channel punjabi
Canada International News North America Sticky

ਟਰੂਡੋ ਨੇ ਨਾਗਰਿਕਾਂ ਦੀ ਰੱਖਿਆ ਲਈ, ਬੀਜਿੰਗ ਅੱਗੇ ਝੁਕਣ ਤੋਂ ਕੀਤਾ ਇਨਕਾਰ

ਓਟਾਵਾ: ਚੀਨ ਨੇ ਪ੍ਰਧਾਨ ਮੰਤਰੀ ਟਰੂਡੋ ਨੂੰ ਗੈਰ-ਜ਼ਿਮੇਵਾਰਾਨਾ ਟਿਪਣੀਆਂ ਬੰਦ ਕਰਨ ਦੀ ਚਿਤਾਵਨੀ ਦਿੱਤੀ ਸੀ।ਜਦੋਂ ਟਰੂਡੋ ਨੇ ਚੀਨ ‘ਚ ਦੋ ਕੈਨੇਡੀਅਨਾਂ ਖ਼ਿਲਾਫ ਜਾਸੂਸੀ ਦੇ ਮਾਮਲੇ ‘ਚ ਸ਼ੁਰੂ ਹੋਈ ਕਾਰਵਾਈ ਨੂੰ ਬਦਲੇ ਦੀ ਭਾਵਨਾ ਵਾਲੀ ਕਾਰਵਾਈ ਕਰਾਰ ਦਿੱਤਾ ਸੀ।  ਮੇਂਗ ਵਾਂਜ਼ੂ ਨੂੰ ਇਰਾਨ ‘ਤੇ ਵਪਾਰਕ ਪਾਬੰਦੀਆਂ ਦੀ ਸੰਭਾਵਿਤ ੳਲੰਘਣਾ ਨਾਲ ਜੁੜੇ ਅਮਰੀਕੀ ਦੋਸ਼ਾਂ ‘ਤੇ ਦਸੰਬਰ 2018 ‘ਚ ਵੈਨਕੁਵਰ ‘ਚ ਗ੍ਰਿਫਤਾਰ ਕੀਤਾ ਸੀ।

ਦੱਸ ਦਈਏ ਹੁਵਾਵੇ ਦੀ ਮੁੱਖ ਅਧਿਕਾਰੀ ਦੀ ਗ੍ਰਿਫਤਾਰੀ ਦੇ ਕੁਝ ਦਿਨਾਂ ਬਾਅਦ ਹੀ ਚੀਨ ਨੇ ਵੀ ਦੋ ਕੈਨੇਡੀਅਨਾਂ ਸਾਬਕਾ ਡਿਮਲੋਮੈਟ ਮਾਈਕ ਕੋਵਰਿਗ ਅਤੇ ਕਾਰੋਬਾਰੀ ਮਾਈਕਲ ਸਪਾਇਰ ਨੂੰ ਹਿਰਾਸਤ ‘ਚ ਲੈ ਲਿਆ , ਤੇ ਜਾਸੂਸੀ ਦਾ ਮੁਕੱਦਮਾ ਚਲਾਉਣ ਦੀ ਤਿਆਰੀ ਸ਼ੁਰੂ ਕੀਤੀ ਜਾ ਰਹੀ ਹੈ।

ਚੀਨ ਨੇ ਮੇਂਗ ਵਾਂਜ਼ੂ ਨੂੰ ਛੱਡਣ ਦੀ ਮੰਗ ਕੀਤੀ ਸੀ।ਚੀਨ ਨੇ ਕਿਹਾ ਸੀ ਕਿ ਜੇਕਰ ਕੈਨੇਡਾ ਹੁਵਾਵੇ ਦੀ ਕਾਰਜਕਾਰੀ ਮੇਂਗ ਵਾਂਜ਼ੂ ਨੂੰ ਸਹੀ ਸਲਾਮਤ ਛੱਡਦਾ ਹੈ ਤਾਂ ਇਸ ਦੇ ਬਦਲੇ ਉਹ ਵੀ ਦੋਵੇਂ ਕੈਨੇਡੀਅਨਾਂ ਦੀ ਰਿਹਾਈ ਦਾ ਰਸਤਾ ਖੋਲ੍ਹਣ ਦਾ ਵਿਚਾਰ ਕਰ ਸਕਦਾ ਹੈ।
ਜਿਸਤੇ ਹੁਣ ਟਰੂਡੋ ਨੇ ਚੀਨ ਦੀ ਹਿਰਾਸਤ ਵਿਚ ਦੋ ਕੈਨੇਡੀਅਨਾਂ ਦੀ ਰਿਹਾਈ ਨੂੰ ਸੁਰੱਖਿਅਤ ਕਰਨ ਲਈ ਹੁਵਾਵੇ ਦੀ ਕਾਰਜਕਾਰੀ ਮੇਂਗ ਵਾਂਜ਼ੂ ਨੂੰ ਛਡਣ ਵਾਲੀ ਸ਼ਰਤ ਤੋਂ ਸਾਫ਼ ਇਨਕਾਰ ਕਰ ਦਿਤਾ ਹੈ।
ਟਰੂਡੋ ਨੇ ਵੀਰਵਾਰ ਨੂੰ ਓਟਾਵਾ ਵਿੱਚ ਕਿਹਾ ਕਿ ਇਹ ਸਪਸ਼ਟ ਹੈ ਕਿ ਸਰਕਾਰ ਦੀ ਪਹਿਲੀ ਤਰਜੀਹ ਨਾਗਰਿਕਾਂ ਦੀ ਰੱਖਿਆ ਕਰਨਾ ਹੈ ,ਪਰ ਜੇਕਰ ਚੀਨ ਸੋਚਦਾ ਹੈ ਕਿ ਮਨਮਰਜ਼ੀ ਨਾਲ ਕੈਨੇਡੀਅਨਾਂ ਨੂੰ ਗ੍ਰਿਫਤਾਰ ਕਰਨ ਨਾਲ ਕੈਨੇਡਾ ਤੋਂ ਰਾਜਨੀਤਕ ਤੌਰ ‘ਤੇ ਜੋ ਚਾਹੁੰਦੇ ਹਨ ਉਹ ਮਿਲ ਜਾਵੇਗਾ ,ਉਹ ਬਿਲਕੁਲ ਗਲਤ ਹੈ।ਟਰੂਡੋ ਨੇ ਇਹ ਵੀ ਕਿਹਾ ਹੈ ਹੁਵਾਵੇ ਦੀ ਕਾਰਜਕਾਰੀ ਦੀ ਕਾਰਵਾਈ ਨੂੰ ਬੰਦ ਕਰਨਾ ਚੀਨ ਨੂੰ ਦਰਸਾਏਗਾ ਕਿ ਕੈਨੇਡਾ ਨੂੰ ਡਰਾਇਆ ਜਾ ਸਕਦਾ ਹੈ।

Related News

ਮਹਾਨ ਹਾਕੀ ਖਿਡਾਰੀ ਹਾਓਵੀ ਮੀਕਰ ਨਹੀਂ ਰਹੇ,97 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

Vivek Sharma

ਜਾਣੋ, JOE BIDEN ਨੇ ਐਂਟਨੀ ਬਲਿੰਕੇਨ ਨੂੰ ਕਿਉਂ ਦਿੱਤੀ ਵੱਡੀ ਜ਼ਿੰਮੇਵਾਰੀ

Vivek Sharma

ਟੋਰਾਂਟੋ: ਮੇਪਲ ਲੀਫ ਫੂਡਜ਼ ਕੰਪਨੀ ‘ਚ ਕੋਵਿਡ 19 ਦਾ ਵਧਿਆ ਖਤਰਾ, ਚਾਰ ਹੋਰ ਇੰਪਲੌਈਜ਼ ਪਾਏ ਗਏ ਕੋਰੋਨਾ ਪਾਜ਼ੀਟਿਵ

Rajneet Kaur

Leave a Comment