channel punjabi
Canada International News North America

ਟੋਰਾਂਟੋ: ਪੁਲਿਸ ਸਰਵਿਸਿਜ਼ ਬੋਰਡ ਵੱਲੋਂ ਸਿਟੀ ਦੇ ਅਧਿਕਾਰੀਆਂ ਲਈ 2,350 ਬਾਡੀ ਕੈਮਰੇ ਖਰੀਦਣ ਦੀ ਦਿੱਤੀ ਮਨਜ਼ੂਰੀ

ਟੋਰਾਂਟੋ : ਟੋਰਾਂਟੋ ਪੁਲਿਸ ਸਰਵਿਸਿਜ਼ ਬੋਰਡ ਵੱਲੋਂ ਸਿਟੀ ਦੇ ਅਧਿਕਾਰੀਆਂ ਲਈ 2,350 ਬਾਡੀ ਕੈਮਰੇ ਖਰੀਦਣ ਲਈ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਡਾਟਾ ਮੈਨੇਜਮੈਂਟ, ਸਿਚੁਏਸ਼ਨਲ ਅਵੇਅਰਨੈਸ ਤੇ ਸ਼ੇਅਰਿੰਗ ਟੂਲਜ਼ ਲਈ ਵੀ 3,000 ਲਾਇਸੰਸਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਬੋਰਡ ਵੱਲੋਂ ਇਹ ਫੈਸਲਾ ਇੱਕ ਮੀਟਿੰਗ ਦੌਰਾਨ ਲਿਆ ਗਿਆ।

ਜ਼ਿਕਰਯੋਗ ਹੈ ਕਿ ਪਿਛਲੇ ਲੰਮੇਂ ਸਮੇਂ ਤੋਂ ਪੁਲਿਸ ਸੁਧਾਰਾਂ ਦੀ ਮੰਗ ਕੀਤੀ ਜਾ ਰਹੀ ਸੀ। ਪੁਲਿਸ ਦੀਆ ਵਧੀਕੀਆ ਕਾਰਨ ਚੱਲ ਰਹੇ ਮੁਜ਼ਾਹਰਿਆ ਵਿੱਚ ਵੀ ਇਨ੍ਹਾਂ ਪੁਲਿਸ ਸੁਧਾਰਾ ਦੀ ਮੰਗ ਕੀਤੀ ਜਾ ਰਹੀ ਸੀ। ਇੱਥੋਂ ਤੱਕ ਕਿ ਲੋਕਲ ਪੁਲਿਸ ਨੂੰ ਡੀਫੰਡ ਕੀਤੇ ਜਾਣ ਦੀ ਵੀ ਮੰਗ ਕੀਤੀ ਜਾ ਰਹੀ ਸੀ।

ਕੱਲ੍ਹ ਹੋਈ ਮੀਟਿੰਗ ਵਿਚ ਕੈਮਰਾ ਨਿਰਮਾਤਾਵਾਂ ਨੇ ਆਖਿਆ ਕਿ ਉਨ੍ਹਾਂ ਨੂੰ ਟੋਰਾਂਟੋ ਪੁਲਿਸ ਵੱਲੋਂ ਕੈਮਰਿਆ ਦਾ ਆਰਡਰ ਮਿਲਿਆ ਹੈ। ਉਨ੍ਹਾਂ ਆਖਿਆ ਕਿ ਇਸ ਮਹੀਨੇ ਤੋਂ ਹੀ ਸ਼ੁਰੂ ਕਰਕੇ ਉਹ ਥੋੜ੍ਹੀ-ਥੋੜ੍ਹੀ ਦੇਰ ਬਾਅਦ ਇਸ ਆਰਡਰ ਨੂੰ ਪੂਰਾ ਕਰ ਦੇਣਗੇ।

Related News

ਬ੍ਰਿਟੇਨ ਦੇ 100 ਤੋਂ ਵੱਧ MPs, Lords ਨੇ ਬੋਰਿਸ ਜੌਨਸਨ ਨੂੰ ਕਿਸਾਨਾਂ ਦੀ ਹਿਮਾਇਤ ‘ਤੇ ਲਿਖਿਆ ਪੱਤਰ

Rajneet Kaur

ਓਂਟਾਰੀਓ ਦੇ ਲਾਂਗ ਟਰਮ ਕੇਅਰ ਸੈਂਟਰ ਵਿੱਚ ਲਗਾਇਆ ‘ਮੋਡੇਰਨਾ’ ਦਾ ਕੋਰੋਨਾ ਤੋਂ ਬਚਾਅ ਵਾਲਾ ਟੀਕਾ

Vivek Sharma

ਵੱਖ-ਵੱਖ ਧਰਮਾਂ ਨਾਲ ਸਬੰਧਤ ਮਨੁੱਖੀ ਅਧਿਕਾਰ ਸੰਗਠਨਾਂ ਨੇ ਜਸਟਿਨ ਟਰੂਡੋ ਅੱਗੇ ਰੱਖੀ ਵੱਡੀ ਮੰਗ

Vivek Sharma

Leave a Comment