channel punjabi
Canada International News USA

ਕੈਨੇਡਾ ਦੀ ਤਰ੍ਹਾਂ ਹੁਣ ਅਮਰੀਕਾ ਨੇ ਵੀ ਸਖ਼ਤ ਯਾਤਰਾ ਪਾਬੰਦੀਆਂ ਨੂੰ ਕੀਤਾ ਲਾਗੂ, 2 ਸਾਲ ਦੇ ਬੱਚੇ ਲਈ ਵੀ ਕੋਰੋਨਾ ਟੈਸਟ ਕੀਤਾ ਲਾਜ਼ਮੀ

ਵਾਸ਼ਿੰਗਟਨ : ਕੋਵਿਡ-19 ਦੇ ਲਗਾਤਾਰ ਵਧਦੇ ਮਾਮਲਿਆਂ ਕਾਰਨ ਕੈਨੇਡਾ ਦੀ ਤਰ੍ਹਾਂ ਹੁਣ ਅਮਰੀਕਾ ਨੇ ਵੀ ਯਾਤਰਾ ਪਾਬੰਦੀਆਂ ਨੂੰ ਅਮਲ ਵਿੱਚ ਲਿਆਂਦਾ ਹੈ। ਕੈਨੇਡਾ ਦੀ ਤਰ੍ਹਾਂ ਅਮਰੀਕਾ ਨੇ ਵੀ ਕੋਰੋਨਾ ਦੀ ਨੈਗੇਟਿਵ ਰਿਪੋਰਟ ਲਾਜ਼ਮੀ ਕਰ ਦਿੱਤੀ ਹੈ। ਅਮਰੀਕਾ ਵਾਸਤੇ ਜਹਾਜ਼ ਚੜ੍ਹਨ ਤੋਂ ਪਹਿਲਾਂ ਹੁਣ ਹਰੇਕ ਯਾਤਰੀ ਨੂੰ ਕੋਰੋਨਾ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਹੋਵੇਗੀ। ਅਮਰੀਕਾ ਵੱਲੋਂ ਹਵਾਈ ਯਾਤਰੀਆਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿੱਚ ਕੋਰੋਨਾ ਦੀ ਨੈਗੇਟਿਵ ਰਿਪੋਰਟ ਵੀ ਜ਼ਰੂਰੀ ਕਰ ਦਿੱਤੀ ਗਈ ਹੈ।

ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਅਮਰੀਕਾ ਲਈ ਉਡਾਣ ਭਰਨ ਵਾਲੇ ਯਾਤਰੀ ਨੂੰ ਘੱਟ ਤੋਂ ਘੱਟ ਤਿੰਨ ਦਿਨ ਪਹਿਲਾਂ ਦੀ ਕੋਵਿਡ-19 ਦੀ ਨੈਗੇਟਿਵ ਰਿਪੋਰਟ ਦਿਖਾਉਣੀ ਹੋਵੇਗੀ। ਇਸ ਤੋਂ ਬਾਅਦ ਹੀ ਉਹ ਯਾਤਰੀ ਅਮਰੀਕਾ ਦੀ ਯਾਤਰਾ ਕਰ ਸਕੇਗਾ। ਇਹ ਹੁਕਮ ਵਿਦੇਸ਼ੀ ਤੇ ਅਮਰੀਕੀ ਨਾਗਰਿਕਾਂ ਦੋਵਾਂ ’ਤੇ ਲਾਗੂ ਹੋਣਗੇ।

ਕੈਨੇਡਾ ਤੋਂ ਵੀ ਅੱਗੇ ਵਧਦੇ ਹੋਏ ਯੂਐਸ ਡਿਪਾਰਟਮੈਂਟ ਆਫ਼ ਸਟੇਟ, ਯੂਐਸ ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ (ਸੀਡੀਸੀ) ਨੇ ਕਿਹਾ ਹੈ ਕਿ 2 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਯਾਤਰੀਆਂ ਨੂੰ ਹੁਣ ਅਮਰੀਕਾ ਆਉਣ ਤੋਂ ਪਹਿਲਾਂ ਕੋਵਿਡ-19 ਦੇ ਪ੍ਰੀਖਣ ਦੀ ਨੈਗੇਟਿਵ ਰਿਪੋਰਟ ਜ਼ਰੂਰ ਦਿਖਾਉਣੀ ਪਏਗੀ। ਇਹ ਨਿਯਮ 26 ਜਨਵਰੀ ਤੋਂ ਲਾਗੂ ਹੋ ਗਏ ਹਨ।

ਇਸ ਤੋਂ ਇਲਾਵਾ ਜੇਕਰ ਕਿਸੇ ਯਾਤਰੀ ਨੂੰ ਪਹਿਲਾਂ ਕੋਰੋਨਾ ਹੋਇਆ ਸੀ ਤੇ ਹੁਣ ਉਹ ਠੀਕ ਹੈ ਤਾਂ ਉਸ ਨੂੰ ਜਨਤਕ ਸਿਹਤ ਅਧਿਕਾਰੀ ਤੋਂ ਆਪਣੇ ਸਿਹਤਮੰਦ ਹੋਣ ਦਾ ਸਰਟੀਫਿਕੇਟ ਬਣਵਾ ਕੇ ਦਿਖਾਉਣਾ ਹੋਵੇਗਾ। ਉਡਾਣ ਭਰਨ ਤੋਂ ਪਹਿਲਾਂ ਏਅਰਲਾਈਨ ਯਾਤਰੀਆਂ ਨੂੰ ਇਹ ਪੁਸ਼ਟੀ ਕਰਨ ਦੀ ਵੀ ਲੋੜ ਹੋਵੇਗੀ ਕਿ ਉਹ ਜਿਹੜੀ ਜਾਣਕਾਰੀ ਪੇਸ਼ ਕਰਦੇ ਹਨ, ਉਹ ਬਿਲਕੁਲ ਸਹੀ ਹੈ। ਉੱਧਰ ਵਿਦੇਸ਼ ਵਿਭਾਗ ਅਤੇ ਸੀਡੀਸੀ ਨੇ ਅਮਰੀਕਾ ਦੇ ਨਾਗਰਿਕਾਂ ਦੀ ਵਿਦੇਸ਼ ਯਾਤਰਾ ’ਤੇ ਮੁੜਵਿਚਾਰ ਕਰਨ ਅਤੇ ਸਾਰੀ ਗ਼ੈਰ-ਜ਼ਰੂਰੀ ਯਾਤਰਾ ਨੂੰ ਮੁਲਤਵੀ ਕਰਨ ਦੀ ਜ਼ੋਰਦਾਰ ਸਿਫ਼ਾਰਸ਼ ਕੀਤੀ ਹੈ।
ਦੱਸ ਦੇਈਏ ਕਿ ਨਵੇਂ ਰਾਸ਼ਟਰਪਤੀ Joe Biden ਨੇ ਪਿਛਲੇ ਹਫ਼ਤੇ ਹੀ ਮਾਸਕ ਪਾਉਣ ਦੇ ਨਿਯਮ ਸਖ਼ਤ ਕੀਤੇ ਸਨ। ਇਸ ਦੇ ਨਾਲ ਹੀ ਬਾਹਰੋਂ ਆਉਣ ਵਾਲੇ ਯਾਤਰੀਆਂ ਲਈ ਕੁਆਰੰਟੀਨ ਦੇ ਹੁਕਮ ਦਿੱਤੇ ਸਨ। Biden ਕਹਿ ਚੁੱਕੇ ਹਨ ਕਿ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ 4 ਲੱਖ 20 ਹਜ਼ਾਰ ਤੋਂ ਵੱਧ ਕੇ ਅਗਲੇ ਮਹੀਨੇ 5 ਲੱਖ ਤੱਕ ਪਹੁੰਚ ਸਕਦੀ ਹੈ ਅਤੇ ਇਸ ਲਈ ਇਸ ਤਰ੍ਹਾਂ ਦੀ ਸਖ਼ਤ ਕਾਰਵਾਈ ਕਰਨਾ ਜ਼ਰੂਰੀ ਹੈ।

Related News

ਐਡਮਿੰਟਨ ਪੁਲਿਸ ਸਰਵਿਸ ਨੇ 38 ਸਾਲਾ ਪੀਟਰ ਬੋਆਕੀ ਦੀ ਮੌਤ ਦੇ ਸੰਬੰਧ ‘ਚ ਇੱਕ ਵਿਅਕਤੀ ਨੂੰ ਫਸਟ ਡਿਗਰੀ ਕਤਲ ਦੇ ਦੋਸ਼ ਵਿੱਚ ਕੀਤਾ ਗ੍ਰਿਫਤਾਰ

Rajneet Kaur

ਨਿਊਯਾਰਕ ਦੀ ਸੁਪਰੀਮ ਕੋਰਟ ਨੇ ਟਰੰਪ ਦੀ ਭਤੀਜੀ ਦੀ ਕਿਤਾਬ ‘Tell-all’ ‘ਤੇ ਲਗਾਈ ਰੋਕ

team punjabi

ਕਿਊਬਿਕ ‘ਚ ਲੋਕਾਂ ਨੂੰ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਸਭ ਤੋਂ ਖ਼ਰਾਬ ਦਿਨਾਂ ਦਾ ਕਰਨਾ ਪੈ ਸਕਦੈ ਸਾਹਮਣਾ

Rajneet Kaur

Leave a Comment