channel punjabi
Canada International News North America

ਓਟਾਵਾ ‘ਚ ਕੋਵਿਡ-19 ਦੇ 6 ਹੋਰ ਨਵੇਂ ਕੇਸ ਆਏ ਸਾਹਮਣੇ

ਓਟਾਵਾ: ਓਟਾਵਾ ਸਿਹਤ ਵਿਭਾਗ ਨੇ ਦੱਸਿਆ ਕਿ ਪ੍ਰੋਗਸ਼ਾਲਾਵਾਂ ਦੁਆਰਾ ਪੁਸ਼ਟੀ ਕੀਤੀ ਗਈ ਹੈ ਕਿ ਕੋਰੋਨਾ ਵਾਇਰਸ ਦੇ 6 ਹੋਰ ਨਵੇਂ ਕੇਸ ਦਰਜ ਕੀਤੇ ਗਏ ਹਨ । ਓਟਾਵਾ ‘ਚ 11 ਮਾਰਚ ਨੂੰ ਕੋਵਿਡ-19 ਦਾ ਪਹਿਲਾ ਕੇਸ ਸਾਹਮਣੇ ਆਇਆ ਸੀ।

ਕੁੱਲ 2,118 ਲੋਕਾ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆਏ ਹਨ ।ਜਿੰਨ੍ਹਾਂ ‘ਚੋਂ 1,801 ਕੋਰਨਾ ਮਰੀਜ਼ ਠੀਕ ਹੋ ਗਏ ਹਨ, ਅਤੇ 263 ਪੀੜਿਤਾਂ ਦੀ ਮੌਤ ਹੋ ਚੁੱਕੀ ਹੈ।

ਦੱਸਿਆ ਜਾ ਰਿਹਾ ਹੈ ਕਿ ਹੋਰ ਛੇ ਹੋਰ ਲੋਕਾਂ ਨੇ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ ਹੈ। ਇਸ ਸਮੇਂ ਸ਼ਹਿਰ ਵਿੱਚ 47 ਕੋਰੋਨਾ ਪੀੜਿਤਾਂ ਦਾ ਇਲਾਜ ਚੱਲ ਰਿਹਾ ਹੈ। ਦੋ ਵਿਅਕਤੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ,ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਓਟਾਵਾ ਪਬਲਿਕ ਹੈਲਥ ਕੇਅਰ ਨੇ ਦੱਸਿਆ ਕੇ ਐਮੀਕਾ ਵੈਸਟਬੋਰੋ ਪਾਰਕ ਰਿਟਾਇਰਮੈਂਟ ਹੋਮ ‘ਚ 5 ਜੁਲਾਈ ਨੂੰ ਇੱਕ ਸਟਾਫ ਮੈਂਬਰ ਕੋਰੋਨਾ ਪੋਜ਼ਟਿਵ ਪਾਇਆ ਗਿਆ ਹੈ।

ਓਟਾਵਾ ‘ਚ ਕੋਵਿਡ-19 ਦੇ ਮਾਮਲਿਆਂ ਦੀ ਦਰਮਿਆਨੀ ਉਮਰ 56 ਹੈ। ਸਭ ਤੋਂ ਛੋਟੇ ਕੇਸ ਵਿੱਚ ਚਾਰ ਮਹੀਨਿਆਂ ਦਾ ਇੱਕ ਬੱਚਾ  ਸ਼ਾਮਲ ਹੈ। ਜਦੋਂ ਕਿ ਸਭ ਤੋਂ ਵੱਧ ਉਮਰ 105 ਸਾਲਾਂ ਨਿਵਾਸੀ ਨਾਲ ਜੁੜਿਆ ਹੈ।

Related News

ਸਕੂਲਾਂ ਨੂੰ ਖੋਲ੍ਹਣ ਦੀ ਤਿਆਰੀ ਹੋਈ ਪੂਰੀ, ਬੱਚਿਆਂ ਦੀ ਸੁਰੱਖਿਆ ਲਈ ਰੱਖਿਆ ਜਾਵੇਗਾ ਵਿਸ਼ੇਸ਼ ਧਿਆਨ : ਜਸਟਿਨ ਟਰੂਡੋ

Vivek Sharma

ਕੈਨੇਡਾ ‘ਚ ਲਗਾਤਾਰ ਫੈਲ ਰਿਹਾ ਹੈ ਕੋਰੋਨਾ ਮਹਾਂਮਾਰੀ ਦਾ ਜਾਲ : ਡਾ. ਥੈਰੇਸਾ ਟਾਮ ਨੇ ਦਿੱਤੀ ਚਿਤਾਵਨੀ

Vivek Sharma

ਓਂਟਾਰੀਓ ਦੇ ਉੱਘੇ ਡਾਕਟਰ ਨੇ ਸੂਬੇ ‘ਚ ਕੋਵਿਡ-19 ਦੀ ਤੀਜੀ ਵੇਵ ਸ਼ੁਰੂ ਹੋਣ ਦੀ ਕੀਤੀ ਪੁਸ਼ਟੀ

Vivek Sharma

Leave a Comment