channel punjabi
International News

Positive News: ਨਵੇਂ ਮਾਮਲਿਆਂ ‘ਚ ਆ ਰਹੀ ਗਿਰਾਵਟ ਕਾਰਨ ਹੁਣ ਕਾਬੂ ‘ਚ ਆ ਸਕਦੈ ਕੋਰੋਨਾ : W.H.O.

ਜਨੇਵਾ : ਕਰੀਬ ਸਵਾ ਸਾਲ ਵਿੱਚ ਅਜਿਹਾ ਪਹਿਲੀ ਵਾਰ ਹੈ ਕਿ ਜਦੋਂ ਵਿਸ਼ਵ ਸਿਹਤ ਸੰਗਠਨ ਨੂੰ ਆਸ ਬੱਝੀ ਹੈ ਕਿ ਕੋਰੋਨਾ ਨੂੰ ਹੁਣ ਕਾਬੂ ਵਿਚ ਕੀਤਾ ਜਾ ਸਕਦਾ ਹੈ । ਵਿਸ਼ਵ ਸਿਹਤ ਸੰਗਠਨ (W.H.O.) ਦੇ ਮੁਖੀ ਟੈਡਰੋਸ ਅਦਨੋਮ ਘੇਬ੍ਰੇਯੇਸਸ ਨੇ ਵਿਸ਼ਵ ਪੱਧਰ ‘ਤੇ ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਆ ਰਹੀ ਗਿਰਾਵਟ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਘਾਤਕ ਵਾਇਰਸ ਕਾਬੂੁ ਵਿਚ ਆ ਸਕਦਾ ਹੈ। ਦੱਸਣਯੋਗ ਹੈ ਕਿ ਦਸੰਬਰ 2019 ਵਿਚ ਕੋਰੋਨਾ ਦਾ ਪਹਿਲਾ ਮਾਮਲਾ ਚੀਨ ਦੇ ਵੁਹਾਨ ਸ਼ਹਿਰ ਵਿਚ ਮਿਲਿਆ ਸੀ। ਇਸ ਪਿੱਛੋਂ ਇਹ ਵਾਇਰਸ ਪੂਰੀ ਦੁਨੀਆ ਵਿਚ ਫੈਲ ਗਿਆ ਸੀ। ਵਿਸ਼ਵ ਭਰ ਵਿਚ ਹੁਣ ਤਕ 10 ਕਰੋੜ 30 ਲੱਖ ਤੋਂ ਜ਼ਿਆਦਾ ਮਾਮਲੇ ਮਿਲੇ ਹਨ ਜਦਕਿ 22 ਲੱਖ ਤੋਂ ਜ਼ਿਆਦਾ ਪੀੜਤਾਂ ਦੀ ਮੌਤ ਹੋਈ ਹੈ।

ਡਬਲਯੂਐੱਚਓ ਡਾਇਰੈਕਟਰ ਜਨਰਲ ਟੈਡਰੋਸ ਨੇ ਬੀਤੇ ਦਿਨੀਂ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਿਹਾ ਕਿ ਵਿਸ਼ਵ ਵਿਚ ਕੋਰੋਨਾ ਦੇ ਨਵੇਂ ਮਾਮਲਿਆਂ ਵਿਚ ਲਗਾਤਾਰ ਤੀਜੇ ਹਫ਼ਤੇ ਗਿਰਾਵਟ ਦਰਜ ਕੀਤੀ ਗਈ ਹੈ। ਕਈ ਦੇਸ਼ਾਂ ਵਿਚ ਹੁਣ ਵੀ ਵਾਧਾ ਦੇਖਿਆ ਜਾ ਰਿਹਾ ਹੈ ਪ੍ਰੰਤੂ ਵਿਸ਼ਵ ਪੱਧਰ ‘ਤੇ ਕਮੀ ਆ ਰਹੀ ਹੈ। ਇਹ ਉਤਸ਼ਾਹਜਨਕ ਹੈ। ਇਸ ਦੇ ਕੋਲ ਹੀ ਉਨ੍ਹਾਂ ਨੇ ਸਰਕਾਰਾਂ ਨੂੰ ਆਗਾਹ ਕੀਤਾ ਕਿ ਅਜੇ ਸਾਵਧਾਨੀ ਰੱਖਣ ਦੀ ਲੋੜ ਹੈ। ਸਭ ਕੁਝ ਖੋਲ੍ਹਣ ਵਿਚ ਬਹੁਤ ਜਲਦਬਾਜ਼ੀ ਨਾ ਦਿਖਾਈ ਜਾਏ ਕਿਉਂਕਿ ਮਹਾਮਾਰੀ ਦੁਬਾਰਾ ਵੱਧ ਸਕਦੀ ਹੈ। ਕਈ ਦੇਸ਼ਾਂ ਵਿਚ ਇਨਫੈਕਸ਼ਨ ਦੀ ਰੋਕਥਾਮ ਲਈ ਲਾਕਡਾਊਨ ਵਰਗੇ ਉਪਾਅ ਅਪਣਾਏ ਗਏ ਹਨ। ਜਿਹੜੇ ਹਾਲ ਦੀ ਘੜੀ ਬੇਹੱਦ ਕਾਰਗਰ ਸਿੱਧ ਹੋ ਰਹੇ ਹਨ।

ਦੱਸ ਦਈਏ ਕਿ ਕੈਨੇਡਾ ਵਿੱਚ ਵੀ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ, ਜਿਸਦਾ ਵੱਡੀ ਗਿਣਤੀ ਕੈਨੇਡਾ ਵਾਸੀਆਂ ਨੇ ਸਮਰਥਨ ਕੀਤਾ ਹੈ।

Related News

ਭਾਰਤ ਵਿੱਚ ਕੋਰੋਨਾ ਦਾ ਕਹਿਰ ਜਾਰੀ, ਅਮਰੀਕੀ ਸੰਸਦ ਮੈਂਬਰਾਂ ਨੇ ਭਾਰਤ ਦੀ ਮਦਦ ਲਈ ਰਾਸ਼ਟਰਪਤੀ Biden ਨੂੰ ਕੀਤੀ ਅਪੀਲ

Vivek Sharma

ਨੌਰਥ ਯਾਰਕ ‘ਚ ਗੋਲੀਬਾਰੀ ਤੋਂ ਬਾਅਦ ਇਕ ਵਿਅਕਤੀ ਦੀ ਵਾਹਨ ‘ਚ ਮਿਲੀ ਲਾਸ਼

Rajneet Kaur

ਪੂਰਾ ਮੈਨੀਟੋਬਾ ਰੈੱਡ ਜੋ਼ਨ ਵਿੱਚ, ਸੂਬੇ ਅੰਦਰ ਮੁੜ ਲਾਗੂ ਹੋਈ ਤਾਲਾਬੰਦੀ !

Vivek Sharma

Leave a Comment