channel punjabi
Canada International News North America

ਓਂਟਾਰੀਓ ‘ਚ ਫਿਰ ਵਧਿਆ ਕੋਰੋਨਾ ਵਾਇਰਸ ਦਾ ਕਹਿਰ

ਟੋਰਾਂਟੋ: ਕੋਰੋਨਾ ਵਾਇਰਸ ਦਾ ਕਹਿਰ ਅਜੇ ਵੀ ਲਗਾਤਾਰ ਜਾਰੀ ਹੈ। ਜਿਥੇ ਪਹਿਲਾਂ ਕਈ ਥਾਵਾਂ ਤੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਘਟਦੀ ਨਜ਼ਰ ਆ ਰਹੀ ਸੀ, ਪਰ ਹੁਣ ਇਕ ਵਾਰ ਫਿਰ ਗਿਣਤੀ ‘ਚ ਉਛਾਲ ਨਜ਼ਰ ਆ ਰਿਹਾ ਹੈ।ਓਂਟਾਰੀਓ ‘ਚ ਕੋਵਿਡ-19 ਦੇ 200 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ।ਸ਼ਨੀਵਾਰ ਨੂੰ ਸਿਹਤ ਮੰਤਰਾਲਾ ਨੇ ਜਾਣਕਾਰੀ ਦਿੱਤੀ ਹੈ ਕਿ ਬੀਤੇ 24 ਘੰਟੇ ‘ਚ ਓਂਟਾਰੀਓ ‘ਚ 206 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 31 ਲੋਕਾਂ ਦੀ ਮੌਤ ਹੋ ਗਈ ਹੈ।ਓਂਟਾਰੀਓ ‘ਚ ਕੁਲ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 33,301 ਤੱਕ ਪਹੁੰਚ ਗਈ ਹੈ, ਜਿੰਨ੍ਹਾਂ ਚੋਂ 28,468 ਪੀੜਿਤ ਠੀਕ ਹੋ ਚੁੱਕੇ ਹਨ, ਤੇ 2,595 ਮਰੀਜ਼ਾਂ ਦੀ ਮੌਤ ਹੋ ਗਈ ਹੈ।

ਦੱਸ ਦਈਏ ਇਹ ਨਵੇਂ ਮਾਮਲੇ 61 ਫੀਸਦੀ ਟੋਰਾਂਟੋ ਤੇ 54 ਪੀਲ ਖੇਤਰ ਚੋਂ ਸਾਹਮਣੇ ਆਏ ਹਨ।ਜਿਥੇ ਜ਼ਿਆਦਾ ਮਾਮਲੇ ਹੋਣ ਕਾਰਨ ਇਸ ਨੂੰ ਦੁਝੇ ਪੜਾਅ ਤਹਿਤ ਖੋਲਣ ਦੀ ਹਰੀ ਝੰਡੀ ਨਹੀਂ ਮਿਲ ਸਕੀ।ਕਿਊਬਿਕ ‘ਚ 33 ਮੌਤਾਂ ਅਤੇ 124 ਨਵੇਂ ਮਾਮਲੇ ਰਿਪੋਰਟ ਹੋਏ ਹਨ।ਕਿਉਬਿਕ ‘ਚ ਕੁਲ ਕੋਵਿਡ-19 ਮਾਮਲਿਆਂ ਦੀ ਗਿਣਤੀ 54,674 ਹੋ ਗਈ ਹੈ ,ਅਤੇ 5,408 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ।

ਵੱਖ-ਵੱਖ ਦੇਸ਼ਾਂ ਦੇ ਅੰਕੜੇ:

 

  • ਅਮਰੀਕਾ: ਕੇਸ – 23,30,578, ਮੌਤਾਂ – 1,21,980
  • ਬ੍ਰਾਜ਼ੀਲ: ਕੇਸ – 10,70,139, ਮੌਤਾਂ – 50,058
  • ਰੂਸ: ਕੇਸ – 5,76,952, ਮੌਤਾਂ – 8,002

ਭਾਰਤ: ਕੇਸ – 4,11,727, ਮੌਤਾਂ – 13,277

  • ਯੂਕੇ: ਕੇਸ – 3,03,110, ਮੌਤਾਂ – 42,589
  • ਸਪੇਨ: ਕੇਸ – 2,93,018, ਮੌਤਾਂ – 28,322
  • ਪੇਰੂ: ਕੇਸ – 2,51,338, ਮੌਤਾਂ – 7,861
  • ਇਟਲੀ: ਕੇਸ – 2,38,275, ਮੌਤਾਂ – 34,610

 

Related News

30 ਦੇ ਕਰੀਬ ਮਾਸਕ ਵਿਰੋਧੀਆਂ ਨੇ ਸ਼ਨੀਵਾਰ ਨੂੰ ਸਸਕੈਟੂਨ ਮਾਲ ‘ਚ ਕੀਤੀ ਨਾਅਰੇਬਾਜ਼ੀ

Rajneet Kaur

ਈਰਾਨ ਵਿੱਚ ਯਾਤਰੀ ਜਹਾਜ਼ ਨੂੰ ਅਗਵਾ ਕਰਨ ਦੀ ਕੋਸ਼ਿਸ਼ ਨੂੰ ਕੀਤਾ ਗਿਆ ਨਾਕਾਮ, ਹਾਈਜੈਕਰ ਗ੍ਰਿਫ਼ਤਾਰ

Vivek Sharma

ਓਨਟਾਰੀਓ ਦਾ ਪਹਿਲਾ ਵੱਡਾ ਕੋਵਿਡ -19 ਟੀਕਾਕਰਨ ਕੇਂਦਰ ਟੋਰਾਂਟੋ ਵਿੱਚ ਖੁੱਲ੍ਹਿਆ

Rajneet Kaur

Leave a Comment