channel punjabi
Canada International News North America

ਕੈਨੇਡਾ : ਬੀ.ਸੀ ‘ਚ ਇਕ ਭਾਰਤੀ ਪਰਿਵਾਰ ‘ਤੇ ਨਸਲੀ ਹਮਲਾ, NDP ਆਗੂ ਜਗਮੀਤ ਸਿੰਘ ਨੇ ਪ੍ਰਗਟਾਇਆ ਦੁੱਖ

ਕੈਨੇਡਾ: ਆਏ ਦਿਨ ਨਸਲੀ ਹਮਲੇ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਹੁਣ  ਕੈਨੇਡਾ ਦੇ ਬੀ.ਸੀ ‘ਚ ਇਕ ਭਾਰਤੀ ਪਰਿਵਾਰ ‘ਤੇ ਨਸਲੀ ਹਮਲੇ ਦੀ ਘਟਨਾ ਨੇ ਸਾਰਿਆਂ ਨੂੰ ਇਕ ਵਾਰ ਫਿਰ ਸੋਚਣ ਤੇ ਮਜਬੂਰ ਕਰ ਦਿਤਾ ਹੈ ਕਿ ਵਿਦੇਸ਼ਾਂ ‘ਚ ਹੁਣ ਕੋਈ ਸੁਰੱਖਿਅਤ ਹੈ ਜਾਂ ਨਹੀਂ।

ਜਾਣਕਾਰੀ ਮੁਤਾਬਕ ਸਮਰਲੈਂਡ ਵਿਖੇ ਇੱਕ ਘਰ ‘ਤੇ ਹਮਲਾਵਰਾਂ ਨੇ ਰਾਤ 10.30 ਵਜੇ ਪੱਥਰਾਂ ਨਾਲ ਹਮਲਾ ਕੀਤਾ । ਜਿਸ ‘ਚ ਘਰ ਨੂੰ ਨੁਕਸਾਨ ਪਹੁੰਚਾਇਆ ਗਿਆ । ਘਰ ਦੀਆਂ ਬਾਰੀਆਂ ਦੇ ਸ਼ੀਸ਼ੇ ਤੋੜ ਦਿੱਤੇ ਗਏ ਅਤੇ ਕੰਧਾਂ ‘ਤੇ ਵੀ ਨਫਰਤ ਭਰੀ ਸ਼ਬਦਾਵਲੀ ਦੀ ਵਰਤੋ ਕੀਤੀ।

 

ਜਿਸ ਵੇਲੇ ਹਮਲਾ ਹੋਇਆ ਰਮੇਸ਼ ਲੇਖੀ ਅਤੇ ਉਨ੍ਹਾਂ ਦੀ ਪਤਨੀ ਕਿਰਨ ਘਰ ਵਿਚ ਹੀ ਮੌਜੂਦ ਸਨ। ਹਮਲਾ ਹੁੰਦੇ ਹੀ ਤੁਰੰਤ ਰਮੇਸ਼ ਲੇਖੀ ਨੇ ਪੁਲਿਸ ਨੂੰ  ਫ਼ੋਨ ਕੀਤਾ । ਦਸ ਦਈਏ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਹਮਲਾਵਰ ਫਰਾਰ ਹੋ ਗਏ ਸਨ।

ਰਮੇਸ਼ ਲੇਖੀ ਦੀ ਬੇਟੀ ਸ਼ਿਵਾਲੀ, ਬ੍ਰਿਟਿਸ਼ ਕੋਲੰਬੀਆ ਦੇ  ਹਸਪਤਾਲ ਵਿਚ ਰੈਸਪੀਰੇਟਰੀ ਥੈਰੇਪਿਸਟ ਵਜੋਂ ਕੰਮ ਕਰਦੀ ਹੈ । ਸ਼ਿਵਾਲੀ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਬੇਹੱਦ ਡਰੇ ਹੋਏ ਹਨ। ਉਨ੍ਹਾਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਜਿਸ  ਥਾਂ ਉਨ੍ਹਾ ਨੇ ਆਪਣੀ ਜ਼ਿੰਦਗੀ ਗੁਜ਼ਾਰੀ, ਉਥੇ ਹੀ ਇਹ ਸਭ ਹੋਇਆ। ਉੱਥੇ ਹੀ ਰਮੇਸ਼ ਲੇਖੀ ਨੇ ਦੱਸਿਆ ਕਿ ਕੈਨੇਡਾ ਆਏ ਉਨ੍ਹਾਂ ਨੂੰ 35 ਸਾਲ ਹੋ ਗਏ ਹਨ ਪਰ ਅਜਿਹੀ ਘਟਨਾ ਕਦੇ ਵੀ ਨਹੀਂ ਹੋਈ ਸੀ।

ਨਸਲੀ ਹਮਲੇ ‘ਤੇ  ਓਂਟਾਰੀਓ ਨਿਊ ਡੈਮੋਕ੍ਰੇਟਿਕ ਪਾਰਟੀ  ਦੇ ਉੱਪ ਆਗੂ ਜਗਮੀਤ ਸਿੰਘ ਨੇ ਟਵੀਟ ਕਰਕੇ ਭਾਰਤੀ ਪਰਿਵਾਰ ‘ਤੇ ਨਸਲੀ ਹਮਲੇ ‘ਤੇ ਦੁੱਖ ਪ੍ਰਗਟ ਕੀਤਾ ਹੈ।

 

Related News

ਕੈਨੇਡਾ ਸਰਕਾਰ ਨੇ ਫੋਰਡ ਕੰਪਨੀ ਨੂੰ 1.8 ਬਿਲੀਅਨ ਡਾਲਰ ਦੇਣ ਦਾ ਕੀਤਾ ਐਲਾਨ

Vivek Sharma

ਕੋਰੋਨਾ ਮਹਾਂਮਾਰੀ ਕਾਰਨ ਹੋਏ ਖ਼ਰਚਿਆਂ ਨੂੰ ਜਨਤਕ ਕਰੇਗੀ ਟਰੂਡੋ ਸਰਕਾਰ, ਲੇਖਾ-ਜੋਖਾ ਅਗਲੇ ਸੋਮਵਾਰ

Vivek Sharma

BIG NEWS : ਕਿਊਬਿਕ ਸਿਟੀ, ਲਾਵਿਸ, ਗੇਟਿਨਾਓ ਵਿਖੇ COVID ਕੇਸਾਂ ‘ਚ ਵਾਧੇ ਕਾਰਨ ਮੁੜ ਤੋਂ ਤਾਲਾਬੰਦੀ ਦਾ ਕੀਤਾ ਗਿਆ ਐਲਾਨ, ਵੀਰਵਾਰ ਸ਼ਾਮ ਤੋਂ ਨਾਈਟ ਕਰਫਿਊ ਵੀ ਹੋਵੇਗਾ ਲਾਗੂ : ਪ੍ਰੀਮੀਅਰ

Vivek Sharma

Leave a Comment