channel punjabi
Canada International News North America

 ਮਾਰਖਮ: ਪੱਬ ਵਿੱਚ ਲੁੱਟ ਖੋਹ ਦੀ ਕੋਸ਼ਿਸ਼ ਕਰਨ ਦੇ ਦੋਸ਼ ‘ਚ ਇੱਕ ਵਿਅਕਤੀ ਗ੍ਰਿਫਤਾਰ

ਮਾਰਖਮ: ਯੌਰਕ ਰੀਜਨਲ ਪੁਲਿਸ ਵੱਲੋਂ ਕੱਲ੍ਹ ਸ਼ਾਮ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਉਨ੍ਹਾਂ ਵੱਲੋਂ ਪੱਬ ਵਿੱਚ ਡਾਕਾ ਮਾਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।  ਮਾਰਖਮ ਦੇ ਇੱਕ ਮਸ਼ਹੂਰ ਪੱਬ ਵਿੱਚ ਇੱਕ ਵਿਅਕਤੀ ਦਾਖਲ ਹੋਇਆ ਤੇ ਉਸ ਨੇ ਬੀਅਰ ਆਰਡਰ ਕਰਨ ਦੀ ਥਾਂ ਬਾਰਟੈਂਡਰ ਨੂੰ ਆਖਿਆ ਕਿ ਉਸ ਕੋਲ ਗੰਨ ਹੈ ਤੇ ਉਸ ਨੂੰ ਨਕਦੀ ਚਾਹੀਦੀ ਹੈ ਤਾਂ ਐਲੀਆ ਗਾਰਡਾਨਿਸ ਨੇ ਇਨਕਾਰ ਕਰ ਦਿੱਤਾ।

ਯੂਨੀਅਨਵਿੱਲ ਆਰਮਜ਼ ਪੱਬ ਐਂਡ ਗ੍ਰਿੱਲ ਦੀ ਜਨਰਲ ਮੈਨੇਜਰ ਗਾਰਡਾਨਿਸ ਨੇ ਦੱਸਿਆ ਕਿ ਉਹ ਉਸ ਦੀ ਇਹ ਕੋਸ਼ਿਸ਼ ਕਾਮਯਾਬ ਨਹੀਂ ਹੋਣ ਦੇਵੇਗੀ।  ਇਸ ਤੋਂ ਬਾਅਦ ਉਹ ਵਿਅਕਤੀ ਉੱਥੋਂ ਚਲਾ ਗਿਆ। ਸਟਾਫ ਸਾਰਜੈਂਟ ਐਂਡਰਿਊ ਬੈੱਲ ਨੇ ਆਖਿਆ ਕਿ ਉਸ ਵਿਅਕਤੀ ਦੇ ਰੈਸਟੋਰੈਂਟ ਤੋਂ ਜਾਣ ਤੋਂ ਬਾਅਦ ਦੋ ਵਿਅਕਤੀਆਂ ਨੇ ਉਸ ਦਾ ਪਿੱਛਾ ਕੀਤਾ ਤੇ ਫਿਰ ਉਸ ਨੂੰ ਫੜ੍ਹ ਲਿਆ। ਉਨ੍ਹਾਂ ਦੋਵਾਂ ਵਿਅਕਤੀਆਂ ਨੇ ਉਦੋਂ ਤੱਕ ਉਸ ਨੂੰ ਹਿੱਲਣ ਨਹੀਂ ਦਿੱਤਾ ਜਦੋਂ ਤੱਕ ਪੁਲਿਸ ਮੌਕੇ ਉੱਤੇ ਨਹੀਂ ਪਹੁੰਚ ਗਈ। ਗਾਰਡਾਨਿਸ ਨੇ ਆਖਿਆ ਕਿ ਉਸ ਨੂੰ ਨਹੀਂ ਲੱਗਦਾ ਕਿ ਇਹ ਕੋਈ ਇੱਕਲੀ-ਕਾਰੀ ਘਟਨਾ ਹੈ।  ਉਸ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ ਮਾਰਖਮ ਵਿੱਚ ਕਈ ਥਾਂਵਾਂ ਉੱਤੇ ਡਾਕੇ ਪੈਣ ਦੀਆਂ ਖਬਰਾਂ ਸੁਣਨ ਨੂੰ ਮਿਲੀਆਂ ਹਨ।

ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਦੀ ਜਾਂਚ ਕਰ ਰਹੇ ਹਨ ਕਿ ਕੀ ਇਹ ਡਾਕੇ ਇੱਕ ਦੂਜੇ ਨਾਲ ਜੁੜੇ ਹੋਏ ਹਨ ਜਾਂ ਨਹੀਂ। ਇਹ ਵੀ ਪਤਾ ਲਾਇਆ ਜਾ ਰਿਹਾ ਹੈ ਕਿ ਇਹ ਇਸੇ ਮਸ਼ਕੂਕ ਦਾ ਕੰਮ ਤਾਂ ਨਹੀਂ ਹੈ।

Related News

BIG NEWS : ਤਾਲਾਬੰਦੀ ਦੇ ਪਹਿਲੇ ਦਿਨ ਓਂਟਾਰਿਓ ਵਿੱਚ ਯੂ.ਕੇ. ਵਾਲੇ ਕੋਰੋਨਾ ਵਾਇਰਸ ਦੀ ਦਸਤਕ, ਸਿਹਤ ਵਿਭਾਗ ਨੂੰ ਪਈਆਂ ਭਾਜੜਾਂ

Vivek Sharma

54 ਸਾਲਾ ਵਿਅਕਤੀ ਨਾਲ ਟਕਰਾਈ ਟ੍ਰਾਂਸਲਿੰਕ ਬੱਸ

Rajneet Kaur

ਟਰੂਡੋ ਸਰਕਾਰ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਦੌਰਾਨ ਫੂਡ ਬੈਂਕਾਂ ਲਈ 100 ਮਿਲੀਅਨ ਡਾਲਰ ਦੇਣ ਦਾ ਕੀਤਾ ਐਲਾਨ

Rajneet Kaur

Leave a Comment