channel punjabi
Canada International News North America

ਉੱਤਰ ਪੂਰਬੀ ਕੈਲਗਰੀ ‘ਚ ‘ਨਿਸ਼ਾਨਾਬੰਦ ਗੋਲੀਬਾਰੀ’ ਦੇ ਪੀੜਿਤਾਂ ਦੀ ਹੋਈ ਪਛਾਣ

ਕੈਲਗਰੀ ਪੁਲਿਸ ਨੂੰ ਇਸ ਹਫਤੇ ਦੇ ਸ਼ੁਰੂ ਵਿੱਚ ਸ਼ਹਿਰ ਦੇ ਉੱਤਰ-ਪੂਰਬ ਵਿੱਚ ਇੱਕ ਵਾਹਨ ਵਿੱਚ ਦੋ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਸਨ। ਪੁਲਿਸ ਨੇ ਉਨ੍ਹਾਂ ਨੌਜਵਾਨਾ ਦੀ ਪਛਾਣ ਕੀਤੀ ਹੈ।

20 ਸਾਲਾ ਦੇ ਕੁਨਾਲੀਤ ਕੋਗਲਟ ਅਤੇ ਗਰੈਂਗ ਡੇਂਗ (ਕੋਡੀ) ਅਕੋੜ ਦੋਹਾਂ ਦੀਆਂ ਲਾਸ਼ਾਂ ਮੰਗਲਵਾਰ ਸਵੇਰੇ 9:20 ਵਜੇ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੂੰ ਗੱਡੀ ‘ਚੋਂ ਮਿਲੀਆਂ ਸਨ। ਦੋਹਾਂ ਦਾ ਪੋਸਟਮਾਰਟਮ ਬੁੱਧਵਾਰ ਅਤੇ ਵੀਰਵਾਰ ਨੂੰ ਕੀਤਾ ਗਿਆ ਸੀ, ਅਤੇ ਨਿਸ਼ਚਤ ਕੀਤਾ ਗਿਆ ਸੀ ਕਿ ਦੋਵਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ। ਮੰਗਲਵਾਰ ਨੂੰ, ਪੁਲਿਸ ਨੇ ਕਿਹਾ ਕਿ ਇਹ ਗੋਲੀਬਾਰੀ ਨਿਸ਼ਾਨਾ ਬਣਾ ਨੇ ਕੀਤੀ ਗਈ ਸੀ ਅਤੇ ਇਸ ਘਟਨਾ ਨੂੰ ਸੰਭਾਵਤ ਤੌਰ ਤੇ ਸੰਗਠਿਤ ਜੁਰਮ ਨਾਲ ਜੋੜਿਆ ਗਿਆ ਸੀ।

Staff Sgt. Martin Schiavetta ਨੇ ਮੰਗਲਵਾਰ ਦੁਪਹਿਰ ਨੂੰ ਇਕ ਖ਼ਬਰ ਜਾਰੀ ਕਰਦਿਆਂ ਕਿਹਾ ਇਹ ਇਕ ਹਿੰਸਕ ਅਤੇ ਨਿਸ਼ਾਨਾ ਸਾਧਣ ਵਾਲੀ ਘਟਨਾ ਸੀ ਜਿਸ ਦੇ ਨਤੀਜੇ ਵਜੋਂ ਦੋ ਵਿਅਕਤੀਆਂ ਦੀ ਮੌਤ ਹੋ ਗਈ।

ਜਾਂਚਕਰਤਾਵਾਂ ਕੋਲ ਕਿਸੇ ਸ਼ੱਕੀ ਵਿਅਕਤੀ ਦੀ ਪਛਾਣ ਨਹੀਂ ਹੈ ਅਤੇ ਵੀਰਵਾਰ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ।

ਅਧਿਕਾਰੀਆਂ ਵਲੋਂ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ 403-428-8877 or 403-266-1234 ਸਪੰਰਕ ਕਰਨ ਲਈ ਕਿਹਾ ਗਿਆ ਹੈ।

Related News

ਡਾਉਨਟਾਉਨ ਹੈਮਿਲਟਨ ‘ਚ ਸੈਟੇਲਾਈਟ ਹੈਲਥ ਫੈਸੀਲਿਟੀ ‘ਚ ਕੋਵਿਡ 19 ਆਉਟਬ੍ਰੇਕ ਦੀ ਘੋਸ਼ਣਾ

Rajneet Kaur

ਕੈਨੇਡਾ ਦੀ ਤਰ੍ਹਾਂ ਹੁਣ ਅਮਰੀਕਾ ਨੇ ਵੀ ਸਖ਼ਤ ਯਾਤਰਾ ਪਾਬੰਦੀਆਂ ਨੂੰ ਕੀਤਾ ਲਾਗੂ, 2 ਸਾਲ ਦੇ ਬੱਚੇ ਲਈ ਵੀ ਕੋਰੋਨਾ ਟੈਸਟ ਕੀਤਾ ਲਾਜ਼ਮੀ

Vivek Sharma

ਪਤੀ ਦਾ ਦੇਖਿਆ ਸੁਪਨਾ ਹੋਇਆ ਸੱਚ, ਔਰਤ ਨੇ ਜਿੱਤੀ 60 ਮਿਲੀਅਨ ਡਾਲਰ ਦੀ ਲਾਟਰੀ

Rajneet Kaur

Leave a Comment