channel punjabi
International News

BIG NEWS : ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵੱਲੋਂ ਸ਼ਰਧਾਲੂਆਂ ਨੂੰ ਵੱਡਾ ਤੋਹਫਾ

ਲਾਹੌਰ: ਦੁਨੀਆ ਭਰ ਦੇ ਸਿੱਖ ਸ਼ਰਧਾਲੂਆਂ ਅਤੇ ਸ੍ਰੀ ਗੁਰੂ ਨਾਨਕ ਨਾਮ ਲੇਵਾ ਸੰਗਤ ਲਈ ਇੱਕ ਚੰਗੀ ਖ਼ਬਰ ਹੈ। ਸ਼ੁੱਕਰਵਾਰ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਅਧਿਕਾਰਤ ਵੈਬਸਾਈਟ ਲਾਂਚ ਕੀਤੀ ਗਈ ਹੈ, ਜੋ ਕਿ ਵਿਸ਼ਵ ਭਰ ਦੇ ਸਿੱਖਾਂ ਲਈ ਇਕ ਵੱਡਾ ਤੋਹਫ਼ਾ ਹੈ। ਇਸ ਸਬੰਧ ਵਿਚ ਕਰਵਾਏ ਗਏ ਵਿਸ਼ੇਸ਼ ਪ੍ਰੋਗਰਾਮ ਦੌਰਾਨ ਧਾਰਮਿਕ ਮਾਮਲਿਆਂ ਦੇ ਮੰਤਰੀ ਪੀਰ ਨੂਰੂਲ ਹਕ ਕਾਦਰੀ ਮੁੱਖ ਮਹਿਮਾਨ ਸਨ । ਪਾਕਿਸਤਾਨ ਵਿਚ ਵੱਸਦੇ ਸਿੱਖ ਭਾਈਚਾਰੇ ਨੇ ਸਰਕਾਰ ਦੇ ਇਸ ਉਪਰਾਲੇ ਨੂੰ ਕੁਝ ਦੀ ਸ਼ਲਾਘਾਯੋਗ ਕਦਮ ਆਖਿਆ। ਇਸ ਦੌਰਾਨ ਪਾਕਿਸਤਾਨ ਵਿੱਚ ਸਿੱਖ ਗੁਰਦੁਆਰਿਆਂ ਅਤੇ ਵਿਰਾਸਤ ਬਾਰੇ ਇੱਕ ਕਿਤਾਬ ਵੀ ਲਾਂਚ ਕੀਤੀ ਗਈ ਹੈ।

ਧਾਰਮਿਕ ਮਾਮਲਿਆਂ ਦੇ ਮੰਤਰੀ ਪੀਰ ਨੂਰੂਲ ਹਕ ਕਾਦਰੀ ਨੇ ਕਿਹਾ ਹੈ ਕਿ ਪਾਕਿਸਤਾਨ ਧਾਰਮਿਕ ਆਜ਼ਾਦੀ ਦੇ ਸੰਬੰਧ ਵਿੱਚ ਹਮੇਸ਼ਾ ਨਰਮੀ ਵਾਲਾ ਰੁਖ਼ ਰੱਖਦਾ ਹੈ । ਉਨ੍ਹਾਂ ਕਿਹਾ ਕਿ ਇਹ ਕਿਸੇ ਹੋਰ ਦੇਸ਼ ਵਿੱਚ ਨਹੀਂ ਵੇਖਿਆ ਜਾਂਦਾ, ਇੱਕ ਮੰਦਰ ਅਤੇ ਗੁਰਦੁਆਰੇ ਦੀ ਸਥਾਪਨਾ ਪਾਕਿਸਤਾਨ ਦੇ ਵਿਚਾਰਧਾਰਕ ਅਧਾਰ ਲਈ ਖ਼ਤਰਾ ਨਹੀਂ ਹੈ।

ਸਮਾਗਮ ਦੌਰਾਨ ਖ਼ਾਸ ਗੱਲ ਇਹ ਰਹੀ ਕਿ ਸੁਆਗਤੀ ਬੈਨਰ ‘ਤੇ ਅੰਗਰੇਜ਼ੀ ਭਾਸ਼ਾ ਦੇ ਨਾਲ-ਨਾਲ ਪੰਜਾਬੀ ਭਾਸ਼ਾ ਦਾ ਪ੍ਰਯੋਗ ਕੀਤਾ ਗਿਆ ।

ਦੱਸਣਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਸਰਕਾਰ ਦਰਮਿਆਨ ਸਹਿਮਤੀ ਤੋਂ ਬਾਅਦ ਬੀਤੇ ਸਾਲ 9 ਨਵੰਬਰ 2019 ਨੂੰ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਦੁਨੀਆ ਭਰ ਦੀ ਸੰਗਤ ਲਈ ਖੋਲ੍ਹਿਆ ਗਿਆ । ਲਾਂਘਾ ਖੁੱਲ੍ਹਣ ਦੇ ਕਰੀਬ 10 ਮਹੀਨੇ ਬਾਅਦ ਹੁਣ ਸ੍ਰੀ ਕਰਤਾਰਪੁਰ ਸਾਹਿਬ ਦੀ ਵੈਬਸਾਈਟ ਦਾ ਸ਼ੁਰੂ ਕੀਤੇ ਜਾਣਾ ਸਿੱਖ ਸੰਗਤ ਲਈ ਕਿਸੇ ਵੱਡੇ ਤੋਹਫੇ ਤੋਂ ਘੱਟ ਨਹੀਂ ।

Related News

ਰਾਸਟਰਪਤੀ ਅਹੁਦਾ ਛੱਡਣ ਤੋਂ ਪਹਿਲਾਂ ਹੀ ਵਧੀਆਂ ਟਰੰਪ ਦੀਆਂ ਮੁਸ਼ਕਲਾਂ, ਟੈਕਸ ਘੁਟਾਲਾ ਮਾਮਲੇ ‘ਚ ਜਾਂਚ ਹੋਈ ਸ਼ੁਰੂ

Vivek Sharma

ਬਰੈਂਪਟਨ ਪੁਲਿਸ ਨੇ ਡਾਕਾ ਮਾਰਨ ਅਤੇ ਕਾਰ ਜੈਕਿੰਗ ਦੇ ਮਾਮਲੇ ਵਿੱਚ ਪੰਜ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

Rajneet Kaur

ਕੈਨੇਡਾ ਵੀ ਆਸਟ੍ਰੇਲੀਆ ਦੀ ਰਾਹ ‘ਤੇ, ਜਲਦੀ ਹੀ ਆਵੇਗਾ ਨਵਾਂ ਕਾਨੂੰਨ, ਖ਼ਬਰ ਸਮੱਗਰੀ ਲਈ ਕਰਨਾ ਹੋਵੇਗਾ ਭੁਗਤਾਨ

Vivek Sharma

Leave a Comment