Channel Punjabi
International News USA

USA CORONA RELIEF BILL: ਅਮਰੀਕੀ ਸੰਸਦ ਨੇ ਪਾਸ ਕੀਤਾ ਕੋਰੋਨਾ ਰਾਹਤ ਬਿੱਲ, ਹਰ ਅਮਰੀਕੀ ਨਾਗਰਿਕ ਨੂੰ 1400 ਡਾਲਰ ਮਿਲਣ ਦਾ ਰਾਹ ਹੋਇਆ ਸਾਫ਼

ਵਾਸ਼ਿੰਗਟਨ : ਕਈ ਹਫ਼ਤਿਆਂ ਦੀ ਵਿਚਾਰ ਚਰਚਾ ਤੋਂ ਬਾਅਦ ਆਖ਼ਰਕਾਰ ਅਮਰੀਕਾ ਦੇ ਨਾਗਰਿਕਾਂ ਨੂੰ ਰਾਹਤ ਸਹਾਇਤਾ ਮਿਲਣ ਦਾ ਰਾਹ ਪੱਧਰਾ ਹੋ ਗਿਆ ਹੈ । ਅਮਰੀਕਾ ਦੇ Joe Biden ਪ੍ਰਸ਼ਾਸਨ ਨੇ ਮਹੱਤਵਪੂਰਣ ਕੋਰੋਨਾ ਰਾਹਤ ਬਿੱਲ ਨੂੰ ਸੰਸਦ ਵਿਚ ਪਾਸ ਕਰ ਦਿੱਤਾ ਹੈ। ਬੁੱਧਵਾਰ ਨੂੰ ਸੰਸਦ ਨੇ ਸਾਂਝੇ ਇਜਲਾਸ ਵਿਚ 1.9 ਖਰਬ ਦੇ ਇਸ ਬਿੱਲ ਨੂੰ ਪਾਸ ਕੀਤਾ ਗਿਆ। ਬਿੱਲ ਦੇ ਪਾਸ ਹੋਣ ਨਾਲ ਅਮਰੀਕਾ ਦੇ ਰਾਸ਼ਟਰਪਤੀ Joe Biden ਨੇ ਇਸ ਸਬੰਧ ਵਿਚ ਟਵੀਟ ਵੀ ਕੀਤਾ।

ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਕੋਰੋਨਾ ਰਾਹਤ ਬਿਲ ਪਾਸ ਹੋਣ ਤੋਂ ਬਾਅਦ ਮਿਲਣ ਵਾਲੀ ਰਾਹਤ ਬਾਰੇ ਵਿਸਥਾਰ ਪੂਰਬਕ ਜਾਣਕਾਰੀ ਦਿੰਦੇ ਹੋਏ ਟਵੀਟ ਕੀਤਾ।


ਹੁਣ ਇਸ ਕੋਰੋਨਾ ਰਾਹਤ ਬਿੱਲ ਦੇ ਸੰਸਦ ਦੇ ਦੋਵਾਂ ਸਦਨਾਂ ਦੇ ਸਾਂਝੇ ਇਜਲਾਸ ਵਿਚ ਪਾਸ ਹੋਣ ਪਿੱਛੋਂ ਆਮ ਅਮਰੀਕੀਆਂ ਦੀ ਮਦਦ ਦਾ ਰਸਤਾ ਸਾਫ਼ ਹੋ ਗਿਆ ਹੈ। ਇਸ ਅਨੁਸਾਰ ਹਰ ਅਮਰੀਕੀ ਨੂੰ 1,400 ਡਾਲਰ (ਕਰੀਬ ਇਕ ਲੱਖ ਰੁਪਏ) ਦੀ ਸਿੱਧੀ ਮਦਦ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸੰਘੀ ਬੇਰੁਜ਼ਗਾਰੀ ਭੱਤੇ ਤਹਿਤ ਸਤੰਬਰ ਤੋਂ 300 ਡਾਲਰ (ਕਰੀਬ 22 ਹਜ਼ਾਰ ਰੁਪਏ) ਹਰ ਹਫ਼ਤੇ ਮਦਦ ਦਿੱਤੀ ਜਾਵੇਗੀ। ਸੰਸਦ ਦੀ ਸਪੀਕਰ ਨੈਂਸੀ ਪੇਲੋਸੀ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਕਰੋੜਾਂ ਅਮਰੀਕੀਆਂ ਨੂੰ ਮਹਾਮਾਰੀ ਕਾਰਨ ਆਈਆਂ ਮੁਸ਼ਕਲਾਂ ਤੋਂ ਕੁਝ ਰਾਹਤ ਮਿਲੇਗੀ। ਇਸ ਬਿੱਲ ਤੋਂ ਡੈਮੋਕ੍ਰੇਟ ਨੂੰ ਬੜੀ ਉਮੀਦ ਹੈ। ਚੋਣ ਵਿਚ ਲੋਕਾਂ ਨੂੰ ਮਦਦ ਕਰਨ ਦੇ ਵਾਅਦੇ ਪੂਰਾ ਕਰਨ ਦੇ ਰੂਪ ਵਿਚ ਵੀ ਇਸ ਨੂੰ ਦੇਖਿਆ ਜਾ ਰਿਹਾ ਹੈ। ਇਸ ਦੇ ਮਾਧਿਅਮ ਰਾਹੀਂ ਕੋਰੋਨਾ ਮਹਾਮਾਰੀ ਤੋਂ ਪੀੜਤ ਸਾਰੇ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ ।

Related News

ਕਿਸਾਨ ਅੰਦੋਲਨ: ਕਿਸਾਨਾਂ ਨੂੰ ਹਟਾਉਣ ’ਤੇ ਸੁਣਵਾਈ ਦੌਰਾਨ SC ਨੇ ਨੋਟਿਸ ਜਾਰੀ ਕਰਕੇ ਦਿੱਤਾ ਵੱਡਾ ਸੁਝਾਅ, ਸਹਿਮਤੀ ਨਾਲ ਸੁਲਝਾਓ ਮਸਲਾ

Vivek Sharma

ਦਿੱਲੀ ’ਚ ਕੋਰੋਨਾ ਦਾ ਕਹਿਰ ਜਾਰੀ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਮੁਲਤਵੀ

Vivek Sharma

ਰਾਸ਼ਟਰਪਤੀ ਟਰੰਪ ਨੇ ਭਾਰਤੀ ਸਾਫਟਵੇਅਰ ਇੰਜੀਨੀਅਰ ਨੂੰ ਦਿੱਤੀ ਅਮਰੀਕਾ ਦੀ ਨਾਗਰਿਕਤਾ

Vivek Sharma

Leave a Comment

[et_bloom_inline optin_id="optin_3"]