channel punjabi
Canada News North America

ਓਂਟਾਰੀਓ ਦੇ ਸਿੱਖਿਆ ਮੰਤਰੀ ਨੇ ਫੈਡਰਲ ਮੰਤਰੀਆਂ ਨੂੰ ਕੀਤੀ ਅਪੀਲ : ਬੱਚਿਆਂ ਅਤੇ ਨੌਜਵਾਨਾਂ ਲਈ ਵੀ ਖ਼ਰੀਦੋ ਵੈਕਸੀਨ

ਟੋਰਾਂਟੋ: ਓਂਟਾਰੀਓ ਵਿਖੇ ਕੋਵਿਡ-19 ਟੀਕਾਕਰਣ ਸ਼ੁਰੂ ਹੋਣ ਦੇ ਚਾਰ ਮਹੀਨਿਆਂ ਬਾਅਦ, ਸੂਬੇ ਦੇ ਸਿੱਖਿਆ ਮੰਤਰੀ ਨੇ ਫੈਡਰਲ ਸਰਕਾਰ ਨੂੰ ਬੱਚਿਆਂ ਅਤੇ ਨੌਜਵਾਨਾਂ ਲਈ ਵੈਕਸੀਨ ਖਰੀਦਣ ਲਈ ਯੋਜਨਾ ਬਣਾਉਣ ਲਈ ਅਪੀਲ ਕੀਤੀ ਹੈ। ਓਂਟਾਰੀਓ ਦੇ ਸਿੱਖਿਆ ਮੰਤਰੀ ਸਟੀਫਨ ਲੇਕਸ ਨੇ ਤਿੰਨ ਸੰਘੀ ਮੰਤਰੀਆਂ ਨੂੰ ਭੇਜੇ ਇੱਕ ਪੱਤਰ ਵਿੱਚ ਕਿਹਾ ਕਿ ਇਹ ਮਹੱਤਵਪੂਰਣ ਹੈ ਕਿ ਕੈਨੇਡਾ “ਅਗਾਂਹਵਧੂ ਯੋਜਨਾਬੰਦੀ ਦੀ ਮਹੱਤਤਾ ਤੋਂ ਸਬਕ ਸਿੱਖੇ” । ਉਨ੍ਹਾਂ ਕਿਹਾ ਹੈਲਥ ਕੈਨੇਡਾ ਨੂੰ ਮਨਜ਼ੂਰੀ ਮਿਲਦੇ ਹੀ ਵਿਦਿਆਰਥੀਆਂ ਅਤੇ ਬੱਚਿਆਂ ਨੂੰ ਟੀਕੇ ਵੰਡਣ ਦੀ ਯੋਜਨਾ ਲਾਗੂ ਕਰਨੀ ਚਾਹੀਦੀ ਹੈ।

ਲੇਕਸ ਨੇ ਮੰਤਰੀਆਂ ਅਹਿਮਦ ਹੁਸੈਨ, ਪੈਟੀ ਹਜਦੂ ਅਤੇ ਅਨੀਤਾ ਆਨੰਦ ਨੂੰ ਲਿਖੇ ਪੱਤਰ ਵਿੱਚ ਕਿਹਾ, “ਵੱਖ ਵੱਖ ਉਮਰਾਂ ਦੇ ਬੱਚਿਆਂ ਅਤੇ ਨੌਜਵਾਨਾਂ ਵਿੱਚ ਟੀਕਿਆਂ ਦੀ ਸੁਰੱਖਿਆ ਅਤੇ ਕਾਰਜਕੁਸ਼ਲਤਾ ਦਾ ਜਾਇਜ਼ਾ ਲੈਣ ਲਈ ਪਹਿਲਾਂ ਹੀ ਕਈ ਕਲੀਨਿਕਲ ਅਜ਼ਮਾਇਸ਼ਾਂ ਚੱਲ ਰਹੀਆਂ ਹਨ। ਇਨ੍ਹਾਂ ਵਿੱਚੋਂ ਕੁਝ ਕਲੀਨਿਕਲ ਅਜ਼ਮਾਇਸ਼ਾਂ ਕੁਝ ਹੀ ਹਫ਼ਤਿਆਂ ਵਿੱਚ ਨਤੀਜੇ ਹਾਸਲ ਕਰਨਾ ਸ਼ੁਰੂ ਕਰ ਸਕਦੀਆਂ ਹਨ। ਇਹ ਉਮੀਦ ਵਾਲੀ ਖ਼ਬਰ ਹੈ, ਇਹ ਤੁਰੰਤ ਯੋਜਨਾਬੰਦੀ ਕਰਨ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੰਦੀ ਹੈ ਤਾਂ ਜੋ ਬੱਚਿਆਂ ਅਤੇ ਨੌਜਵਾਨਾਂ ਲਈ ਵੈਕਸੀਨ ਰੋਲ-ਆਊਟ ਕਰਨ ਵਿਚ ਕੈਨੇਡਾ ਸਭ ਤੋਂ ਅੱਗੇ ਹੋਵੇ। ”

ਲੇਕੇਸ ਦਾ ਕਹਿਣਾ ਹੈ ਕਿ ਨੌਜਵਾਨਾਂ ਦਾ ਟੀਕਾਕਰਨ ਮਹਾਂਮਾਰੀ ਨੂੰ ਖਤਮ ਕਰਨ ਵਿਚ ਇਕ ਮਹੱਤਵਪੂਰਣ ਹਿੱਸਾ ਹੋਵੇਗਾ । ਉਹਨਾਂ ਫੈਡਰਲ ਸਰਕਾਰ ਦੇ ਮੰਤਰੀਆਂ ਨੂੰ ਅਪੀਲ ਕੀਤੀ ਕਿ ਉਹ ਕਈ ਸੰਭਾਵਿਤ ਸਪਲਾਇਰਾਂ ਤੋਂ ਟੀਕਿਆਂ ਦੀ ਮਜਬੂਤ ਸਪਲਾਈ ਬਾਰੇ ਤੁਰੰਤ ਕੋਈ ਸਮਝੌਤਾ ਕਰਨ ਲਈ ਉਪਰਾਲੇ ਕਰਨ।

ਉਹਨਾਂ ਕਿਹਾ ਕਿ ਫਾਰਮਾਸਿਊਟਿਕਲ ਕੰਪਨੀਆਂ ਵਲੋਂ ਬੱਚਿਆਂ ਅਤੇ ਨੌਜਵਾਨਾਂ ਲਈ ਟੀਕਿਆਂ ਦੀ ਆਪਣੀ ਕਲੀਨਿਕਲ ਅਜ਼ਮਾਇਸ਼ਾਂ ਨੂੰ ਪੂਰਾ ਕਰਨ ਤੋਂ ਬਾਅਦ ਹੈਲਥ ਕੈਨੇਡਾ ਨੂੰ ਇਸ ਦੀ ਤੇਜ਼ੀ ਨਾਲ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ ਅਤੇ ਜੇ ਇਹ ਸੁਰੱਖਿਅਤ ਹੋਵੇ ਤਾਂ ਤੁਰੰਤ ਪ੍ਰਵਾਨਗੀ ਦੇਣੀ ਚਾਹੀਦੀ ਹੈ।

ਪਿਛਲੇ ਹਫ਼ਤੇ, ਮੋਡੇਰਨਾ ਨੇ ਘੋਸ਼ਣਾ ਕੀਤੀ ਸੀ ਕਿ ਮਨਜ਼ੂਰੀ ਮਿਲਣ ਤੋਂ ਬਾਅਦ ਉਹ ਛੇ ਮਹੀਨਿਆਂ ਤੋਂ 12 ਸਾਲ ਦੀ ਉਮਰ ਦੇ ਕਈ ਕੈਨੇਡੀਅਨ ਬੱਚਿਆਂ ‘ਤੇ ਆਪਣੇ ਆਉਣ ਵਾਲੇ ਕੋਵਿਡ-19 ਟੀਕੇ ਦੀ ਅਜ਼ਮਾਇਸ਼ ਕਰੇਗਾ।
ਇਸ ਦੌਰਾਨ, ਜੌਹਨਸਨ ਐਂਡ ਜੌਹਨਸਨ ਵੀ 12 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਲਈ ਆਪਣੇ ਵੈਕਸੀਨ ਟੀਕੇ ਲਈ ਟਰਾਇਲ ਚਲਾਉਣ ਲਈ ਤਿਆਰ ਹੈ। ਉਧਰ ਐਸਟਰਾਜ਼ੇਨੇਕਾ ਨੇ ਵੀ ਛੋਟੇ ਉਮਰ ਸਮੂਹਾਂ ਨਾਲ ਇੱਕ ਅਜ਼ਮਾਇਸ਼ ਦੀ ਸ਼ੁਰੂਆਤ ਕੀਤੀ ਹੈ।

ਇਹ ਵੇਖਣਾ ਹੋਵੇਗਾ ਕਿ ਸੂਬੇ ਦੇ ਸਿੱਖਿਆ ਮੰਤਰੀ ਦੀ ਅਪੀਲ ‘ਤੇ ਫੈਡਰਲ ਸਰਕਾਰ ਦੇ ਮੰਤਰੀਆਂ ਵੱਲੋਂ ਕੀ ਪ੍ਰਤੀਕਿਰਿਆ ਦਿੱਤੀ ਜਾਂਦੀ ਹੈ।

Related News

ਬੀ.ਸੀ : 10 ਸਤੰਬਰ ਤੋਂ ਮੁੜ ਖੁਲਣਗੇ ਸਕੂਲ

Rajneet Kaur

BIG BREAKING : ਕੋਰੋਨਾ ਨੇ ਖੋਹ ਲਈ ਭਾਰਤੀ ਸ਼ਾਸਤਰੀ ਸੰਗੀਤ ਜਗਤ ਦੀ ਵੱਡੀ ਹਸਤੀ, ਨਹੀਂ ਰਹੇ ਪੰਡਿਤ ਰਾਜਨ ਮਿਸ਼ਰ

Vivek Sharma

ਟਰੂਡੋ ਨੇ ਨਾਗਰਿਕਾਂ ਦੀ ਰੱਖਿਆ ਲਈ, ਬੀਜਿੰਗ ਅੱਗੇ ਝੁਕਣ ਤੋਂ ਕੀਤਾ ਇਨਕਾਰ

team punjabi

Leave a Comment