channel punjabi
Canada International News North America

ਕੋਰੋਨਾ ਮਹਾਂਮਾਰੀ ਕਾਰਨ ਹੋਏ ਖ਼ਰਚਿਆਂ ਨੂੰ ਜਨਤਕ ਕਰੇਗੀ ਟਰੂਡੋ ਸਰਕਾਰ, ਲੇਖਾ-ਜੋਖਾ ਅਗਲੇ ਸੋਮਵਾਰ

ਓਟਾਵਾ : ਕੋਰੋਨਾ ਵਾਇਰਸ ਨੂੰ ਦੁਨੀਆ ਵਿੱਚ ਫੈਲੇ ਹੋਏ ਨੂੰ ਕਰੀਬ ਇੱਕ ਸਾਲ ਦਾ ਸਮਾਂ ਹੋ ਚੁੱਕਾ ਹੈ । ਚੀਨ ਦੇ ਵੁਹਾਨ ਤੋਂ ਫੈਲਣਾ ਸ਼ੁਰੂ ਹੋਏ ਇਸ ਵਾਇਰਸ ਕਾਰਨ ਦੁਨੀਆ ਭਰ ਵਿਚ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ ।’ਚਾਇਨਾ ਵਾਇਰਸ’ ਕਾਰਨ ਹੀ ਵਿਸ਼ਵ ਭਰ ਦੀ ਅਰਥ ਵਿਵਸਥਾ ਵਿਗੜ ਗਈ ਹੈ। ਹਰ ਦੇਸ਼ ਨੂੰ ਹੁਣ ਕੋਰੋਨਾ ਨਾਲ ਨਜਿੱਠਣ ਲਈ ਵੱਖਰੇ ਫੰਡਾਂ ਦਾ ਬੰਦੋਬਸਤ ਕਰਨਾ ਪੈ ਰਿਹਾ ਹੈ।

ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਵਿੱਚ ਇਸ ਮਹਾਮਾਰੀ ਕਾਰਨ ਸਭ ਤੋ ਵੱਧ ਜਾਨੀ ਨੁਕਸਾਨ ਹੋਇਆ ਹੈ । ਅਮਰੀਕਾ ਦਾ ਗੁਆਂਢੀ ਦੇਸ਼ ਕੈਨੇਡਾ ਵੀ ਜਾਨੀ ਅਤੇ ਮਾਲੀ ਨੁਕਸਾਨ ਨੂੰ ਝੱਲ ਰਿਹਾ ਹੈ, ਕੈਨੇਡਾ ਦੀ ਅਰਥ ਵਿਵਸਥਾ ‘ਤੇ ਬੋਝ ਵੱਧ ਗਿਆ ਹੈ।
ਹਾਲਾਤ ਇਹ ਬਣ ਚੁੱਕੇ ਹਨ ਕਿ ਆਰਥਿਕ ਘਾਟੇ ਦੇ ਚੱਲਦਿਆਂ ਸੂਬਿਆਂ ਨੂੰ ਵੀ ਲੋੜਵੰਦਾਂ ਦੀ ਮਦਦ ਲਈ ਫੰਡ ਦੇਣਾ ਬਹੁਤ ਮੁਸ਼ਕਲ ਵਾਲਾ ਕੰਮ ਹੋ ਗਿਆ ਹੈ।

ਇਸ ਸਬੰਧੀ ਲਿਬਰਲ ਸਰਕਾਰ 30 ਨਵੰਬਰ ਨੂੰ ਅੰਕੜੇ ਪੇਸ਼ ਕਰਨ ਜਾ ਰਹੀ ਹੈ। ਸੋਮਵਾਰ ਨੂੰ ਹਾਊਸ ਆਫ਼ ਕਾਮਨਜ਼ ਵਿਚ ਇਸ ਦਾ ਐਲਾਨ ਕਰਦੇ ਹੋਏ ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਦਾ ਅਹੁਦਾ ਸੰਭਾਲ ਰਹੀ ਕ੍ਰਿਸਟੀਆ ਫਰੀਲੈਂਡ ਨੇ ਕਿਹਾ ਕਿ ਉਹ ਇਸ ਮੁਸ਼ਕਲ ਸਮੇਂ ਵਿਚ ਕੈਨੇਡੀਅਨ ਲੋਕਾਂ ਦੀ ਆਰਥਿਕ ਮਦਦ ਲਈ ਹਮੇਸ਼ਾ ਖੜ੍ਹੇ ਹਨ।

ਵਿੱਤ ਮੰਤਰੀ ਨੇ ਕਿਹਾ ਕਿ ਸਾਡੇ ਕੋਲ ਮਜ਼ਬੂਤ ਵਿੱਤੀ ਸਾਧਨ ਮੌਜੂਦ ਹਨ, ਇਸ ਲਈ ਸਰਕਾਰ ਜਿੱਥੋਂ ਤੱਕ ਸੰਭਵ ਹੋ ਸਕੇ ਕੈਨੇਡੀਅਨ ਲੋਕਾਂ ਦੀ ਲਗਾਤਾਰ ਵਿੱਤੀ ਮਦਦ ਕਰਦੀ ਰਹੇਗੀ। ਕ੍ਰਿਸਟੀਆ ਫਰੀਲੈਂਡ ਨੇ ਕਿਹਾ ਕਿ ਉਹ 30 ਨਵੰਬਰ ਨੂੰ ਕੋਰੋਨਾ ਸਬੰਧੀ ਵਿੱਤੀ ਲੇਖਾ-ਜੋਖਾ ਪੇਸ਼ ਕਰਨਗੇ।
ਇਸ ਸੰਬੰਧ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਵੀਟ ਕਰਦੇ ਹੋਏ ਜਾਣਕਾਰੀ ਸਾਂਝੀ ਕੀਤੀ।

ਫੈਡਰਲ ਸਰਕਾਰ ਨੇ ਇਸ ਸਾਲ ਮਹਾਮਾਰੀ ਦੇ ਚੱਲਦਿਆਂ ਆਪਣਾ ਵਿੱਤੀ ਸਾਲ ਦਾ ਬਜਟ ਪੇਸ਼ ਨਹੀਂ ਕੀਤਾ ਪਰ ਬੀਤੇ ਜੁਲਾਈ ਮਹੀਨੇ ਵਿਚ ਬਜਟ ਦੀ ਇਕ ਵਿੱਤੀ ਝਲਕ ਜ਼ਰੂਰੀ ਪੇਸ਼ ਕੀਤੀ ਸੀ, ਜਿਸ ਵਿਚ ਅੰਦਾਜ਼ਾ ਲਾਇਆ ਗਿਆ ਸੀ ਕਿ ਕੋਰੋਨਾ ਮਹਾਮਾਰੀ ਦੌਰਾਨ ਸਰਕਾਰੀ ਖਜ਼ਾਨੇ ਨੂੰ ਪਿਆ ਘਾਟਾ ਰਿਕਾਰਡ 343.2 ਬਿਲੀਅਨ ਡਾਲਰ ਵੱਲ ਜਾ ਰਿਹਾ ਹੈ।

Related News

ਕਿਸਾਨ ਅੰਦੋਲਨ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਦੀ ਸਰਬ ਪਾਰਟੀ ਮੀਟਿੰਗ, ਕਿਸਾਨਾਂ ਦੀ ਹਮਾਇਤ ‘ਚ ਡਟਣ ਦਾ ਫ਼ੈਸਲਾ

Vivek Sharma

15 ਸਾਲਾ ਕਿਸ਼ੋਰ ਨੇ ਵਿਸਕੌਨਸਿਨ ਸ਼ਾਪਿੰਗ ਮਾਲ ‘ਚ ਕੀਤੀ ਗੋਲੀਬਾਰੀ,8 ਲੋਕ ਜ਼ਖ਼ਮੀ

Rajneet Kaur

ਸੰਯੁਕਤ ਰਾਜ ਅਮਰੀਕਾ ‘ਚ ਨਾਵਲ ਕੋਰੋਨਾ ਵਾਇਰਸ ਪ੍ਰਤੀ ਇੱਕ ਮਿਲੀਅਨ ਲੋਕਾਂ ਨੂੰ ਪ੍ਰਤੀ ਦਿਨ ਟੀਕਾ ਲਗਾਇਆ ਜਾ ਰਿਹਾ ਹੈ ਉਥੇ ਹੀ ਕੈਨੇਡਾ ‘ਚ ਘੱਟ ਹੁੰਦਾ ਜਾਪ ਰਿਹੈ

Rajneet Kaur

Leave a Comment