channel punjabi
Canada International News North America

ਟੋਰਾਂਟੋ: ਮੇਪਲ ਲੀਫ ਫੂਡਜ਼ ਕੰਪਨੀ ‘ਚ ਕੋਵਿਡ 19 ਦਾ ਵਧਿਆ ਖਤਰਾ, ਚਾਰ ਹੋਰ ਇੰਪਲੌਈਜ਼ ਪਾਏ ਗਏ ਕੋਰੋਨਾ ਪਾਜ਼ੀਟਿਵ

ਟੋਰਾਂਟੋ:  ਕੱਲ੍ਹ ਸ਼ਿਫਟ ਬਦਲਣ ਸਾਰ ਹੀ ਬਰੈਂਡਨ ਦੀ ਸੱਭ ਤੋਂ ਵੱਡੀ ਇੰਪਲੌਇਰ, ਫੂਡ ਪ੍ਰੋਸੈਸਿੰਗ ਕੰਪਨੀ ਮੇਪਲ ਲੀਫ ਫੂਡਜ਼ ਨੂੰ ਪਤਾ ਲੱਗਿਆ ਕਿ ਉਸ ਦੇ ਚਾਰ ਹੋਰ ਇੰਪਲੌਈਜ਼ ਕੋਵਿਡ-19 ਪਾਜ਼ੀਟਿਵ ਪਾਏ ਗਏ ਹਨ। ਇਸ ਤੋਂ ਬਾਅਦ ਵਰਕਰਜ਼ ਕਾਫੀ ਡਰੇ ਹੋਏ ਹਨ।

ਵਰਕਰਜ਼ ਦਾ ਕਹਿਣਾ ਹੈ ਕਿ ਮੁਲਾਜ਼ਮਾਂ ਵਿੱਚ ਹੀ ਹੁਣ ਤੱਕ 22 ਕੇਸ ਪਾਜ਼ੀਟਿਵ ਆ ਚੁੱਕੇ ਹਨ।  ਕੁੱਝ ਦਿਨ ਪਹਿਲਾਂ ਕੰਪਨੀ ਦਾ ਸੀਈਓ ਇੱਕ ਬਿਆਨ ਵਿੱਚ ਇਹ ਸਵੀਕਾਰ ਕਰ ਚੁੱਕਿਆ ਹੈ ਕਿ ਬਰੈਂਡਨ ਪਲਾਂਟ ਵਿੱਚ ਹੀ ਮੁਲਾਜ਼ਮਾਂ ਵਿੱਚ 10 ਕੇਸ ਪਾਜ਼ੀਟਿਵ ਆ ਚੁੱਕੇ ਹਨ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਗੱਲ ਦੇ ਕੋਈ ਸਬੂਤ ਨਹੀਂ ਮਿਲੇ ਹਨ ਕਿ ਕਿਸੇ ਵੀ ਮੁਲਾਜ਼ਮ ਨੂੰ ਫੈਸਿਲਿਟੀ ਦੇ ਅੰਦਰ ਵਾਇਰਸ ਹੋਇਆ ਹੋਵੇ।ਫਿਰ ਵੀ ਯੂਨੀਅਨ ਵੱਲੋਂ ਪਲਾਂਟ ਬੰਦ ਕਰਨ ਤੇ ਲਾਜ਼ਮੀ ਜਾਂਚ ਕਰਨ ਦੀ ਮੰਗ ਕੀਤੀ ਜਾ ਰਹੀ ਹੈ।  ਯੂਨਾਈਟਿਡ ਫੂਡ ਐਂਡ ਕਮਰਸ਼ੀਅਲ ਵਰਕਰਜ਼ ਯੂਨੀਅਨ ਦੇ ਪ੍ਰੈਜ਼ੀਡੈਂਟ ਪਾਲ ਮੇਨੇਮਾ ਨੇ ਆਖਿਆ ਕਿ ਮੁਲਾਜ਼ਮਾਂ ਨੂੰ ਪਲਾਂਟ ਵਿੱਚ ਕੰਮ ਉੱਤੇ ਵਾਪਿਸ ਭੇਜਣ ਤੋਂ ਪਹਿਲਾਂ ਉਨ੍ਹਾਂ ਦੇ ਟੈਸਟ ਕਰਵਾਏ ਜਾਣ। ਕਰੋਨਾਵਾਇਰਸ ਦੇ ਡਰ ਕਾਰਨ ਪਰਿਵਾਰ ਅਜਿਹੇ ਹਾਲਾਤ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਹੇ ਹਨ| ਲੋਕਾਂ ਨੂੰ ਆਪਣੀ ਨੌਕਰੀ ਖੁੱਸਣ ਦਾ ਵੀ ਡਰ ਹੈ ਤੇ ਇਹ ਡਰ ਵੀ ਹੈ ਕਿ ਕਿਤੇ ਉਨ੍ਹਾਂ ਨੂੰ ਕਰੋਨਾਵਾਇਰਸ ਨਾ ਹੋ ਜਾਵੇ।

Related News

ਸਿਰਜਿਆ ਨਵਾਂ ਇਤਿਹਾਸ : ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਸੂਬੇ ਦੇ ਸਦਨ ਦਾ ਸਪੀਕਰ ਚੁਣੇ ਗਏ ਰਾਜ ਚੌਹਾਨ

Vivek Sharma

ਟੋਰਾਂਟੋ: ਰਿਹਾਇਸ਼ੀ ਬੇਦਖਲੀਆਂ ਦੇ ਵਿਰੋਧ ‘ਚ ਕਿਰਾਏਦਾਰਾਂ ਨੇ ਮੇਅਰ ਜੌਹਨ ਟੋਰੀ ਦੇ ਘਰ ਦੇ ਬਾਹਰ ਕੀਤਾ ਜ਼ੋਰਦਾਰ ਪ੍ਰਦਰਸ਼ਨ

team punjabi

ਓਂਟਾਰੀਓ ਸਰਕਾਰ ਸਕੂਲਾਂ ਦੀ ਛੁੱਟੀਆਂ ਨੂੰ ਹੋਰ ਵਧਾਉਣ ਬਾਰੇ ਜਲਦੀ ਹੀ ਕਰ ਸਕਦੀ ਹੈ ਐਲਾਨ

Vivek Sharma

Leave a Comment