channel punjabi
Canada International News North America

ਟਰੂਡੋ ਨੇ ਬਲੈਕ ਕੈਨੇਡੀਅਨ ਕਾਰੋਬਾਰੀਆਂ ਦੀ ਮਦਦ ਲਈ ਕੀਤਾ ਨੈਸ਼ਨਲ ਪ੍ਰੋਗਰਾਮ ਦਾ ਐਲਾਨ

ਫੈਡਰਲ ਸਰਕਾਰ ਬਲੈਕ ਕੈਨੇਡੀਅਨਸ ਨੂੰ ਰਾਸ਼ਟਰੀ ਬੈਂਕਾਂ ਨਾਲ ਵਪਾਰਕ ਕਰਜ਼ੇ ਪ੍ਰਾਪਤ ਕਰਨ ਚ ਸਹਾਇਤਾ ਲਈ ਇੱਕ ਨਵਾਂ ਰਾਸ਼ਟਰੀ ਪ੍ਰੋਗਰਾਮ ਤਿਆਰ ਕਰਨ ਜਾ ਰਹੀ ਹੈ। ਪ੍ਰਧਾਨ ਮੰਤਰੀ ਟਰੂਡੋ ਨੇ ਇਸ ਸਬੰਧੀ ਜਾਣਕਾਰੀ ਦਿਤੀ, ਉਨਾਂ ਕਿਹਾ ਕਿ ਕੋਵਿਡ 19 ਮਹਾਂਮਾਰੀ ਨੇ ਬਲੈਕ ਕੈਨੇਡੀਅਨਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਇਸ ਨਵੇਂ ਪ੍ਰੋਗਰਾਮ ਤਹਿਤ ਬਲੈਕ ਕਾਰੋਬਾਰੀ ਸਗੰਠਨ ਲਈ 53 ਮਿਲੀਅਨ ਡਾਲਰ ਸ਼ਾਮਲ ਕੀਤੇ ਜਾਣਗੇ ਤਾਂ ਜੋ ਉਦਮੀਆਂ ਨੂੰ ਫੰਡਾ,ਸਲਾਹਕਾਰਾਂ,ਵਿੱਤੀ ਯੋਜਨਾ ਦੀ ਤੇ ਕਾਰੋਬਾਰ ਦੀ ਸਿਖਲਾਈ ਤੱਕ ਪਹੁੰਚ ਕੀਤੀ ਜਾ ਸਕੇ।

ਫੈਡਰਲ ਸਰਕਾਰ ਕਾਲੇ ਕੈਨੇਡੀਅਨਾ ਨੂੰ ਵਪਾਰਕ ਕਰਜ਼ੇ ਪ੍ਰਾਪਤ ਕਰਨ ਵਿਚ ਸਹਾਇਤਾ ਲਈ 220 ਮਿਲੀਅਨ ਡਾਲਰ ਤੋਂ ਵੱਧ ਦੀ ਸਹਾਇਤਾ ਤਿਆਰ ਕਰ ਰਹੀ ਹੈ। ਫੈਡਰਲ ਸਰਕਾਰ ਵਿਤੀ ਅਦਾਰਿਆਂ ਦੀ ਭਾਈਵਾਲੀ ਨਾਲ ਅਗਲੇ ਚਾਰ ਸਾਲਾਂ ਵਿਚ ਲਗਦਭਗ 221 ਮਿਲੀਅਨ ਡਾਲਰ ਦੇ ਪ੍ਰੰਗਰਾਮ ਨੂੰ ਪੂਰਾ ਕਰੇਗੀ।

ਟਰੂਡੋ ਨੇ ਕਿਹਾ ਕਿ ਕਾਲੇ ਮੂਲ ਨੂੰ ਪ੍ਰਭਾਵਿਤ ਕਰਨ ਵਾਲੇ ਪ੍ਰਣਾਲੀਵਾਦ ਤੇ ਨਸਲਵਾਦ ਨੂੰ ਦੂਰ ਕਰਨ ਦੀ ਸਾਡੀ ਵਚਨਬਧਤਾ ਵਲ ਇੱਕ ਹੋਰ ਕਦਮ ਹੈ। ਉਨਾਂ ਕਿਹਾ ਅਸੀ ਜਾਣਦੇ ਹਾਂ ਕਿ ਅਜੇ ਹੋਰ ਕੰਮ ਕੀਤਾ ਜਾਣਾ ਬਾਕੀ ਹੈ ਤੇ ਬਾਕੀ ਦੇ ਕੰਮਾ ਲਈ ਵੀ ਅਸੀ ਵਚਨਬੱਧ ਹਾਂ। ਇੱਕ ਹੋਰ ਸਹਾਇਤਾ 6.5 ਮੀਲੀਅਨ ਡਾਲਰ ਜੋ ਬਲੈਕ ਉਦਮੀਆਂ ਦੀ ਸਥਿਤੀ ਬਾਰੇ ਆਂਕੜੇ ਇੱਕਤਰ ਕਰਨ ਤੇ ਕਾਲੇ ਕੈਨੇਡੀਅਨਾਂ ਨੂੰ ਕਾਰੋਬਾਰ ਵਿਚ ਸਫਲ਼ ਹੋਣ ਤੋਂ ਰੋਕਣ ਵਾਲੀਆਂ ਰੁਕਾਵਟਾਂ ਦੀ ਪਛਾਣ ਕਰਨ ਲਈ ਦਿਤੇ ਜਾਣਗੇ।

ਓਟਵਾ ਤੇ ਅੱਠ ਵੱਡੇ ਫਾਇਨਾਂਸ਼ੀਅਲ ਇੰਸਟੀਚਿਊਸ਼ਨਜ਼ ਵੱਲੋਂ ਬਲੈਕ ਕਾਰੋਬਾਰੀਆਂ ਲਈ ਲੋਨ ਪ੍ਰੋਗਰਾਮ ਤਿਆਰ ਕਰਨ ਵਾਸਤੇ ਹਾਮੀ ਭਰੀ ਗਈ ਹੈ। ਜਿਸ ਤਹਿਤ ਬਲੈਕ ਕਾਰੋਬਾਰੀਆਂ ਨੂੰ 25000 ਡਾਲਰ ਤੇ 250,000 ਡਾਲਰ ਦਰਮਿਆਨ ਲੋਨ ਦਿੱਤਾ ਜਾ ਸਕੇਗਾ।

Related News

ਵੈਨਕੂਵਰ ਦੇ ਸਕੂਲ ਸਮਾਗਮਾਂ ਚ ਹੁਣ ਨਹੀਂ ਸ਼ਾਮਿਲ ਹੋਵੇਗੀ ਆਰਸੀਐਮਪੀ ਪੁਲਿਸ

team punjabi

PM ਜਸਟਿਨ ਟਰੂਡੋ ਨੇ 37 ਅਰਬ ਡਾਲਰ ਦੀ ਯੋਜਨਾ ਦੀ ਕੀਤੀ ਸ਼ੁਰੂਆਤ, ਕੋਰੋਨਾ ਕਾਰਨ ਪ੍ਰਭਾਵਿਤ ਲੋਕਾਂ ਨੂੰ ਮਿਲੇਗਾ ਲਾਭ

Vivek Sharma

ਓਂਟਾਰੀਓ ਦੇ ਸਰਕਾਰੀ ਹਸਪਤਾਲਾਂ ਵਿੱਚ ਕਾਮਿਆਂ ਤੇ ਨਰਸਾਂ ਦੀ ਹੋਵੇਗੀ ਨਵੀਂ ਭਰਤੀ

Vivek Sharma

Leave a Comment