channel punjabi
Canada International News

ਕੈਨੇਡਾ ਸਰਕਾਰ ਨੇ ਫੋਰਡ ਕੰਪਨੀ ਨੂੰ 1.8 ਬਿਲੀਅਨ ਡਾਲਰ ਦੇਣ ਦਾ ਕੀਤਾ ਐਲਾਨ

ਓਟਾਵਾ :

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਇਲੈਕਟ੍ਰਿਕ ਵਾਹਨਾਂ ਅਤੇ ਬੈਟਰੀਆਂ ਦੇ ਨਿਰਮਾਣ ਲਈ ਫੋਰਡ ‘ਤੇ ਮਿਹਰਬਾਨ ਹੁੰਦੇ ਦਿਖਾਈ ਦੇ ਰਹੇ ਹਨ । ਪ੍ਰਧਾਨ ਮੰਤਰੀ ਅਤੇ ਪ੍ਰੀਮੀਅਰ, ਫੋਰਡ ਕੰਪਨੀ ਦੇ ਓਕਵਿਲੇ ਅਸੈਂਬਲੀ ਪਲਾਂਟ ਲਈ ਲਗਭਗ 2-ਬਿਲੀਅਨ ਡਾਲਰ ਦੀ ਯੋਜਨਾ ਦੇ ਤਹਿਤ ਅੱਧਾ ਅਰਬ ਡਾਲਰ ਦੇ ਲਈ ਤਿਆਰ ਹੋ ਚੁੱਕੇ ਹਨ। ਇਸ ਪਿੱਛੇ ਮੁੱਖ ਉਦੇਸ਼ ਹੈ ਫੋਰਡ ਨੂੰ ਓਕਵਿਲੇ ਵਿੱਚ ਅਸੈਂਬਲੀ ਪਲਾਂਟ ਨੂੰ ਅਪਗ੍ਰੇਡ ਕਰਨ ਲਈ ਇਲੈਕਟ੍ਰਿਕ ਵਾਹਨ ਬਣਾਉਣ ਵਿੱਚ ਸਹਾਇਤਾ ਪ੍ਰਦਾਨ ਕਰਠਾ ।

ਇਹ ਤੱਥ ਹੈ ਕਿ ਸਰਕਾਰਾਂ ਨਕਦ ਪੈਸੇ ਦੇ ਰਹੀਆਂ ਹਨ ਇਹ ਕੋਈ ਨਵੀਂ ਗੱਲ ਨਹੀਂ ਹੈ – ਇਹ ਪਿਛਲੇ ਮਹੀਨੇ ਫੋਰਡ ਅਤੇ ਇਸਦੀ ਸਭ ਤੋਂ ਵੱਡੀ ਯੂਨੀਅਨ ਯੂਨੀਫੋਰ ਦੇ ਵਿਚਕਾਰ ਪਲਾਂਟ ‘ਤੇ ਇਲੈਕਟ੍ਰਿਕ ਕਾਰਾਂ ਦੇ ਪੰਜ ਨਵੇਂ ਮਾਡਲ ਬਣਾਉਣੇ ਸ਼ੁਰੂ ਕਰਨ ਲਈ $ 1.8-ਬਿਲੀਅਨ ਦੇ ਸੌਦੇ ਦਾ ਇਕ ਮਹੱਤਵਪੂਰਨ ਹਿੱਸਾ ਸੀ ।

ਫੋਰਡ ਨੇ ਹਾਲ ਹੀ ਦੇ ਸਾਲਾਂ ਵਿਚ ਵਿਸ਼ਵ ਭਰ ਵਿਚ 800,000 ਇਲੈਕਟ੍ਰਿਕ ਕਾਰਾਂ ਨੂੰ ਸੜਕ ‘ਤੇ ਲਿਆਂਦਾ ਹੈ, ਕੰਪਨੀ ਇਲੈਕਟ੍ਰਿਕ ਵਾਹਨ ਦੇ ਉਤਪਾਦਨ ਨੂੰ ਵਧਾ ਰਹੀ ਹੈ, ਕਿਉਂਕਿ ਕੰਪਨੀ ਉਨ੍ਹਾਂ ਨੂੰ ਅਗਲੇ ਦਹਾਕੇ ਵਿਚ ਕਿਸੇ ਸਮੇਂ ਜੈਵਿਕ ਬਾਲਣ ਨਾਲ ਚੱਲਣ ਵਾਲੀਆਂ ਗੱਡੀਆਂ ਵਿਚ ਤਬਦੀਲ ਕਰਨ ਦਾ ਵੀ ਖ਼ਾਕਾ ਖਿੱਚੀ ਬੈਠੀ ਹੈ।

ਫੋਰਡ ਪਲਾਂਟ ਦਾ ਨਵੀਨੀਕਰਨ ਓਕਵਿਲੇ ਨੂੰ ਉੱਤਰੀ ਅਮਰੀਕਾ ਵਿਚ ਕੰਪਨੀ ਦੀ ਨੰਬਰ 1 ਇਲੈਕਟ੍ਰਿਕ ਵਾਹਨ ਫੈਕਟਰੀ ਵਿਚ ਬਦਲ ਦੇਵੇਗਾ । ਪਿਛਲੀਆਂ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਸਰਕਾਰਾਂ ਯੋਜਨਾ ਨੂੰ 500 ਮਿਲੀਅਨ ਡਾਲਰ ਵਿੱਚ ਘਟਾ ਰਹੀਆਂ ਹਨ। ਪਰ ਵੀਰਵਾਰ ਨੂੰ, ਇਹ ਸਾਫ ਹੋ ਗਿਆ ਕਿ ਸਰਕਾਰ ਕਿਸੇ ਵੀ ਕੀਮਤ ‘ਤੇ ਪਲਾਂਟ ਨੂੰ ਚਾਲੂ ਰੱਖਣਾ ਚਾਹੁੰਦੀ ਹੈ । ਕੈਨੇਡਾ ਦੀ ਫੈਡਰਲ ਸਰਕਾਰ ਅਤੇ ਉਨਟਾਰੀਓ ਸੂਬੇ ਦੀ ਸਰਕਾਰ 590 ਮਿਲੀਅਨ ਡਾਲਰ ਦੇ ਖਰਚੇ ਵਿੱਚ‌ ਬਰਾਬਰ ਦਾ ਹਿੱਸਾ ਪਾ ਰਹੇ ਹਨ, ਭਾਵ ਦੋਵੇਂ ਸਰਕਾਰਾਂ 295-295 ਮਿਲੀਅਨ ਡਾਲਰ ਦਾ ਯੋਗਦਾਨ ਦੇ ਰਹੀਆਂ ਹਨ।

Related News

ਚੋਣ ਜਿੱਤਿਆ ਤਾਂ ਭਾਰਤ ਨਾਲ ਸਬੰਧਾਂ ਨੂੰ ਹੋਰ ਸੁਧਾਰਾਂਗੇ : ਜੋ ਬਿਡੇਨ

Vivek Sharma

ਕੈਨੇਡਾ ਦੀ Poetic Justice Foundation (PJF) ਨੇ ਦਿੱਤੀ ਸਫ਼ਾਈ, ਗ੍ਰੇਟਾ ਨੂੰ ਟੂਲ-ਕਿੱਟ ਅਸੀਂ ਨਹੀਂ ਦਿੱਤੀ

Vivek Sharma

ਕੈਲੀਫ਼ੋਰਨੀਆ ‘ਚ ਕਾਰੋਬਾਰ ਅਤੇ ਸਕੂਲ ਮੁੜ ਤੋਂ ਬੰਦ, ਕੋਰੋਨਾ ਦੀ ਦਹਿਸ਼ਤ ਬਰਕਰਾਰ

Vivek Sharma

Leave a Comment