channel punjabi
International News USA

RACISM IN USA : ਅਮਰੀਕਾ ‘ਚ ਹਜ਼ਾਰਾਂ ਲੋਕ ਆਏ ਸੜਕਾਂ ‘ਤੇ, ਨਸਲੀ ਹਿੰਸਾ ਖ਼ਿਲਾਫ਼ ਕੀਤਾ ਮੁਜ਼ਾਹਰਾ

ਸ਼ਿਕਾਗੋ : ਅਮਰੀਕਾ ‘ਚ ਨਸਲੀ ਹਿੰਸਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਨ੍ਹਾਂ ਅਪਰਾਧਾਂ ਖ਼ਿਲਾਫ਼ ਸ਼ਿਕਾਗੋ ਅਤੇ ਨਿਊਯਾਰਕ ਵਿਚ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਕੀਤਾ। ਸ਼ਿਕਾਗੋ ਦੇ ਚਾਈਨਾ ਟਾਊਨ ਚੌਕ ਵਿਚ ਨਸਲੀ ਭੇਦਭਾਵ ਅਤੇ ਅਪਰਾਧਾਂ ਖ਼ਿਲਾਫ਼ ਹਜ਼ਾਰਾਂ ਲੋਕ ਸੜਕ ‘ਤੇ ਆ ਗਏ। ਇਨ੍ਹਾਂ ਸਾਰਿਆਂ ਦੇ ਹੱਥਾਂ ਵਿਚ ਤਖ਼ਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ‘ਤੇ ‘ਸਟਾਪ ਏਸ਼ੀਅਨ ਹੇਟ’, ‘ਜ਼ੀਰੋ ਟਾਲਰੈਂਸ ਫਾਰ ਰੇਸਿਜ਼ਮ’ ਜਿਹੇ ਨਾਅਰੇ ਲਿਖੇ ਹੋਏ ਸਨ। ਪ੍ਰਦਰਸ਼ਨਕਾਰੀਆਂ ਵਿਚ ਸਥਾਨਕ ਅਧਿਕਾਰੀ ਅਤੇ ਪੁਲਿਸ ਮੁਖੀ ਵੀ ਨਾਲ ਸਨ ਅਤੇ ਉਹ ਲੋਕਾਂ ਨੂੰ ਨਫ਼ਰਤੀ ਅਪਰਾਧ ਪ੍ਰਭਾਵੀ ਰੂਪ ਤੋਂ ਰੋਕਣ ਦਾ ਭਰੋਸਾ ਦੇ ਰਹੇ ਸਨ।

ਦੱਸਣਯੋਗ ਹੈ ਕਿ 16 ਮਾਰਚ ਨੂੰ ਐਟਲਾਂਟਾ ਵਿਚ ਅੱਠ ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਇਨ੍ਹਾਂ ਵਿੱਚੋਂ ਛੇ ਏਸ਼ਿਆਈ ਮੂਲ ਦੀਆਂ ਔਰਤਾਂ ਸਨ। ਇਸ ਦੇ ਬਾਅਦ ਲਗਾਤਾਰ ਕਈ ਘਟਨਾਵਾਂ ਹੋਈਆਂ। ਪ੍ਰਦਰਸ਼ਨਕਾਰੀਆਂ ਦੀ ਮੁੱਖ ਮੰਗ ਸੁਰੱਖਿਆ ਵਧਾਉਣਾ, ਨਸਲੀ ਹਿੰਸਾ ਦੇ ਅਪਰਾਧਾਂ ਦੀ ਸ਼ਿਕਾਇਤ ਲਈ ਅਲੱਗ ਤੋਂ ਵੈੱਬਸਾਈਟ, ਹਿੰਸਾ ਪੀੜਤਾਂ ਲਈ ਫੰਡ, ਜੋ ਮਾਮਲੇ ਹਨ ਉਨ੍ਹਾਂ ‘ਤੇ ਤੁਰੰਤ ਕਾਰਵਾਈ ਕਰਨਾ ਸੀ।

ਉਧਰ ਨਿਊਯਾਰਕ ਵਿਚ ਵੀ ਨਸਲੀ ਹਿੰਸਾ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਵਿਚ 25 ਰਾਜਾਂ ਦੇ 60 ਤੋਂ ਜ਼ਿਆਦਾ ਸ਼ਹਿਰਾਂ ਦੇ ਲੋਕਾਂ ਦਾ ਪ੍ਰਤੀਨਿਧਤਵ ਸੀ। ਨਿਊਯਾਰਕ ਵਿਚ ਤਾਜ਼ਾ ਨਸਲੀ ਹਿੰਸਾ ਪਿੱਛੋਂ ਹੁਣ ਤਕ 10 ਤੋਂ ਜ਼ਿਆਦਾ ਰੈਲੀਆਂ ਕੀਤੀਆਂ ਜਾ ਚੁੱਕੀਆਂ ਹਨ।

Related News

ਕੈਪਿਟਲ ਹਿੱਲ ‘ਤੇ ਹੋਈ ਹਿੰਸਾ ਨੂੰ ਯਾਦ ਕਰਕੇ ਅੱਜ ਵੀ ਕੰਬ ਜਾਂਦੇ ਹਨ ਅਮਰੀਕੀ ਸੰਸਦ ਮੈਂਬਰ

Vivek Sharma

ਬਰਨਬੀ ‘ਚ ਮੈਟਰੋਟਾਊਨ ਮਾਲ ਤੋਂ ਦੋ 14 ਸਾਲਾਂ ਦੀਆਂ ਕੁੜੀਆਂ ਲਾਪਤਾ

Rajneet Kaur

ਤਿੰਨ COVID-19 ਹੌਟਸਪੌਟਸ ‘ਚ 18 ਤੋਂ 49 ਸਾਲ ਦੀ ਉਮਰ ਦੇ ਲੋਕ ਹੁਣ UHN ਦੁਆਰਾ ਟੀਕਿਆਂ ਲਈ ਕਰ ਸਕਦੇ ਹਨ ਰਜਿਸਟਰ

Rajneet Kaur

Leave a Comment