channel punjabi
International News

ਈਰਾਨ ਵਿੱਚ ਯਾਤਰੀ ਜਹਾਜ਼ ਨੂੰ ਅਗਵਾ ਕਰਨ ਦੀ ਕੋਸ਼ਿਸ਼ ਨੂੰ ਕੀਤਾ ਗਿਆ ਨਾਕਾਮ, ਹਾਈਜੈਕਰ ਗ੍ਰਿਫ਼ਤਾਰ

ਤਹਿਰਾਨ : ਈਰਾਨ ਵਿੱਚ ਇੱਕ ਯਾਤਰੀ ਜਹਾਜ਼ ਨੂੰ ਅਗਵਾ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ। ਈਰਾਨ ਦੇ ਨੀਮ ਫੌਜੀ ਦਸਤੇ ਰੈਵੋਲਿਊਸ਼ਨਰੀ ਗਾਰਡ ਨੇ ਦਾਅਵਾ ਕੀਤਾ ਹੈ ਕਿ ਅਧਿਕਾਰੀਆਂ ਨੇ ਵੀਰਵਾਰ ਰਾਤ ਇਕ ਯਾਤਰੀ ਜਹਾਜ਼ ਨੂੰ ਅਗਵਾ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ ਹੈ। ਦਸਤੇ ਨੇ ਆਪਣੀ ਅਧਿਕਾਰਿਤ ਵੈੱਬਸਾਈਟ ‘ਤੇ ਕਿਹਾ ਕਿ ਜਿਸ ਜਹਾਜ਼ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ਦੱਖਣ ਪੱਛਮੀ ਸ਼ਹਿਰ ਅਹਵਾਜ਼ ਤੋਂ ਉੱਤਰੀ-ਪੱਛਮ ਸ਼ਹਿਰ ਮਸ਼ਹਾਦ ਜਾ ਰਿਹਾ ਸੀ।

ਹਾਲਾਂਕਿ, ਗਾਰਡ ਵੱਲੋਂ ਸ਼ੁਕਰਵਾਰ ਨੂੰ ਕੀਤੇ ਗਏ ਇਸ ਐਲਾਨ ‘ਚ ਅਗਵਾਕਾਰਾਂ ਦੀ ਪੱਛਾਣ ਨਸ਼ਰ ਨਹੀਂ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਈਰਾਨ ਏਅਰ ਦੀ ਫਲਾਈਟ ਨੂੰ ਮੱਧ ਈਰਾਨੀ ਸ਼ਹਿਰ ਇਸਫਹਾਨ ‘ਚ ਐਮਰਜੈਂਸੀ ਹਾਲਤ ‘ਚ ਉਤਾਰਿਆ ਗਿਆ। ਇਸ ਘਟਨਾ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇ
ਹੈ।

ਈਰਾਨ ਦੀ ਸਰਕਾਰੀ ਨਿਊਜ਼ ਏਜੰਸੀ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਅਗਵਾਕਾਰਾਂ ਦੀ ਯੋਜਨਾ ਇਸ ਜਹਾਜ਼ ਨੂੰ ਹਾਈਜੈਕ ਕਰ ਕੇ ਇਸ ਨੂੰ ‘ਫਾਰਸ ਦੀ ਖਾੜੀ ਦੇ ਦੱਖਣੀ ਹਿੱਸੇ’ ‘ਚ ਉਤਾਰਨ ਦੀ ਸੀ। ਏਜੰਸੀ ਨੇ ਕਿਹਾ ਕਿ ਹਾਈਜੈਕਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਜਹਾਜ਼ ‘ਤੇ ਸਵਾਰ ਸਾਰੇ ਯਾਤਰੀ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਘਰ ਪਹੁੰਚਾਉਣ ਲਈ ਦੂਜੇ ਜਹਾਜ਼ਾਂ ਦੀ ਵਿਵਸਥਾ ਕੀਤੀ ਗਈ ।

Related News

TCDSB ਨੇ ਕੋਵਿਡ 19 ਆਉਟਬ੍ਰੇਕ ਕਾਰਨ ਦੋ ਸਕੂਲ ਅਸਥਾਈ ਤੌਰ ‘ਤੇ ਕੀਤੇ ਬੰਦ

Rajneet Kaur

ਕਲੀਵਲੈਂਡ ਏਰੀਏ ਦੇ ਸਮੂਹ ਪੰਜਾਬੀ ਭਾਈਚਾਰੇ ਨੇ ਕਿਸਾਨਾਂ ਦੇ ਹੱਕ ‘ਚ ਕਾਰ ਰੈਲੀ ਦਾ ਕੀਤਾ ਆਯੋਜਨ

Rajneet Kaur

ਨੌਜਵਾਨ ਨਾਲ ਧੱਕੇਸ਼ਾਹੀ ਕਰਨ ਦੇ ਦੋਸ਼ ਹੇਠ ਹਾਲਟਨ ਦਾ ਪੁਲਿਸ ਅਫਸਰ ਮੁਅੱਤਲ, ਵੀਡੀਓ ਵਾਇਰਲ

team punjabi

Leave a Comment