ ਨਾਲ ਅਗੇ ਵਧਣ ਦੀ ਲੋੜ ਹੈ ਤਾਂ ਜੋ ਅਗਲੀਆਂ ਮੌਤਾਂ ਨੂੰ ਰੋਕਿਆ ਜਾ ਸਕੇ। ਕੋਵਿਡ 19 ਤੋਂ ਪਹਿਲਾਂ ਬੀ.ਸੀ ਵਿੱਚ ਓਵਰਡੋਜ਼ ਨਾਲ ਹੋਈਆਂ ਮੌਤਾਂ ਦੀ ਗਿਣਤੀ 2012 ਤੋਂ ਬਾਅਦ ਪਹਿਲੀ ਵਾਰ ਨਿੱਚੇ ਆਈ ਸੀ।

ਡੇਰਸੀ ਨੇ ਇਸ ਮੌਕੇ ਨੈ-ਲੌਜ਼ੋਨ (naloxone ) ਦੇ ਪ੍ਰਬੰਧ ਲਈ ਸਿਖਲਾਈ ਪ੍ਰਾਪਤ ਕਰਨ ਵਾਲੇ ਲੋਕਾਂ ਦਾ ਧੰਨਵਾਦ ਕੀਤਾ, ਨਾਲ ਹੀ ਉਨਾਂ ਸਾਰਿਆਂ ਦਾ ਜੋ ਓਵਰਡੋਜ਼ ਨੂੰ ਘਟਾਉਣ ਤੇ ਜਾਨਾਂ ਬਚਾਉਣ ਲਈ ਕੰਮ ਕਰਦੇ ਹਨ। ਕੋਮਾਂਤਰੀ ਓਵਰਡੋਜ਼ ਜਾਗਰੂਕਤਾ ਵਾਲਾ ਦਿਨ ਇਹ ਉਹ ਦਿਨ ਹੈ ਜਦੋਂ ਅਸੀ ਬੁਲੰਦ ਅਵਾਜ਼ ਵਿਚ ਕਹਿੰਦੇ ਹਾਂ ਨਸ਼ਾ ਕੋਈ ਨੈਤਿਕ ਅਸਫਲਤਾ ਨਹੀਂ ਹੈ। ਇਹ ਸਿਹਤ ਨਾਲ ਜੁੜਿਆ ਮੁਦਾ ਹੈ ਜਿਸਨੂੰ ਹੋਰ ਮੁਦਿਆਂ ਵਾਂਗ ਵਿਚਾਰਿਆ ਜਾਣਾ ਜ਼ਰੂਰੀ ਹੈ।

 

 

Related News

ਆਕਸਫੋਰਡ-ਐਸਟ੍ਰਾਜ਼ੈਨੇਕਾ ਵੈਕਸੀਨ ਦੇ ਟੀਕਾਕਰਣ ਤੋਂ ਬਾਅਦ ਖੂਨ ਦੇ ਜੰਮਣ ਦੀ ਸ਼ਿਕਾਇਤ, ਕੈਨੇਡਾ ਵਿੱਚ ਵਰਤੋਂ ਉੱਤੇ ਰੋਕ ਲਾਉਣ ਦਾ ਕੋਈ ਇਰਾਦਾ ਨਹੀਂ

Rajneet Kaur

BIG NEWS : ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵੱਲੋਂ ਸ਼ਰਧਾਲੂਆਂ ਨੂੰ ਵੱਡਾ ਤੋਹਫਾ

Vivek Sharma

ਸਸਕੈਚਵਨ ਸੂਬਾਈ ਸਰਕਾਰ ਨੇ ਸਸਕੈਟੂਨ ਟ੍ਰਾਈਬਲ ਕੌਂਸਲ ਨਾਲ ਪਾਇਲਟ ਪ੍ਰਾਜੈਕਟ ਨੂੰ ਵਾਧੂ ਫੰਡਿੰਗ ਨਾਲ ਵਧਾਇਆ

Rajneet Kaur

Leave a Comment