channel punjabi
Canada International News North America

ਬਰੈਂਪਟਨ ‘ਚ ਪੰਜਾਬੀ ਨੌਜਵਾਨ ਸੂਰਜਦੀਪ ਸਿੰਘ ਦੇ ਇਨਸਾਫ ਲਈ ਸ਼ਨੀਵਾਰ ਨੂੰ ਮੋਮਬੱਤੀਆਂ ਜਗਾ ਕੇ ਕੱਢਿਆ ਜਾਵੇਗਾ ਮਾਰਚ

ਬਰੈਂਪਟਨ: ਬਰੈਂਪਟਨ ‘ਚ ਪੰਜਾਬੀ ਨੌਜਵਾਨ ਸੂਰਜਦੀਪ ਸਿੰਘ ਦੇ ਇਨਸਾਫ ਲਈ ਸ਼ਨੀਵਾਰ ਨੂੰ ਮੋਮਬੱਤੀਆਂ ਜਗਾ ਕੇ ਮਾਰਚ ਕੱਢਿਆ ਜਾਵੇਗਾ । 22 ਅਗਸਤ ਸ਼ਾਮ 6 ਤੋਂ 8 ਵਜੇ ਤੱਕ ਇਸ ਦਾ ਆਯੋਜਨ ਕੀਤਾ ਜਾਵੇਗਾ ਅਤੇ 7 ਵਜੇ ਅਰਦਾਸ ਕੀਤੀ ਜਾਵੇਗੀ।ਇਸ ਦੌਰਾਨ ਸ਼ਾਮਿਲ ਹੋਣ ਵਾਲੇ ਲੋਕਾਂ ਨੂੰ ਸਮਾਜਿਕ ਦੂਰੀ ਬਣਾ ਕੇ ਰਖਣ ਦੀ ਅਪੀਲ ਕੀਤੀ ਗਈ ਹੈ ਅਤੇ ਮਾਸਕ ਪਹਿਨਣਾ ਲਾਜ਼ਮੀ ਕੀਤਾ ਗਿਆ ਹੈ।

ਦਸ ਦਈਏ ਬੀਤੇ ਦਿਨ੍ਹੀ  ਪੀਲ ਰੀਜਨਲ ਪੁਲਿਸ ਦੇ ਹੋਮੀਸਾਈਡ ਅਤੇ ਮਿਸਿੰਗ ਪਰਸਨ ਬਿਊਰੋ ਨੇ ਸੂਰਜਦੀਪ ਸਿੰਘ ਕਤਲ ਮਾਮਲੇ ‘ਚ 16 ਸਾਲ ਦੇ ਇੱਕ ਹੋਰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਸੂਰਜਦੀਪ ਸਿੰਘ ਦਾ 13 ਅਗਸਤ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਪੁਲੀਸ ਨੇ ਉਸੇ ਦਿਨ 16 ਸਾਲ ਦੇ ਇਕ ਅਲ੍ਹੜ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਸੀ। ਦੂਜੇ ਗ੍ਰਿਫਤਾਰ ਕੀਤੇ ਗਏ ਅਲ੍ਹੜ ਵਿਰੁੱਧ ਵੀ ਦੂਜੇ ਦਰਜੇ ਦੇ ਕਤਲ ਦੇ ਦੋਸ਼ ਆਇਦ ਕੀਤੇ ਗਏ ਹਨ। ਯੂਥ ਕ੍ਰਿਮੀਨਲ ਜਸਟਿਸ ਅਤੇ ਐਕਟ ਅਧੀਨ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਦੀ ਪਛਾਣ ਜਨਤਕ ਨਹੀਂ ਕੀਤੀ ਜਾ ਸਕਦੀ ਜਿਸ ਦੇ ਮੱਦੇਨਜ਼ਰ ਦੋਵਾਂ ਦੀ ਨਾਮ ਗੁਪਤ ਰੱਖੇ ਗਏ ਹਨ।

ਸੂਰਜਦੀਪ ਦੇ ਪਰਿਵਾਰ ਨੇ ਇਲਜ਼ਾਮ ਲਾਏ ਸਨ ਕਿ ਉਹਨਾਂ ਦੇ ਪੁੱਤਰ ਦਾ ਕਤਲ ਲੁੱਟ ਖੋਹ ਦੇ ਇਰਾਦੇ ਨਾਲ ਕੀਤਾ ਗਿਆ ਸੀ। ਸਾਲ 2017 ਵਿੱਚ ਬਟਾਲਾ ਦਾ ਸੂਰਜਦੀਪ ਸਿੰਘ ਸਟੂਡੈਂਟ ਵੀਜ਼ਾ ‘ਤੇ ਕੈਨੇਡਾ ਆਇਆ ਸੀ। 13 ਅਗਸਤ ਨੂੰ ਉਹ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਮਗਰੋਂ ਘਰ ਜਾ ਰਿਹਾ ਸੀ। ਰਾਹ ਵਿੱਚ ਕੁਈਨ ਮੈਰੀ ਇਲਾਕੇ ਵਿੱਚ ਉਸ ਦੇ ਉੱਪਰ ਜਾਨਲੇਵਾ ਹਮਲਾ ਹੋਇਆ ਸੀ। ਪੁਲਿਸ ਮੁਤਾਬਕ ਸੂਰਜਦੀਪ ਸਿੰਘ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਗੁਰਦਾਸਪੁਰ ਦੇ ਬਟਾਲਾ ਵਿੱਚ ਸੂਰਜਦੀਪ ਸਿੰਘ ਦਾ ਪਰਿਵਾਰ ਪੁੱਤਰ ਦੇ ਕਤਲ ਦਾ ਇਨਸਾਫ ਮੰਗ ਰਿਹਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਹ ਸੁਨਹਿਰੀ ਭਵਿੱਖ ਦੇ ਲਈ ਕੈਨੇਡਾ ਆਇਆ ਸੀ। ਪਰ ਕੈਨੇਡਾ ਵਿੱਚ ਉਸ ਨੂੰ ਮੌਤ ਨਸੀਬ ਹੋਈ।

Related News

ਗ੍ਰੇਟਰ ਟੋਰਾਂਟੋ ਏਰੀਆ ਵਿਖੇ ਭੇਜੀਆਂ ਜਾਣਗੀਆਂ ਦੋ ਮੋਬਾਈਲ ਹੈਲਥ ਯੂਨਿਟ : ਜਸਟਿਨ ਟਰੂਡੋ

Vivek Sharma

ਉੱਚੀਆਂ ਇਮਾਰਤਾਂ ‘ਚ ਰਹਿਣ ਵਾਲਿਆਂ ਲਈ ਵੱਧ ਸਕਦੀ ਹੈ ਮੁਸੀਬਤ, ਕੋਰੋਨਾ ਵਾਇਰਸ ਪਾਣੀ ਦੇ ਜ਼ਰੀਏ ਵੀ ਫੈਲ ਸਕਦਾ ਹੈ: ਅਧਿਐਨ

Rajneet Kaur

ਅਮਰੀਕਾ ਕੋਰੋਨਾ ਨਾਲ ਹਾਲੇ ਵੀ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਹੈ‌ : Joe Biden

Vivek Sharma

Leave a Comment